ਪੰਜਾਬ ਰੋਡਵੇਜ਼ ਦੀ ਚੱਲਦੀ ਬੱਸ ਦੀ ਬ੍ਰੇਕ ਹੋਈ ਫੇਲ

By  Joshi October 3rd 2017 05:58 PM -- Updated: October 3rd 2017 06:00 PM

Punjab roadways bus brake fail incident: ਪੰਜਾਬ ਰੋਡਵੇਜ਼ ਦੀਆਂ ਬੱਸਾਂ ਵੈਸੇ ਤਾਂ ਹਮੇਸ਼ਾ ਹੀ ਚਰਚਾ ਦਾ ਵਿਸ਼ਾ ਬਣੀਆਂ ਰਹਿੰਦੀਆਂ ਹਨ, ਪਰ ਹਾਲ ਹੀ ਵਿੱਚ ਵਾਪਰੀ ਇੱਕ ਘਟਨਾ ਚੌਂਕਾ ਦੇਣ ਵਾਲੀ ਹੈ। ਦਰਅਸਲ, ਜਲੰਧਰ-ਨਕੋਦਰ ਹਾਈਵੇਅ ਵਡਾਲਾ ਚੌਂਕ ਦੇ ਕੋਲ ਦਿਓਲ ਨਗਰ ਦੇ ਕਰੀਬ ਪੰਜਾਬ ਰੋਡਵੇਜ਼ ਦੀ ਬੱਸ ਦੀ ਬ੍ਰੇਕ ਫੇਲ ਹੋਣ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ। Punjab roadways bus brake fail incident: ਪੰਜਾਬ ਰੋਡਵੇਜ਼ ਦੀ ਚੱਲਦੀ ਬੱਸ ਦੀ ਬ੍ਰੇਕ ਹੋਈ ਫੇਲਮਿਲੀ ਜਾਣਕਾਰੀ ਮੁਤਾਬਕ ਪੰਜਾਬ ਰੋਡਵੇਜ਼ ਦੀ ਇਹ ਤੇਜ਼ ਰਫਤਾਰ ਬੱਸ ਨਕੋਦਰ ਤੋਂ ਜਲੰਧਰ ਆ ਰਹੀ ਸੀ ਕਿ ਅਚਾਨਕ ਵਡਾਲਾ ਚੌਂਕ ਦੇ ਕੋਲ ਬੱਸ ਦੀ ਬ੍ਰੇਕ ਫੇਲ ਹੋ ਗਈ ਅਤੇ ਬੱਸ ਕੰਟਰੋਲ ਤੋਂ ਬਾਹਰ ਹੋ ਗਈ। Punjab roadways bus brake fail incident: ਪੰਜਾਬ ਰੋਡਵੇਜ਼ ਦੀ ਚੱਲਦੀ ਬੱਸ ਦੀ ਬ੍ਰੇਕ ਹੋਈ ਫੇਲਹਾਂਲਾਕਿ, ਡ੍ਰਾਈਵਰ ਨੇ ਇਸ ਘਟਨਾ 'ਚ ਆਪਣੀ ਸਮਝ ਦਿਖਾਉਂਦੇ ਹੋਏ ਕਈ ਸਵਾਰੀਆਂ ਦੀ ਜਾਨ ਬਚਾ ਲਈ ਸੀ। ਉਸਨੇ ਬੇਕਾਬੂ ਬੱਸ ਦਾ ਸਟੇਰਿੰਗ ਘੁਮਾ ਕੇ ਬੱਸ ਨੂੰ ਇਕ ਦੁਕਾਨ ਦੇ ਸ਼ਟਰ ਵੱਲ ਘੁਮਾ ਦਿੱਤਾ ਸੀ। ਚਾਹੇ, ਬੱਸ ਦੀ ਸ਼ਟਰ ਨਾਲ ਟੱਕਰ ਨਾਲ, ਸ਼ਟਰ ਟੁੱਟ ਗਿਆ ਪਰ ਸਵਾਰੀਆਂ ਨੂੰ ਸੁਰੱਖਿਅਤ ਉਤਾਰ ਲਿਆ ਗਿਆ। Punjab roadways bus brake fail incident: ਪੰਜਾਬ ਰੋਡਵੇਜ਼ ਦੀ ਚੱਲਦੀ ਬੱਸ ਦੀ ਬ੍ਰੇਕ ਹੋਈ ਫੇਲਘਟਨਾ ਸਥਾਨ 'ਤੇ ਮੌਜੂਦ ਲੋਕਾਂ ਦੇ ਅਨੁਸਾਰ ਜਦੋਂ ਬੱਸ ਇਸ ਤਰ੍ਹਾਂ ਦੁਕਾਨ ਤੋੜ ਕੇ ਅੰਦਰ ਗਈ ਤਾਂ ਸਾਰਿਆਂ ਦੇ ਚਿਹਰਿਆਂ 'ਤੇ ਹੈਰਾਨੀ ਸੀ, ਪਰ ਜਦੋਂ ਡ੍ਰਾਈਵਰ ਨੇ ਉਹਨਾਂ ਨੂੰ ਸਾਰੀ ਗੱਲ ਦੱਸੀ ਤਾਂ ਸਾਰਿਆਂ ਨੇ ਉਸਦੀ ਸਿਆਣਪ ਅਤੇ ਸੂਝ-ਬੂਝ ਦੀ ਪ੍ਰਸ਼ੰਸਾ ਕੀਤੀ। —PTC News

Related Post