ਭਿੱਖੀਵਿੰਡ: ਭਾਰੀ ਮੀਂਹ ਨੇ ਗਰੀਬ ਦਾ ਘਰ ਕੀਤਾ ਢਹਿ-ਢੇਰੀ...

By  Jashan A July 18th 2019 11:45 AM

ਭਿੱਖੀਵਿੰਡ: ਭਾਰੀ ਮੀਂਹ ਨੇ ਗਰੀਬ ਦਾ ਘਰ ਕੀਤਾ ਢਹਿ-ਢੇਰੀ...,ਭਿੱਖੀਵਿੰਡ: ਸੂਬੇ ਭਰ 'ਚ ਪਿਛਲੇ ਦਿਨਾਂ ਤੋਂ ਪੈ ਰਹੀ ਭਾਰੀ ਬਾਰਿਸ਼ ਨੇ ਜਿਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿਵਾਈ ਹੈ, ਉਥੇ ਹੀ ਗਰੀਬ ਲੋਕਾਂ ਲਈ ਆਫਤ ਬਣ ਗਈ ਹੈ। ਗਰੀਬ ਘਰਾਂ ਦੇ ਕੋਠਿਆਂ ਦੀਆਂ ਛੱਤਾਂ ਡਿੱਗਣ ਕਰ ਕੇ ਕੁਦਰਤ ਦੀ ਦੋਹਰੀ ਮਾਰ ਪੈ ਗਈ ਹੈ।

ਹਲਕਾ ਖੇਮਕਰਨ ਦੇ ਪਿੰਡ ਮਾੜੀਮੇਘਾ ਦੇ ਵਾਸੀ ਜਗੀਰ ਸਿੰਘ ਪੁੱਤਰ ਜੱਸਾ ਸਿੰਘ ਦੇ ਕਮਰੇ ਦੀ ਛੱਤ ਡਿੱਗਣ ਨਾਲ ਘਰ ਦਾ ਕੀਮਤੀ ਸਾਮਾਨ ਛੱਤ ਹੇਠਾਂ ਦੱਬ ਕੇ ਤਬਾਹ ਹੋ ਗਿਆ ਹੈ।

ਹੋਰ ਪੜ੍ਹੋ : ਲੰਡਨ ਵਿੱਚ ਰੇਸ਼ਮਾ ਪੰਜਾਬਣ ਬੀਜਦੀ ਸੀ ਇਸ ਨਸ਼ੇ ਦੇ ਬੂਟੇ, ਪਲਿਸ ਨੇ ਕੀਤੀ ਕਾਰਵਾਈ

ਇਸ ਘਟਨਾ ਤੋਂ ਬਾਦ ਪਰਿਵਾਰ 'ਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਉਸ ਦੀ ਪਤਨੀ ਦਾ ਕਹਿਣਾ ਹੈ ਕਿ ਮੇਰਾ ਪਤੀ ਮਜ਼ਦੂਰੀ ਕਰਦਾ ਹੈ। ਮੇਰੇ ਦੋ ਛੋਟੇ ਲੜਕੇ ਅਤੇ ਦੋ ਛੋਟੀਆਂ ਲੜਕੀਆਂ ਹਨ, ਜਿਸ ਕਾਰਨ ਘਰ ਦਾ ਖਰਚਾ ਚੱਲਣਾ ਬੇਹੱਦ ਮੁਸ਼ਕਲ ਹੈ। ਪੀੜਤਾ ਨੇ ਮੰਗ ਕੀਤੀ ਕਿ ਬਾਰਸ਼ ਨਾਲ ਹੋਏ ਨੁਕਸਾਨ ਦੀ ਸਰਕਾਰ ਉਨ੍ਹਾਂ ਨੂੰ ਆਰਥਿਕ ਮਦਦ ਦੇਵੇ।

-PTC News

Related Post