ਪੰਜਾਬ ਦੇ ਕਈ ਇਲਾਕਿਆਂ 'ਚ ਤੇਜ਼ ਬਾਰਿਸ਼, ਜਲੰਧਰ 'ਚ ਦਿਨ ਵੇਲੇ ਬਣਿਆ ਰਾਤ ਵਰਗਾ ਮਾਹੌਲ (ਤਸਵੀਰਾਂ)

By  Jashan A January 13th 2020 10:52 AM -- Updated: January 13th 2020 11:02 AM

ਪੰਜਾਬ ਦੇ ਕਈ ਇਲਾਕਿਆਂ 'ਚ ਤੇਜ਼ ਬਾਰਿਸ਼, ਜਲੰਧਰ 'ਚ ਦਿਨ ਵੇਲੇ ਬਣਿਆ ਰਾਤ ਵਰਗਾ ਮਾਹੌਲ (ਤਸਵੀਰਾਂ),ਜਲੰਧਰ: ਪੰਜਾਬ 'ਚ ਇੱਕ ਵਾਰ ਫਿਰ ਮੌਸਮ ਨੇ ਕਰਵਟ ਲੈ ਲਈ ਹੈ।ਅੱਜ ਪੰਜਾਬ ਦੇ ਕਈ ਇਲਾਕਿਆਂ 'ਚ ਤੇਜ਼ ਬਾਰਿਸ਼ ਤੇ ਠੰਡੀਆਂ ਹਵਾਵਾਂ ਚੱਲ ਰਹੀਆਂ ਹਨ। ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ, ਗੁਰੂਹਰਸਹਾਏ, ਫਿਰੋਜ਼ਪੁਰ ਤੇ ਜਲੰਧਰ 'ਚ ਤੇਜ਼ ਬਾਰਿਸ਼ ਹੋ ਰਹੀ ਹੈ।

Jalandhar ਜਲੰਧਰ 'ਚ ਤਾਂ ਦਿਨ ਵੇਲੇ ਰਾਤ ਵਰਗਾ ਮਾਹੌਲ ਬਣ ਗਿਆ ਹੈ। ਪੂਰੇ ਸ਼ਹਿਰ ਕਾਲੀਆਂ ਘਟਾਵਾਂ ਛਾਈਆਂ ਹੋਈਆਂ ਹਨ, ਜਿਸ ਕਾਰਨ ਆਵਾਜਾਈ 'ਤੇ ਕਾਫੀ ਅਸਰ ਪੈ ਰਿਹਾ ਹੈ, ਇਸ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਲੰਧਰ ਸ਼ਹਿਰ 'ਚ ਦਿਨ 'ਚ ਹਨੇਰਾ ਛਾਇਆ ਹੋਇਆ ਹੈ।

ਉੱਧਰ ਅੱਜ ਪੈ ਰਹੇ ਇਸ ਮੀਂਹ ਨੇ ਲੋਹੜੀ ਦੇ ਮਜ਼ੇ ਨੂੰ ਵੀ ਕਿਰਕਿਰਾ ਕਰ ਦਿੱਤਾ ਹੈ ਅਤੇ ਲੋਕਾਂ 'ਤੇ ਚਿਹਰਿਆਂ 'ਤੇ ਮਾਯੂਸੀ ਦੇਖੀ ਜਾ ਰਹੀ ਹੈ।

ਹੋਰ ਪੜ੍ਹੋ: ਰੈਪਰ ਹਨੀ ਸਿੰਘ ਦੇ ਇੰਡਸਟਰੀ ਤੋਂ ਗਾਇਬ ਹੋਣ 'ਤੇ ਅਟਕਲਾਂ!

Jalandhar ਮੌਸਮ ਵਿਭਾਗ ਦਾ ਕਹਿਣਾ ਹੈ ਕਿ ਸੋਮਵਾਰ ਨੂੰ ਬੱਦਲ ਛਾਏ ਰਹਿਣਗੇ, ਵਿਚ-ਵਿਚ ‘ਚ ਧੁੱਪ ਵੀ ਨਿਕਲ ਸਕਦੀ ਹੈ। ਦਿਨ ਦਾ ਵੱਧ ਤੋਂ ਵੱਧ ਤਾਪਮਾਨ 16 ਅਤੇ ਹੇਠਲਾ ਤਾਪਮਾਨ 8 ਡਿਗਰੀ ਰਹਿ ਸਕਦਾ ਹੈ।

ਹੋਰ ਖਬਰਾਂ ਦੇਖਣ ਲਈ ਸਾਡਾ ਯੂ-ਟਿਊਬ ਚੈਨਲ Subscribe ਕਰੋ:

-PTC News

Related Post