ਪੰਜਾਬ ਪੁਲਿਸ ਨੂੰ ਮਿਲਿਆ ਨਵਾਂ ਡੀਜੀਪੀ, IPS ਦਿਨਕਰ ਗੁਪਤਾ ਬਣੇ ਪੰਜਾਬ ਦੇ ਨਵੇਂ ਪੁਲਿਸ ਮੁਖੀ

By  Jashan A February 7th 2019 12:23 PM -- Updated: February 7th 2019 12:43 PM

ਪੰਜਾਬ ਪੁਲਿਸ ਨੂੰ ਮਿਲਿਆ ਨਵਾਂ ਡੀਜੀਪੀ, IPS ਦਿਨਕਰ ਗੁਪਤਾ ਬਣੇ ਪੰਜਾਬ ਦੇ ਨਵੇਂ ਪੁਲਿਸ ਮੁਖੀ,ਚੰਡੀਗੜ੍ਹ: ਪੰਜਾਬ ਪੁਲਿਸ ਨੂੰ ਅੱਜ ਨਵਾਂ ਡੀਜੀਪੀ ਮਿਲ ਗਿਆ ਹੈ। ਜਿਸ ਦੌਰਾਨ ਪੰਜਾਬ ਪੁਲਿਸ ਦੀ ਕਮਾਨ ਦਿਨਕਰ ਗੁਪਤਾ ਸੰਭਾਲਣਗੇ। ਦੱਸ ਦੇਈਏ ਕਿ ਦਿਨਕਰ ਗੁਪਤਾ 1987 ਦੇ ਬੈਚ ਦੇ ਆਈ.ਪੀ ਐੱਸ ਅਫਸਰ ਹਨ। [caption id="attachment_252593" align="aligncenter" width="300"]dgp ਪੰਜਾਬ ਪੁਲਿਸ ਨੂੰ ਮਿਲਿਆ ਨਵਾਂ ਡੀਜੀਪੀ, IPS ਦਿਨਕਰ ਗੁਪਤਾ ਬਣੇ ਪੰਜਾਬ ਦੇ ਨਵੇਂ ਪੁਲਿਸ ਮੁਖੀ[/caption] ਡੀਜੀਪੀ ਸੁਰੇਸ਼ ਅਰੋੜਾ ਦੀ ਜਗ੍ਹਾ ਲੈਣਗੇ ਦਿਨਕਰ ਗੁਪਤਾ। ਯੂ.ਪੀ.ਐੱਸ.ਸੀ.ਵਲੋਂ ਭੇਜੇ ਗਏ ਪੈਨਲ 'ਚ ਸਭ ਤੋਂ ਸੀਨੀਅਰ ਦਿਨਕਰ ਗੁਪਤਾ ਹਨ। ਦੱਸਣਯੋਗ ਹੈ ਕਿ ਅੱਤਵਾਦ ਦੌਰਾਨ ਦਿਨਕਰ ਗੁਪਤਾ ਲੁਧਿਆਣਾ, ਜਲੰਧਰ ਅਤੇ ਹੁਸ਼ਿਆਰਪੁਰ 'ਚ ਐੱਸ. ਐੱਸ. ਪੀ. ਵੀ ਰਹਿ ਚੁੱਕੇ ਹਨ। [caption id="attachment_252594" align="aligncenter" width="300"]dgp ਪੰਜਾਬ ਪੁਲਿਸ ਨੂੰ ਮਿਲਿਆ ਨਵਾਂ ਡੀਜੀਪੀ, IPS ਦਿਨਕਰ ਗੁਪਤਾ ਬਣੇ ਪੰਜਾਬ ਦੇ ਨਵੇਂ ਪੁਲਿਸ ਮੁਖੀ[/caption] ਜ਼ਿਕਰ ਏ ਖਾਸ ਹੈ ਕਿ ਪੰਜਾਬ ਵਿੱਚ ਨਵਾਂ ਡੀਜੀਪੀ ਲਾਉਣ ਲਈ ਸਰਕਾਰ ਕੋਲ UPSC ਵੱਲੋਂ ਤਿਆਰ 3 ਨਾਵਾਂ ਦੇ ਪੈਨਲ ਵਿੱਚ 1987 ਬੈਚ ਦੇ ਪੁਲਿਸ ਅਧਿਕਾਰੀਆਂ ਦਿਨਕਰ ਗੁਪਤਾ, ਮਿਥਲੇਸ਼ ਕੁਮਾਰ ਤਿਵਾੜੀ ਅਤੇ ਵਿਰੇਸ਼ ਕੁਮਾਰ ਭਾਵੜਾ ਦੇ ਨਾਮ ਸ਼ਾਮਲ ਸਨ। -PTC News

Related Post