Punjab Municipal Election 2021 : ਗੁਰਦਾਸਪੁਰ ਨਗਰ ਕੌਂਸਲ ਚੋਣਾਂ ਲਈ ਵੋਟਾਂ ਦੀ ਪ੍ਰਕਿਰਿਆ ਹੋਈ ਸ਼ੁਰੂ

By  Shanker Badra February 14th 2021 09:07 AM

ਗੁਰਦਾਸਪੁਰ : ਗੁਰਦਾਸਪੁਰ ਦੇ 29 ਵਾਰਡਾਂ ਵਿੱਚੋ ਇਕ ਉਮੀਦਵਾਰ ਨੂੰ ਸਰਬ ਸੰਮਤੀ ਨਾਲ ਚੁਣਿਆ ਗਿਆ ਸੀ। ਹੁਣ  28 ਵਾਰਡਾਂ 'ਤੇ ਚੋਣ ਹੋ ਰਹੀ ਹੈ। ਗੁਰਦਾਸਪੁਰ ਦੇ ਵਿੱਚ ਕੁੱਲ 99 ਉਮੀਦਵਾਰ ਚੋਣ ਮੈਦਾਨ ਵਿੱਚ ਉਤਰੇ ਹਨ ,ਜਿਹਦੇ ਵਿਚੋਂ ਕਾਂਗਰਸ ਦੇ 29 ਉਮੀਦਵਾਰ ,ਸ਼੍ਰੋਮਣੀ ਅਕਾਲੀ ਦਲ ਦੇ 27 ਉਮੀਦਵਾਰ ,ਭਾਜਪਾ ਦੇ 20 , ਆਪ ਪਾਰਟੀ ਦੇ 15 , ਬਸਪਾ ਦੇ 3 ਅਤੇ ਆਜ਼ਾਦ ਉਮੀਦਵਾਰ 5 ਹਨ।

ਪੜ੍ਹੋ ਹੋਰ ਖ਼ਬਰਾਂ : ਪੰਜਾਬ 'ਚ ਨਗਰ ਕੌਂਸਲ ਚੋਣਾਂ ਲਈ ਵੋਟਾਂ ਪੈਣ ਦਾ ਕਾਰਜ ਸ਼ੁਰੂ

Punjab Municipal Election 2021 : Voting Start Gurdaspur for Punjab Municipal Election Punjab Municipal Election 2021 :ਗੁਰਦਾਸਪੁਰਨਗਰ ਕੌਂਸਲ ਚੋਣਾਂ ਲਈ ਵੋਟਾਂ ਦੀ ਪ੍ਰਕਿਰਿਆ ਹੋਈ ਸ਼ੁਰੂ

ਜਿਸ ਲਈ 58 ਬੂਥ ਬਣਾਏ ਗਏ ਹਨ ,ਜਿਸ ਦੇ ਵਿਚ 43 ਬੂਥ ਸ਼ਵੇਦਨਸ਼ੀਲ ਅਤੇ 15 ਬੂਥ ਅਤੇਸੰਵੇਦਨਸ਼ੀਲ ਹਨ,ਜਿਸ 'ਤੇ ਸੁਰੱਖਿਆ ਦੇ ਪੂਰੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਤਾਂ ਜੋਂ ਕੋਈ ਵੀ ਘਟਨਾ ਨਾ ਹੋਵੇ ਤੇ ਅਮਨ ਸ਼ਾਂਤੀ ਨਾਲ ਵੋਟਾਂ ਦੀ ਪ੍ਰਕਿਰਿਆ ਹੋਵੇ। ਗੁਰਦਾਸਪੁਰ ਦੇ ਵਿੱਚ ਟੋਟਲ ਵੋਟਰ 66818 ਹਨ ਜੋਂ ਇਨ੍ਹਾਂ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ। ਵੋਟਾਂ ਦੀ ਪ੍ਰਕਿਰਿਆ ਸ਼ਾਮ 4 ਵਜੇ ਤੱਕ ਹੋਵੇਗੀ ਅਤੇ 17 ਫ਼ਰਵਰੀ ਨੂੰ ਨਤੀਜੇ ਐਲਾਨੇ ਜਾਣਗੇ।

