ਪੰਜਾਬ ਵਿੱਚ ਅੱਜ ਕੋਰੋਨਾ ਦੇ 41 ਨਵੇਂ ਮਾਮਲਿਆਂ ਦੀ ਪੁਸ਼ਟੀ, ਪੀੜਤ ਮਰੀਜ਼ਾਂ ਦੀ ਗਿਣਤੀ ਹੋਈ 2342

By  Shanker Badra June 2nd 2020 07:40 PM

ਪੰਜਾਬ ਵਿੱਚ ਅੱਜ ਕੋਰੋਨਾ ਦੇ 41 ਨਵੇਂ ਮਾਮਲਿਆਂ ਦੀ ਪੁਸ਼ਟੀ, ਪੀੜਤ ਮਰੀਜ਼ਾਂ ਦੀ ਗਿਣਤੀ ਹੋਈ 2342:ਚੰਡੀਗੜ੍ਹ : ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲੇ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿੱਚ ਹਫੜਾ -ਦਫੜੀ ਮਚਾ ਦਿੱਤੀ ਹੈ। ਵਿਸ਼ਵ ਭਰ ਦੇ ਮੁਲਕ ਕੋਰੋਨਾ ਮਹਾਂਮਾਰੀ ਦੀ ਚਪੇਟ ਵਿਚ ਆਏ ਹੋਏ ਹਨ। ਲਾਕਡਾਊਨ ਵਿਚ ਢਿੱਲ ਦੇਣ ਤੋਂ ਬਾਅਦ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਪੰਜਾਬ ਵਿੱਚ ਅੱਜ ਨਵੇਂ 41 ਪਾਜ਼ੀਟਿਵ ਕੋਰੋਨਾ ਮਰੀਜ਼ ਸਾਹਮਣੇ ਆਏ ਹਨ। ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਮੰਗਲਵਾਰ ਸ਼ਾਮ 6 ਵਜੇ ਤੱਕ ਲੁਧਿਆਣਾ ਤੋਂ 04 ,ਨਵਾਂਸ਼ਹਿਰ ਤੋਂ 01 , ਅੰਮ੍ਰਿਤਸਰ ਤੋਂ 02 ,  ਸੰਗਰੂਰ ਤੋਂ 06 , ਪਟਿਆਲਾ ਤੋਂ 01 ,ਫਤਿਹਗੜ੍ਹ ਸਾਹਿਬ ਤੋਂ 01 , ਜਲੰਧਰ ਤੋਂ 11 , ਮੋਗਾ ਤੋਂ 02 ,ਕਪੂਰਥਲਾ ਤੋਂ 02,ਗੁਰਦਾਸਪੁਰ ਤੋਂ 02 ,, ਪਠਾਨਕੋਟ ਤੋਂ 08 ,ਫਰੀਦਕੋਟ ਤੋਂ 01 ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਉੱਥੇ ਹੀ ਰਾਹਤ ਵਾਲੀ ਖ਼ਬਰ ਇਹ ਹੈ ਕਿ ਹੁਣ ਤੱਕ ਕੋਰੋਨਾ ਦੇ 91 ਫੀਸਦੀ ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤੇ ਹਨ। ਦੱਸ ਦੇਈਏ ਕਿ ਪੰਜਾਬ ਵਿੱਚ ਕੁੱਲ ਕੋਰੋਨਾ ਦੇ ਕੇਸਾਂ ਦੀ ਗਿਣਤੀ ਵੱਧ ਕੇ 2342 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 46 ਹੋ ਗਿਆ ਹੈ। ਇਸ ਦੌਰਾਨ ਸੂਬੇ ਵਿੱਚ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ  2017 ਹੋ ਗਈ ਹੈ। ਪੰਜਾਬ ਵਿੱਚ ਕੋਰੋਨਾ ਦੇ ਹੁਣ ਕੇਵਲ 279 ਮਰੀਜ਼ ਹੀ ਹਸਪਤਾਲ ਵਿੱਚ ਦਾਖਲ ਹਨ। ਪੰਜਾਬ ਵਿੱਚ ਅੱਜ ਕੋਰੋਨਾ ਨਾਲ 2 ਮੌਤਾਂ ਹੋਈਆਂ ਹਨ। ਇਨ੍ਹਾਂ ‘ਚ ਅੰਮ੍ਰਿਤਸਰ – 388 , ਜਲੰਧਰ – 256, ਲੁਧਿਆਣਾ – 200, ਤਰਨ ਤਾਰਨ – 157 , ਗੁਰਦਾਸਪੁਰ – 140 ,ਹੁਸ਼ਿਆਰਪੁਰ – 130 , ਪਟਿਆਲਾ – 123 ,  ਮੋਹਾਲੀ – 113 ,ਨਵਾਂਸ਼ਹਿਰ – 104 , ਸੰਗਰੂਰ – 102 , ਰੋਪੜ - 70 , ਪਠਾਨਕੋਟ – 69 , ਸ੍ਰੀ ਮੁਕਤਸਰ ਸਾਹਿਬ – 66 ,  ਮੋਗਾ – 64 , ਫਤਿਹਗੜ੍ਹ ਸਾਹਿਬ – 64 ,ਫਰੀਦਕੋਟ – 63 , ਬਠਿੰਡਾ – 49 ,ਫਿਰੋਜ਼ਪੁਰ – 46 , ਫਾਜ਼ਿਲਕਾ – 44 ,ਕਪੂਰਥਲਾ – 38 , ਮਾਨਸਾ – 32 , ਬਰਨਾਲਾ – 24 ਪਾਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ। -PTCNews

Related Post