ਪੰਜਾਬ ਪਾਵਰਕਾਮ ਨੂੰ ਸੂਬਾ ਸਰਕਾਰ ਦਾ ਨਵਾਂ ਫਰਮਾਨ , ਜੀਓ ਸਿਮ ਵਰਤਣ ਦੇ ਹੁਕਮਾਂ ਦੇ ਇਸ਼ਾਰੇ ਨੂੰ ਕੀ ਸਮਝੀਏ ?

By  Jagroop Kaur March 10th 2021 09:47 PM -- Updated: March 10th 2021 09:48 PM

ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਦਾ ਅੱਜ 104 ਦਿਨ ਹੈ। ਕਿਸਾਨ ਲਗਾਤਾਰ ਦਿੱਲੀ ਦੀਆ ਸਰਹੱਦਾਂ ‘ਤੇ ਡਟੇ ਹੋਏ ਹਨ, ਅਤੇ 3 ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਅਤੇ MSP ‘ਤੇ ਕਾਨੂੰਨ ਬਣਾਉਣ ਦੀ ਮੰਗ ਕਰ ਰਹੇ ਹਨ। ਇਸ ਅੰਦੋਲਨ ਦੇ ਦੌਰਾਨ ਹੀ ਕਿਸਾਨਾਂ ਨੇ ਕਾਰਪੋਰੇਟ ਘਰਾਣਿਆਂ ਵਿਰੁੱਧ ਵੀ ਖੁਲ੍ਹੇਆਮ ਮੋਰਚਾ ਖੋਲ੍ਹਿਆ ਹੋਇਆ ਹੈ। ਕਿਸਾਨਾਂ ਨੇ ਰਿਲਾਇੰਸ ਕੰਪਨੀ ਦੇ ਉਤਪਾਦਾਂ ਅਤੇ ਜੀਓ ਸਿਮਾਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਸੀ। [caption id="" align="alignnone" width="970"]Punjab Power Department Instruction To Used Jio Sim Card Punjab Power Department Instruction To Used Jio Sim Card[/caption]

