ਪੰਜਾਬ ਠੇਕਾ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਨੂੰ ਮਿਠਾਈਆਂ ਦੀ ਜਗ੍ਹਾ ਭੇਂਟ ਕੀਤੇ ਕੋਲਿਆਂ ਦੇ ਡੱਬੇ, ਦੇਖੋ ਤਸਵੀਰਾਂ

By  Joshi November 4th 2018 02:41 PM

ਪੰਜਾਬ ਠੇਕਾ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਨੂੰ ਮਿਠਾਈਆਂ ਦੀ ਜਗ੍ਹਾ ਭੇਂਟ ਕੀਤੇ ਕੋਲਿਆਂ ਦੇ ਡੱਬੇ, ਦੇਖੋ ਤਸਵੀਰਾਂ,ਚੰਡੀਗੜ੍ਹ: ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਜਿਥੇ ਲੋਕ ਜਸ਼ਨਾਂ ਦੀਆਂ ਤਿਆਰੀਆਂ ਵਿੱਚ ਰੁੱਝੇ ਹੋਏ ਹਨ, ਉਥੇ ਹੀ ਪੰਜਾਬ ਦੇ ਠੇਕਾ ਮੁਲਾਜ਼ਮ ਪੰਜਾਬ ਸਰਕਾਰ ਖਿਲਾਫ ਇੱਕ ਵਾਰ ਸੜਕਾਂ 'ਤੇ ਉੱਤਰ ਆਏ ਹਨ। ਅਤੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਅਤੇ ਆਪਣਾ ਰੋਸ ਜਾਹਿਰ ਕਰ ