ਪੰਜਾਬ ਬਿਜਲੀ ਸੰਕਟ: ਝੋਨੇ ਦਾ ਸੀਜ਼ਨ ਸ਼ੁਰੂ ਹੋਣ ਨਾਲ ਬਿਜਲੀ ਦੀ ਮੰਗ ਵਧੀ, ਕੱਟ ਲੱਗਣ ਕਾਰਨ ਲੋਕ ਪਰੇਸ਼ਾਨ

By  Pardeep Singh June 12th 2022 08:08 AM

ਚੰਡੀਗੜ੍ਹ: ਪੰਜਾਬ ਵਿੱਚ ਬਿਜਲੀ ਦਾ ਸੰਕਟ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ। ਗਰਮੀ ਵੱਧਣ ਕਾਰਨ ਬਿਜਲੀ ਦੀ ਮੰਗ ਵੀ ਵੱਧ ਰਹੀ ਹੈ। ਬਿਜਲੀ ਸੰਕਟ ਦੌਰਾਨ ਤਲਵੰਡੀ ਸਾਬੋ ਦਾ ਯੂਨਿਟ ਨੰਬਰ 2 ਵੀ ਤਕਨੀਕੀ ਖਰਾਬੀ ਹੋਣ ਕਾਰਨ ਬੰਦ ਹੋ ਗਿਆ ਹੈ।ਬਿਜਲੀ ਦੀ ਮੰਗ 11 ਹਜ਼ਾਰ ਮੈਗਾਵਾਟ ਤੱਕ ਪਹੁੰਚ ਗਈ। ਝੋਨੇ ਦਾ ਸੀਜਨ ਸ਼ੁਰੂ ਹੋਣ ਦੇ ਦੂਜੇ ਦਿਨ ਹੀ ਬਿਜਲੀ ਦੀ ਮੰਗ ਵਿੱਚ 800 ਮੈਗਾਵਾਟ ਤੱਕ ਵਾਧਾ ਦਰਜ ਕੀਤਾ ਗਿਆ ਹੈ।

ਬੀਤੇ ਦਿਨ ਬਿਜਲੀ ਦੀ ਮੰਗ 10 ਹਜ਼ਾਰ 300 ਮੈਗਾਵਾਟ ਤੱਕ ਸੀ ਜੋ ਕਿ ਸ਼ਨੀਵਾਰ ਨੂੰ 11100 ਹਜ਼ਾਰ ਮੈਗਾਵਾਟ ਤੱਕ ਪੁੱਜ ਗਈ। ਇਸ ਦੌਰਾਨ ਖਪਤਕਾਰਾਂ ਨੂੰ ਅੱਧੇ ਤੋਂ 10 ਘੰਟੇ ਤੱਕ ਬਿਜਲੀ ਕੱਟਾਂ ਦਾ ਸਾਹਮਣਾ ਵੀ ਕਰਨਾ ਪਿਆ ਹੈ।

ਕੋਲੇ ਦੀ ਕਿੱਲਤ ਕਾਰਨ ਪੰਜਾਬ ਕਰ ਰਿਹਾ ਬਿਜਲੀ ਸੰਕਟ ਦਾ ਸਾਹਮਣਾ

ਬਿਜਲੀ ਸੰਕਟ ਦਾ ਸਾਹਮਣਾ ਬਿਜਲੀ ਵਿਭਾਗ ਕਰ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਅਗਲੇ ਦਿਨਾਂ ਵਿਚ ਝੋਨੇ ਦੀ ਬਿਜਾਈ ਤੇਜ਼ ਹੋਣ ’ਤੇ ਖੇਤੀਬਾੜੀ ਟਿਊਬਵੈਲ ਚੱਲਣ ਨਾਲ ਵਧੀ ਬਿਜਲੀ ਦੀ ਮੰਗ ਨੂੰ ਪੂਰਾ ਕਰਨਾ ਪੀਐੱਸਪੀਸੀਐੱਲ ਲਈ ਵੱਡੀ ਚਣੌਤੀ ਹੋਵੇਗੀ।

ਪੰਜਾਬ ਵਿੱਚ ਗਰਮੀਆਂ ਸ਼ੁਰੂ ਹੁੰਦੇ ਹੀ ਬਿਜਲੀ ਦੀ ਮੰਗ ਵਧ ਗਈ ਹੈ।  ਬਿਜਲੀ ਸੰਕਟ ਵਿਚਕਾਰ ਪੰਜਾਬ ਪਾਵਰਕਾਮ ਨੂੰ ਬਾਹਰੋਂ ਮਹਿੰਗੀ ਬਿਜਲੀ ਖ਼ਰੀਦਣੀ ਪੈ ਰਹੀ ਹੈ।

ਰਿਪੋਰਟ:ਗਗਨਦੀਪ ਆਹੂਜਾ

ਇਹ ਵੀ  ਪੜ੍ਹੋ:ਰਾਸ਼ਟਰਪਤੀ ਚੋਣ: ਮਮਤਾ ਨੇ ਸੰਭਾਲਿਆ ਮੋਰਚਾ, 15 ਜੂਨ ਨੂੰ ਦਿੱਲੀ 'ਚ ਵਿਰੋਧੀ ਧਿਰ ਦੀ ਅਹਿਮ ਬੈਠਕ

-PTC News

Related Post