Read More :ਆਂਗਣਵਾੜੀ ਵਰਕਰਾਂ ਨਾਲ ਹੋਈ ਬਦਸਲੂਕੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਖ਼ਤ ਨਿੰਦਾ
ਜਿਸ ਤੋਂ ਬਾਅਦ ਕਿਸਾਨਾਂ ਦੀ ਇਸ ਅਪੀਲ ‘ਤੇ ਲੱਖਾਂ ਲੋਕਾਂ ਨੇ ਇਨ੍ਹਾਂ ਉਤਪਾਦਾਂ ਦਾ ਬਾਈਕਾਟ ਕੀਤਾ ਸੀ। ਕਿਸਾਨਾਂ ਨੇ ਇਹ ਐਲਾਨ ਇਸ ਲਈ ਕੀਤਾ ਹੈ ਤਾਂ ਕਿ ਇਨ੍ਹਾਂ ਵੱਡੇ ਘਰਾਣਿਆਂ ਨੂੰ ਵਿੱਤੀ ਤੌਰ ‘ਤੇ ਝੱਟਕਾ ਦਿੱਤਾ ਜਾ ਸਕੇ। ਖੇਤੀ ਕਾਨੂੰਨਾਂ ਦੇ ਵਿਰੋਧ ’ਚ ਕਿਸਾਨ ਜਥੇਬੰਦੀਆਂ ਨੇ ਪੰਜਾਬ ਦੇ ਕਈ ਸ਼ਹਿਰਾਂ ’ਚ ਜੀਓ ਦੇ ਟਾਵਰ ਵੀ ਬੰਦ ਕੀਤੇ ਸੀ।
kisan boycott jio sim and reliance । Jio ਸਿਮ ਤੇ ਰਿਲਾਇੰਸ ਪੈਟਰੋਲ ਪੰਪਾਂ ਦਾ  ਬਾਈਕਾਟ
ਹੋਰ ਪੜ੍ਹੋ : 103 ਸਾਲਾ ਬੇਬੇ ਬਣੀ ਕੋਰੋਨਾ ਵੈਕਸੀਨ ਲਗਵਾਉਣ ਵਾਲੀ ਭਾਰਤ ਦੀ ਸਭ ਤੋਂ ਬਜ਼ੁਰਗ ਔਰਤ
ਪਰ ਉਥੇ ਹੀ ਪੰਜਾਬ ਦੇ ਪਾਵਰਕੌਮ ਮਿਹਕਮੇ ਦੇ ਮੁਲਾਜ਼ਮਾਂ ਨੂੰ ਰਿਲਾਇੰਸ ਜੀਓ ਦੇ ਸਿੰਮ ਜਾਰੀ ਕੀਤੇ ਗਏ ਹਨ, ਅਤੇ ਮੁਲਾਜ਼ਮਾਂ ਨੂੰ ਹੁਕਮ ਜਾਰੀ ਕੀਤੇ ਗਏ ਹਨ ਕਿ ਕਿਸੇ ਹੋਰ ਕੰਪਨੀ ਦੀ ਥਾਂ 'ਤੇ ਜੀਓ ਨੇ ਨੰਬਰ ਹੀ ਵਰਤੇ ਜਾਣ । ਮਿਲੀ ਜਾਣਕਾਰੀ ਮੁਤਾਬਕ ਪਾਵਰਕੌਮ ਵੱਲੋਂ ਬਕਾਇਦਾ ਇਸ ਬਾਰੇ ਪੱਤਰ ਵੀ ਜਾਰੀ ਕੀਤਾ ਗਿਆ ਹੈ, ਜਿਸ 'ਚ ਮੁਲਾਜ਼ਮਾਂ ਨੂੰ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਹੁਣ ਵੋਡਾਫੋਨ ਦੀ ਥਾਂ ਜੀਓ ਦੀਆਂ ਸਿੰਮਾਂ ਜਾਰੀ ਕੀਤੀ ਜਾਣਗੀਆਂ।JIO SIMਵਿਭਾਗ ਵੱਲੋਂ ਸਾਰੇ ਹਲਕਿਆਂ ਅਧੀਨ ਹੁਣ ਤੱਕ ਜਾਰੀ ਹੋਏ ਵੋਡਾਫੋਨ ਮੋਬਾਈਲ ਸਿੰਮ ਕਾਰਡਾਂ ਬਾਰੇ ਸੂਚਨਾ ਤਿਆਰ ਕਰਕੇ ਅੱਜ ਦੁਪਹਿਰ 3 ਵਜੇ ਤੱਕ ਹਰ ਹਾਲਤ 'ਚ ਭੇਜਣ ਲਈ ਕਿਹਾ ਗਿਆ ਸੀ। ਜਾਣਕਾਰੀ ਅਨੁਸਾਰ ਪੀ. ਐਸ. ਪੀ. ਸੀ. ਐੱਲ. ਵਿਚ ਹੁਣ ਤਕ ਆਈਡੀਆ, ਵੋਡਾਫੋਨ ਦੇ ਮੋਬਾਇਲ ਕੁਨੈਕਸ਼ਨ ਚੱਲ ਰਹੇ ਸਨ ਪਰ ਸਰਕਾਰ ਨੇ ਹੁਣ ਤਕ ਇਨ੍ਹਾਂ ਸਾਰੇ ਸਿੰਮਾਂ ਨੂੰ ਜੀਓ ਵਿਚ ਪੋਰਟ ਕਰਨ ਦੀ ਤਿਆਰੀ ਕਰ ਲਈ ਹੈ।
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਉਚ ਮੁੱਖ ਇੰਜੀਨੀਅਰ/ਹੈਡ ਪ੍ਰਬੰਧਕ ਜਲੰਧਰ ਵੱਲੋਂ ਸੂਬੇ ਦੇ ਸਮੂਹ ਉਪ ਮੁੱਖ ਇੰਜੀਨੀਅਰਾਂ ਤੇ ਨਿਗਰਾਨ ਇੰਜੀਨੀਅਰਾਂ ਨੂੰ ਇਕ ਨੋਟੀਫ਼ਿਕੇਸ਼ਨ ਜਾਰੀ ਕੀਤਾ ਹੈ|  ਜਿਸ ਵਿਚ ਸਾਫ਼-ਸਾਫ਼ ਕਿਹਾ ਗਿਆ ਹੈ ਕਿ ਵਿਭਾਗ ਵਿਚ ਕੰਮ ਕਰਦੇ ਅਧਿਕਾਰੀਆਂ ਤੇ ਕਰਮਚਾਰੀਆਂ, ਜਿਨ੍ਹਾਂ ਕੋਲ ਵੋਡਾਫੋਨ ਕੰਪਨੀ ਦੇ ਸਿੰਮ ਹਨ, ਉਹ ਲਿਸਟ ਤਿਆਰ ਕਰਕੇ ਵਿਭਾਗ ਨੂੰ ਭੇਜਣ, ਤਾਂ ਜੋ ਵੋਡਾਫੋਨ ਕੰਪਨੀ ਦੀ ਜਗ੍ਹਾ ਅਜਿਹੇ ਅਧਿਕਾਰੀਆਂ, ਕਰਮਚਾਰੀਆਂ ਨੂੰ ਰਿਲਾਇੰਸ ਜੀਓ ਦੇ ਮੋਬਾਇਲ ਨੰਬਰ ਮੁਹੱਈਆ ਕਰਾਏ ਜਾ ਸਕਣ। ਵਿਭਾਗ ਵੱਲੋਂ ਹੇਠਲੇ ਦਫ਼ਤਰਾਂ ਨੂੰ ਮੋਬਾਇਲ ਸਿੰਮ ਕਾਰਡਾਂ ਦੀ ਡਿਟੇਲ ਭੇਜਣ ਲਈ ਹਦਾਇਤ ਜਾਰੀ ਕੀਤੀ ਗਈ ਹੈ।

Related Post