ਪੰਜਾਬ ਦੇ ਕਈ ਇਲਾਕਿਆਂ ‘ਚ ਅਗਲੇ 36-48 ਘੰਟਿਆਂ 'ਚ ਤੇਜ਼ ਹਵਾਵਾਂ ਤੇ ਬਾਰਿਸ਼ ਦਾ ਖਦਸ਼ਾ, ਕਿਸਾਨਾਂ ਦੀ ਉੱਡ ਸਕਦੀ ਹੈ ਨੀਂਦ

By  Jashan A April 29th 2019 06:34 PM -- Updated: April 29th 2019 06:59 PM

ਪੰਜਾਬ ਦੇ ਕਈ ਇਲਾਕਿਆਂ ‘ਚ ਅਗਲੇ 36-48 ਘੰਟਿਆਂ 'ਚ ਤੇਜ਼ ਹਵਾਵਾਂ ਤੇ ਬਾਰਿਸ਼ ਦਾ ਖਦਸ਼ਾ, ਕਿਸਾਨਾਂ ਦੀ ਉੱਡ ਸਕਦੀ ਹੈ ਨੀਂਦ,ਚੰਡੀਗੜ੍ਹ: ਮੌਸਮ ਵਿਭਾਗ ਚੰਡੀਗੜ੍ਹ ਤੋ ਜਾਰੀ ਅਲਰਟ ਅਨੁਸਾਰ ਆਉਣ ਵਾਲੇ 36-48 ਘੰਟਿਆਂ ਦੌਰਾਨ ਪੰਜਾਬ ਦੇ ਕੁਝ ਇਲਾਕਿਆਂ 'ਚ ਵਿੱਚ ਤੇਜ ਹਵਾਵਾਂ ਚੱਲਣ ਨਾਲ ਹਲਕੀ ਬਾਰਿਸ਼ ਦੀ ਵੀ ਸੰਭਾਵਨਾ ਹੈ। [caption id="attachment_289025" align="aligncenter" width="300"]rain ਪੰਜਾਬ ਦੇ ਕਈ ਇਲਾਕਿਆਂ ‘ਚ ਅਗਲੇ 36-48 ਘੰਟਿਆਂ 'ਚ ਤੇਜ਼ ਹਵਾਵਾਂ ਤੇ ਬਾਰਿਸ਼ ਦਾ ਖਦਸ਼ਾ, ਕਿਸਾਨਾਂ ਦੀ ਉੱਡ ਸਕਦੀ ਹੈ ਨੀਂਦ[/caption] ਹੋਰ ਪੜ੍ਹੋ:ਪੰਜਾਬ ਦੇ ਕਈ ਸ਼ਹਿਰਾਂ ‘ਚ ਭਾਰੀ ਮੀਂਹ ਅਤੇ ਤੂਫ਼ਾਨ ਦੀ ਚਿਤਾਵਨੀ,ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ ਇਸ ਸਬੰਧੀ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਹੈ। ਜਿਸ ਦੌਰਾਨ ਕਿਸਾਨਾਂ ਨੂੰ ਵਧੇਰੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪੰਜਾਬ ਦੇ ਕਈ ਜ਼ਿਲਿਆਂ ‘ਚ ਆਉਣ ਵਾਲੇ 36-48 ਘੰਟਿਆਂ ਦੌਰਾਨ ਤੇਜ਼ ਹਵਾਵਾਂ ਚੱਲਣ ਨਾਲ ਹਲਕੀ ਬਾਰਿਸ਼ ਹੋ ਸਕਦੀ ਹੈ। [caption id="attachment_289024" align="aligncenter" width="300"]rain ਪੰਜਾਬ ਦੇ ਕਈ ਇਲਾਕਿਆਂ ‘ਚ ਅਗਲੇ 36-48 ਘੰਟਿਆਂ 'ਚ ਤੇਜ਼ ਹਵਾਵਾਂ ਤੇ ਬਾਰਿਸ਼ ਦਾ ਖਦਸ਼ਾ, ਕਿਸਾਨਾਂ ਦੀ ਉੱਡ ਸਕਦੀ ਹੈ ਨੀਂਦ[/caption] ਬਾਰਿਸ਼ ਦੇ ਕਾਰਨ ਜਿਥੇ ਲੋਕਾਂ ਨੂੰ ਰਾਹਤ ਮਿਲੇਗੀ, ਉਥੇ ਹੀ ਕਿਸਾਨਾਂ ਦੀਆਂ ਮੁਸ਼ਕਲਾਂ ਵੀ ਵਧ ਸਕਦੀਆਂ ਹਨ। ਕਿਸਾਨਾਂ ਦੀਆਂ ਮੰਡੀਆਂ 'ਚ ਪਈ ਕਣਕ ਦੀ ਫਸਲ ਬਰਬਾਦ ਹੋਣ ਦਾ ਖਤਰਾ ਵੱਧ ਸਕਦਾ ਹੈ। ਹੋਰ ਪੜ੍ਹੋ:ਦੇਖੋ ਪੰਜਾਬ ਦੇ ਨੌਜਵਾਨਾਂ ਦਾ ਜੋਸ਼ ਅਤੇ ਹੁਨਰ ”ਮਿਸਟਰ ਪੰਜਾਬ” ‘ਚ ਸੋਮਵਾਰ ਤੋਂ ਵੀਰਵਾਰ ਰਾਤ 8 ਵਜੇ ਸਿਰਫ PTC Punjabi `ਤੇ [caption id="attachment_289026" align="aligncenter" width="300"]rain ਪੰਜਾਬ ਦੇ ਕਈ ਇਲਾਕਿਆਂ ‘ਚ ਅਗਲੇ 36-48 ਘੰਟਿਆਂ 'ਚ ਤੇਜ਼ ਹਵਾਵਾਂ ਤੇ ਬਾਰਿਸ਼ ਦਾ ਖਦਸ਼ਾ, ਕਿਸਾਨਾਂ ਦੀ ਉੱਡ ਸਕਦੀ ਹੈ ਨੀਂਦ[/caption] ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਪੰਜਾਬ ਦੇ ਵੱਖ ਵੱਖ ਇਲਾਕਿਆਂ 'ਚ ਪਏ ਭਾਰੀ ਮੀਂਹ ਤੇ ਗੜ੍ਹੇਮਾਰੀ ਕਾਰਨ ਕਿਸਾਨਾਂ ਦੀਆਂ ਪੱਕੀਆਂ ਫਸਲਾਂ ਤਬਾਹ ਹੋ ਗਈਆਂ ਸਨ, ਜਿਸ ਕਾਰਨ ਕਿਸਾਨਾਂ ਦਾ ਵਧੇਰੇ ਨੁਕਸਾਨ ਹੋ ਗਿਆ ਸੀ। ਜੇਕਰ ਅਗਲੇ 48 ਘੰਟਿਆਂ 'ਚ ਬਾਰਿਸ਼ ਆਉਂਦੀ ਹੈ ਤਾਂ ਮੰਡੀਆਂ 'ਚ ਪਈ ਕਣਕ ਦੀ ਫਸਲ ਬਰਬਾਦ ਹੋ ਸਕਦੀ ਹੈ। -PTC News

Related Post