ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅਧਿਆਪਕ ਯੋਗਤਾ ਟੈਸਟ (TET) ਦੀ ਪ੍ਰੀਖਿਆ ਦੂਸਰੀ ਵਾਰ ਵੀ ਮੁਲਤਵੀ ,ਜਾਣੋਂ ਹੁਣ ਕਦੋਂ ਹੋਵੇਗਾ Exam 

By  Shanker Badra January 2nd 2020 07:41 PM -- Updated: January 2nd 2020 08:07 PM

ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅਧਿਆਪਕ ਯੋਗਤਾ ਟੈਸਟ (TET) ਦੀ ਪ੍ਰੀਖਿਆ ਦੂਸਰੀ ਵਾਰ ਵੀ ਮੁਲਤਵੀ ,ਜਾਣੋਂ ਹੁਣ ਕਦੋਂ ਹੋਵੇਗਾ Exam :ਚੰਡੀਗੜ੍ਹ :ਪੰਜਾਬ ਸਕੂਲ ਸਿੱਖਿਆ ਬੋਰਡ ਨੇ 05 ਜਨਵਰੀ ਨੂੰ ਲਿਆ ਜਾਣ ਵਾਲਾ ਅਧਿਆਪਕ ਯੋਗਤਾ ਟੈਸਟ (ਟੀਈਟੀ) ਦੂਸਰੀ ਵਾਰ ਵੀ ਮੁਲਤਵੀ ਕਰ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਨਕਲ ਮਰਵਾਉਣ ਵਾਲੇ ਗਰੋਹਾਂ ਦੇ ਸਰਗਰਮ ਹੋਣ ਦੀ ਸੂਹ ਮਿਲਣ ਤੋਂ ਬਾਅਦ ਇਹ ਟੈਸਟ ਮੁਲਤਵੀ ਕੀਤਾ ਗਿਆ ਹੈ। ਹੁਣ ਅਧਿਆਪਕ ਯੋਗਤਾ ਟੈਸਟ (ਟੀਈਟੀ)19 ਜਨਵਰੀ ਨੂੰ ਹੋਵੇਗਾ।

Punjab School Education Board TET Test Second Time Postponed ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅਧਿਆਪਕ ਯੋਗਤਾ ਟੈਸਟ (TET) ਦੀ ਪ੍ਰੀਖਿਆ ਦੂਸਰੀ ਵਾਰ ਵੀ ਮੁਲਤਵੀ ,ਜਾਣੋਂ ਹੁਣ ਕਦੋਂ ਹੋਵੇਗਾ Exam

ਦੱਸਿਆ ਜਾਂਦਾ ਹੈ ਕਿ ਸਿੱਖਿਆ ਵਿਭਾਗ ਦੇ ਇਕ ਅਧਿਕਾਰੀ ਵਿਰੁੱਧ ਵੀ ਕਾਰਵਾਈਹੋਵੇਗੀ। ਇਸ ਤੋਂ ਪਹਿਲਾਂ ਵੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 22 ਦਸੰਬਰ ਨੂੰ ਲਿਆ ਜਾਣ ਵਾਲਾ ਅਧਿਆਪਕ ਯੋਗਤਾ ਟੈਸਟ (ਟੀਈਟੀ) ਮੁਲਤਵੀ ਕੀਤਾ ਗਿਆ ਸੀ। ਉਸ ਸਮੇਂ ਟੈਸਟ ਮੁਲਤਵੀ ਕਰਨ ਦਾ ਕਾਰਨ ਸਾਹਿਬਜ਼ਾਦਿਆਂ ਦਾ ਸ਼ਹੀਦੀ ਜੋੜ ਮੇਲ ਅਤੇ ਇਸ ਨਾਲ ਜੁੜੇ ਪ੍ਰਸ਼ਾਸਕੀ ਪ੍ਰਬੰਧਾਂ ਨੂੰ ਦੱਸਿਆ ਗਿਆ ਸੀ।

Punjab School Education Board TET Test Second Time Postponed ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅਧਿਆਪਕ ਯੋਗਤਾ ਟੈਸਟ (TET) ਦੀ ਪ੍ਰੀਖਿਆ ਦੂਸਰੀ ਵਾਰ ਵੀ ਮੁਲਤਵੀ ,ਜਾਣੋਂ ਹੁਣ ਕਦੋਂ ਹੋਵੇਗਾ Exam

ਦੱਸ ਦੇਈਏ ਕਿ ਪੰਜਾਬ ਵਿਚ ਵੱਖ -ਵੱਖ ਪੱਧਰ ਦੇ ਇਮਤਿਹਾਨਾਂ ਵਿਚ ਨਕਲ ਦਾ ਰੁਝਾਨ ਕਾਫ਼ੀ ਭਾਰੂ ਰਿਹਾ ਹੈ। ਇਸ ਰੁਝਾਨ ਕਾਰਨ ਲੱਖਾਂ ਦੀ ਗਿਣਤੀ ਵਿਚ ਅਜਿਹੇ ਵਿਦਿਆਰਥੀ ਇਮਤਿਹਾਨ ਪਾਸ ਕਰਨ ਵਿਚ ਸਫ਼ਲ ਹੋਏ ,ਜਿਨ੍ਹਾਂ ਕੋਲ ਉੱਚਿਤ ਯੋਗਤਾ ਨਹੀਂ ਸੀ। ਜਿਸ ਕਰਕੇ ਉਮੀਦਵਾਰਾਂ ਦੇ ਪ੍ਰੀਖਿਆ ਕੇਂਦਰ ਉਨ੍ਹਾਂ ਦੇ ਘਰਾਂ ਤੋਂ ਸੈਂਕੜੇ ਮੀਲ ਦੂਰੀ ’ਤੇ ਬਣਾਏ ਗਏ ਸਨ।

-PTCNews

Related Post