ਪੰਜਾਬ ਦੇ ਪ੍ਰਾਈਵੇਟ ਸਕੂਲਾਂ ਦੇ ਪ੍ਰਬੰਧਕਾਂ ਨੇ ਫ਼ੀਸਾਂ ਵਿੱਚ ਛੋਟਾਂ ਦੇਣ ਦਾ ਕੀਤਾ ਐਲਾਨ

By  Shanker Badra July 4th 2020 01:44 PM

ਪੰਜਾਬ ਦੇ ਪ੍ਰਾਈਵੇਟ ਸਕੂਲਾਂ ਦੇ ਪ੍ਰਬੰਧਕਾਂ ਨੇ ਫ਼ੀਸਾਂ ਵਿੱਚ ਛੋਟਾਂ ਦੇਣ ਦਾ ਕੀਤਾ ਐਲਾਨ:ਚੰਡੀਗੜ੍ਹ : ਪੰਜਾਬ ਵਿੱਚ ਕੋਰੋਨਾ ਮਹਾਂਮਾਰੀ ਦੌਰਾਨ ਪ੍ਰਾਈਵੇਟ ਸਕੂਲਾਂ ਵੱਲੋਂਂ ਫ਼ੀਸ ਵਸੂਲਣ ਦੇ ਮਸਲੇ ਵਿੱਚ ਪ੍ਰਾਈਵੇਟ ਸਕੂਲਾਂ ਦੀ ਜਥੇਬੰਦੀ ਫੈਡਰੇਸ਼ਨ ਆਫ਼ ਐਸੋਸੀਏਸ਼ਨ ਵੱਲੋਂ ਅੱਜ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਇਸ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਪ੍ਰਾਈਵੇਟ ਸਕੂਲਾਂ ਦੀ ਜਥੇਬੰਦੀ ਫੈਡਰੇਸ਼ਨ ਆਫ਼ ਐਸੋਸੀਏਸ਼ਨ ਦੇ ਪ੍ਰਧਾਨ ਜਗਜੀਤ ਸਿੰਘ ਦਾ ਕਹਿਣਾ ਹੈ ਕਿ ਹਾਈਕੋਰਟ ਦਾ ਫ਼ੈਸਲਾ ਸਰਕਾਰ ਵੱਲੋਂ ਲਏ ਫ਼ੈਸਲੇ ਤੋਂ ਬਿਹਤਰ ਹੈ। ਪੰਜਾਬ ਦੇ ਪ੍ਰਾਈਵੇਟ ਸਕੂਲਾਂ ਦੀ ਜਥੇਬੰਦੀ ਫੈਡਰੇਸ਼ਨ ਆਫ਼ ਐਸੋਸੀਏਸ਼ਨ ਦੇ ਪ੍ਰਧਾਨ ਜਗਜੀਤ ਸਿੰਘ ਨੇ ਕਿਹਾ ਕਿ ਜਿਹੜੇ ਮਾਪਿਆਂ ਨੂੰ ਲਾਕਡਾਊਨ ਦੌਰਾਨ ਵਿੱਤੀ ਸੰਕਟ ਹੋਇਆ ਹੈ , ਉਨ੍ਹਾਂ ਨੂੰ ਫ਼ੀਸ ਵਿੱਚ ਕੁਝ ਛੋਟ ਦਿੱਤੀ ਜਾਵੇਗੀ। ਟਰਾਂਸਪੋਰਟ ਚਾਰਜਿਜ 50 ਫੀਸਦ ਲਏ ਜਾਣਗੇ। ਉਨ੍ਹਾਂ ਕਿਹਾ ਕਿ ਕੁਝ ਸ਼ਰਾਰਤੀ ਲੋਕ ਪ੍ਰਾਈਵੇਟ ਸਕੂਲਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਸਰਕਾਰ ਦਾ ਵਤੀਰਾ ਵੀ ਇਸ ਮਾਮਲੇ ਵਿੱਚ ਮਾੜਾ ਰਿਹਾ ਹੈ। [caption id="attachment_415814" align="aligncenter" width="300"]Punjab Private Schools Managers Announce Fee discounts ਪੰਜਾਬ ਦੇ ਪ੍ਰਾਈਵੇਟ ਸਕੂਲਾਂ ਦੇ ਪ੍ਰਬੰਧਕਾਂ ਨੇ ਫ਼ੀਸਾਂ ਵਿੱਚ ਛੋਟਾਂ ਦੇਣ ਦਾ ਕੀਤਾ ਐਲਾਨ[/caption] ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੁਝ ਲੋਕ ਹਾਈਕੋਰਟ ਦੇ ਫ਼ੈਸਲੇ ਦੀ ਨਿਖੇਧੀ ਕਰ ਰਹੇ ਹਨ। ਜਿਹੜੇ ਸਕੂਲ ਸਲਾਨਾ ਫੰਡ ਨਹੀਂ ਲੈਂਦੇ ,ਉਹ 88 ਫੀਸਦ ਫ਼ੀਸ ਲੈਣਗੇ। ਜਿਹੜੇ ਸਕੂਲ ਸਲਾਨਾ ਫੰਡ ਵੱਖਰੇ ਤੌਰ ‘ਤੇ ਲੈਂਦੇ ਹਨ, ਉਹ ਫ਼ੀਸ ਦੇ ਨਾਲ ਸਲਾਨਾ ਫੰਡ 100 ਫੀਸਦ ਦੀ ਥਾਂ 70 ਫੀਸਦ ਲੈਣਗੇ। ਇਸ ਦੌਰਾਨ ਸਾਰੇ ਸਕੂਲ ਟਰਾਂਸਪੋਰਟ ਫ਼ੀਸ 50 ਫੀਸਦ ਲੈਣਗੇ। ਦੱਸ ਦੇਈਏ ਕਿ ਪਿਛਲੇ ਦਿਨੀਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਨਿੱਜੀ ਸਕੂਲਾਂ ਦੇ ਹੱਕ ਵਿੱਚ ਫ਼ੈਸਲਾ ਸੁਣਾਇਆ ਹੈ। ਹਾਈਕੋਰਟ ਨੇ ਨਿੱਜੀ ਸਕੂਲਾਂ ਨੂੰ ਬੱਚਿਆਂ ਕੋਲੋਂ ਦਾਖ਼ਲਾ ਫ਼ੀਸ ਤੇ ਟਿਊਸ਼ਨ ਫ਼ੀਸ ਲੈਣ ਦਾ ਹੁਕਮ ਜਾਰੀ ਕੀਤਾ ਸੀ। ਬੈਂਚ ਨੇ ਇਹ ਵੀ ਕਿਹਾ ਸੀ ਕਿ ਲਾਕਡਾਊਨ ਦੌਰਾਨ ਸਕੂਲ ਚਲਾਉਣ ‘ਤੇ ਆਇਆ ਜਾਇਜ਼ ਖਰਚਾ ਵੀ ਵਸੂਲਿਆ ਜਾ ਸਕਦਾ ਹੈ। -PTCNews

Related Post