Punjab Municipal Election 2021 : Voting Start Gurdaspur for Punjab Municipal Election Punjab Municipal Election 2021 :ਗੁਰਦਾਸਪੁਰਨਗਰ ਕੌਂਸਲ ਚੋਣਾਂ ਲਈ ਵੋਟਾਂ ਦੀ ਪ੍ਰਕਿਰਿਆ ਹੋਈ ਸ਼ੁਰੂ

ਇਸੇ ਤਰ੍ਹਾਂ ਦੀਨਾਨਗਰ ਦੀਆਂ 15 ਵਾਰਡਾਂ ਦੇ ਵਿਚ ਟੋਟਲ 56 ਉਮੀਦਵਾਰ ਖੜੇ ਹੋਏ ਹਨ, ਜਿਨ੍ਹਾਂ ਵਿਚੋਂ ਕਾਂਗਰਸ ਦੇ 15 ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ 12 ਹਨ ਅਤੇ ਭਾਜਪਾ ਦੇ 13 ਤੇ ਆਪ ਪਾਰਟੀ ਦੇ 12 ਤੇ ਆਜ਼ਾਦ ਉਮੀਦਵਾਰ ਵਜੋਂ 4 ਖੜੇ ਹਨ ਤੇ ਏਥੇ 19 ਚੋਣ ਬੂਥ ਬਣਾਏ ਗਏ ਹਨ। ਏਥੇ ਟੋਟਲ ਵੋਟਰ 18569 ਹਨ ਜੋ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ।

Punjab Municipal Election 2021 : Voting Start Gurdaspur for Punjab Municipal Election Punjab Municipal Election 2021 :ਗੁਰਦਾਸਪੁਰਨਗਰ ਕੌਂਸਲ ਚੋਣਾਂ ਲਈ ਵੋਟਾਂ ਦੀ ਪ੍ਰਕਿਰਿਆ ਹੋਈ ਸ਼ੁਰੂ

ਇਸੇ ਤਰ੍ਹਾਂ ਧਾਰੀਵਾਲ ਦੇ 13 ਵਾਰਡਾਂ ਹਨ ਤੇ 1 ਵਾਰਡ ਪਹਿਲਾਂ ਹੀ ਕਾਂਗਰਸ ਦੇ ਵੱਲੋਂ ਕਾਗ਼ਜ਼ ਰਦ ਹੋਣ ਕਰਕੇ ਜਿੱਤੀ ਜਾ ਚੁਕੀ ਹੈ ਤੇ 12 ਵਾਰਡਾਂ ਵਿਚ ਚੋਣ ਲੜੀ ਜਾ ਰਹੀ ਹੈ। ਏਥੇ ਟੋਟਲ 44 ਉਮੀਦਵਾਰ ਮੈਦਾਨ ਵਿਚ ਉਤਰੇ ਹਨ,ਜਿਨ੍ਹਾਂ ਵਿਚੋਂ 13 ਉਮੀਦਵਾਰ ਕਾਂਗਰਸ ਦੇ ਹਨ ,7 ਅਕਾਲੀ ਦਲ ਦੇ ,5 ਬੀਜੇਪੀ ਦੇ ,8 ਆਪ ਪਾਰਟੀ ਦੇ ਤੇ 11 ਉਮੀਦਵਾਰ ਆਜ਼ਾਦ ਦੇ ਤੌਰ 'ਤੇ ਖੜੇ ਹੋਏ ਹਨ। ਏਥੇ 13 ਚੋਣ ਬੂਥ ਬਣਾਏ ਗਏ ਹਨ, ਇਥੇ ਟੋਟਲ ਵੋਟਰ 12779 ਹਨ, ਜੋ ਇਨ੍ਹਾਂ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ।

-PTCNews

Related Post