ਪੰਜਾਬ ਪੁਲਿਸ ਦੇ 4000 ਮੁਲਾਜ਼ਮਾਂ ਨੂੰ ਜਲਦੀ ਮਿਲੇਗੀ ਤਰੱਕੀ :ਡੀ.ਜੀ.ਪੀ ਅਰੋੜਾ

By  Shanker Badra October 19th 2018 11:39 AM

ਪੰਜਾਬ ਪੁਲਿਸ ਦੇ 4000 ਮੁਲਾਜ਼ਮਾਂ ਨੂੰ ਜਲਦੀ ਮਿਲੇਗੀ ਤਰੱਕੀ :ਡੀ.ਜੀ.ਪੀ ਅਰੋੜਾ:ਚੰਡੀਗੜ੍ਹ:ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਨੇ ਸਹਾਇਕ ਸਬ ਇੰਸਪੈਕਟਰ (ਏਐਸਆਈ)ਕਰਮਜੀਤ ਸਿੰਘ ਅਤੇ ਹਵਲਦਾਰ ਜਗਦੀਸ਼ ਕੁਮਾਰ ਨੂੰ ਕਿਸੇ ਦਾ ਸੜਕ 'ਤੇ ਡਿੱਗਿਆ ਪੈਸਿਆਂ ਨਾਲ ਭਰਿਆ ਬਟੂਆ ਵਾਪਸ ਕਰਨ ਬਦਲੇ ਕਮਾਂਡੇਸ਼ਨ ਸਰਟੀਫਿਕੇਟ ਸਮੇਤ 5000-5000 ਰੁਪਏ ਦੀ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ। ਇਸ ਮੌਕੇ ਡੀਜੀਪੀ ਨੇ ਦੱਸਿਆ ਕਿ ਛੇਤੀ ਹੀ ਪੁਲਿਸ ਵਿਭਾਗ ਵੱਲੋਂ 4000 ਪੁਲਿਸ ਮੁਲਾਜ਼ਮਾਂ ਦੀ ਤਰੱਕੀ ਕੀਤੀ ਜਾਵੇਗੀ।ਇਸ ਸਬੰਧੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਚੁੱਕੀ ਹੈ।ਇਸ ਮੌਕੇ ਡੀਜੀਪੀ ਅਰੋੜਾ ਨੇ ਪੰਜਾਬ ਪੁਲਿਸ ਦੇ ਦੋਵਾਂ ਮੁਲਾਜਮਾਂ ਵੱਲੋਂ ਦਿਖਾਈ ਇਮਾਨਦਾਰੀ 'ਤੇ ਮਾਣ ਪ੍ਰਗਟਾਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਟ੍ਰੈਫਿਕ ਪੁਲਿਸ ਕਪੂਰਥਲਾ ਦੇ ਉਕਤ ਦੋ ਮੁਲਾਜ਼ਮਾ ਨੂੰ ਸੜਕ ਦੇ ਡਿੱਗਿਆ ਇੱਕ ਬਟੂਆ ਪ੍ਰਾਪਤ ਹੋਇਆ ਸੀ, ਜਿਸ ਵਿੱਚ ਕੁਝ ਜ਼ਰੂਰੀ ਦਸਤਾਵੇਜ਼ ਸਮੇਤ ਭਾਰਤੀ ਤੇ ਵਿਦੇਸ਼ੀ ਕਰੰਸੀ ਵੀ ਮੌਜੂਦ ਸੀ। ਪੀ.ਸੀ.ਆਰ ਦੇ ਦੋਵੇਂ ਮੁਲਾਜਮਾਂ ਨੇ ਬਟੂਏ ਦੇ ਅਸਲੀ ਮਾਲਕ ਜਗਬੀਰ ਸਿੰਘ ਨਾਲ ਸੰਪਰਕ ਕੀਤਾ ਅਤੇ ਜਾ ਕੇ ਬਟੂਆ ਉਸ ਦੇ ਹਵਾਲੇ ਕੀਤਾ।ਇਸ ਤੇ ਜਗਬੀਰ ਸਿੰਘ ਨੇ ਪੁਲਿਸ ਕਰਮੀਆਂ ਦਾ ਦਿਲੋਂ ਧੰਨਵਾਦ ਵੀ ਕੀਤਾ। -PTCNews

Related Post