ਸਕੂਲ ਫ਼ੀਸਾਂ ਦੇ ਮਾਮਲੇ 'ਤੇ ਮਾਪਿਆਂ ਨੂੰ ਵੱਡਾ ਝਟਕਾ, ਪੜ੍ਹੋ ਹਾਈਕੋਰਟ ਦਾ ਕੀ ਆਇਆ ਫ਼ੈਸਲਾ  

By  Shanker Badra July 20th 2020 04:37 PM -- Updated: July 20th 2020 05:01 PM

ਸਕੂਲ ਫ਼ੀਸਾਂ ਦੇ ਮਾਮਲੇ 'ਤੇ ਮਾਪਿਆਂ ਨੂੰ ਵੱਡਾ ਝਟਕਾ, ਪੜ੍ਹੋ ਹਾਈਕੋਰਟ ਦਾ ਕੀ ਆਇਆ ਫ਼ੈਸਲਾ :ਚੰਡੀਗੜ੍ਹ : ਪਿਛਲੇ ਕਾਫ਼ੀ ਸਮੇਂ ਤੋਂ ਨਿੱਜੀ ਸਕੂਲ ਮਾਲਕਾਂ ਅਤੇ ਮਾਪਿਆਂ ਦੌਰਾਨ ਸਕੂਲ ਫ਼ੀਸਾਂ ਨੂੰ ਲੈ ਕੇ ਰੇੜਕਾ ਚੱਲ ਰਿਹਾ ਸੀ ,ਉਸ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਡਬਲ ਬੈਂਚ ਵੱਲੋਂ ਮਾਪਿਆਂ ਨੂੰਵੱਡਾ ਝਟਕਾ ਦਿੱਤਾ ਗਿਆ ਹੈ। ਹਾਈਕੋਰਟ ਦੀ ਡਬਲ ਬੈਂਚ ਵੱਲੋਂ ਮਾਪਿਆਂ ਨੂੰ ਕੋਈ ਰਾਹਤ ਨਹੀਂ ਦਿੱਤੀ ਗਈ।

ਸਕੂਲ ਫ਼ੀਸਾਂ ਦੇ ਮਾਮਲੇ 'ਤੇ ਮਾਪਿਆਂ ਨੂੰ ਵੱਡਾ ਝਟਕਾ, ਪੜ੍ਹੋ ਹਾਈਕੋਰਟ ਦਾ ਕੀ ਆਇਆ ਫ਼ੈਸਲਾ

ਜਾਣਕਾਰੀ ਅਨੁਸਾਰ ਸਿੰਗਲ ਬੈਂਚ ਦੇ ਫ਼ੀਸਾਂ ਭਰਨ ਦੇ ਫ਼ੈਸਲੇ ਨੂੰ ਡਬਲ ਬੈਂਚ ਕੋਲ ਚਣੌਤੀ ਦਿੱਤੀ ਗਈ ਪਰ ਅੱਜਡਬਲ ਬੈਂਚ ਨੇ ਸਿੰਗਲ ਬੈਂਚ ਦੇ ਫੈਸਲੇ 'ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਹੁਣ ਮਾਪਿਆਂ ਨੂੰ ਸਿੰਗਲ ਬੈਂਚ ਦੇ ਫ਼ੈਸਲੇ ਨੂੰ ਹੀ ਮੰਨਣਾ ਪਵੇਗਾ। ਹਾਈਕੋਰਟ ਨੇ ਕਿਹਾ ਕਿ ਹੁਣ ਮਾਪਿਆਂ ਨੂੰ ਫੀਸ ਦੇਣੀ ਪਵੇਗੀ।

ਸਕੂਲ ਫ਼ੀਸਾਂ ਦੇ ਮਾਮਲੇ 'ਤੇ ਮਾਪਿਆਂ ਨੂੰ ਵੱਡਾ ਝਟਕਾ, ਪੜ੍ਹੋ ਹਾਈਕੋਰਟ ਦਾ ਕੀ ਆਇਆ ਫ਼ੈਸਲਾ

ਇਸ ਦੌਰਾਨ ਡਬਲ ਬੈਂਚ ਨੇ ਕੁੱਝ ਰਾਹਤ ਦਿੰਦਿਆਂ ਕਿਹਾ ਕਿ ਜੋ ਪਰਿਵਾਰ ਫ਼ੀਸ ਨਹੀਂ ਭਰ ਸਕਦੇ ਤਾਂ ਉਹ ਸਕੂਲ ਨੂੰ ਇਸ ਸਬੰਧੀ ਲਿਖ਼ਤੀ ਅਰਜ਼ੀ ਦੇ ਕੇ ਦੱਸ ਸਕਦੇ ਹਨ ਅਤੇ ਸਕੂਲ ਕਿਸੇ ਵੀ ਵਿਦਿਆਰਥੀ ਦਾ ਨਾਂ ਨਹੀਂ ਕੱਟੇਗਾ। ਜੇ ਸਕੂਲ ਅਰਜ਼ੀ ਰੱਦ ਕਰਦਾ ਹੈ ਤਾਂ ਪਰਿਵਾਰਕ ਮੈਂਬਰ ਰੈਗੂਲੇਟਰੀ ਬੋਰਡ ਕੋਲ ਜਾ ਕੇ ਅਪੀਲ ਕਰ ਸਕਦੇ ਹਨ।

ਦੱਸ ਦੇਈਏ ਕਿ ਪੰਜਾਬ ਤੇ ਹਰਿਆਣਾ ਦੀ ਸਿੰਗਲ ਬੈਂਚ30 ਜੂਨ ਦੇ ਫੈਸਲੇ 'ਚਸਕੂਲਾਂ ਨੂੰ ਰਾਹਤ ਦਿੰਦਿਆਂ ਸਾਰੀਆਂਫੀਸਾਂ ਵਸੂਲਣ ਦੀ ਆਗਿਆ ਦਿੱਤੀ ਸੀ , ਭਾਵੇਂ ਕਿ ਇਨ੍ਹਾਂ ਸਕੂਲਾਂ ਨੇ ਆਨਲਾਈਨ ਕਲਾਸਾਂ ਲਗਾਈਆਂ ਹਨ ਜਾਂ ਨਹੀ। ਇਸ ਤੋਂ ਬਾਅਦ ਮਾਪਿਆਂ ਵੱਲੋਂ ਸਕੂਲ ਫੀਸਾਂ ਦੇ ਮਾਮਲੇ ਸਬੰਧੀ ਅਦਾਲਤ ਦੀ ਡਬਲ ਬੈਂਚ 'ਚ ਗੁਹਾਰ ਲਾਈ ਗਈ ਸੀ।

-PTCNews

Related Post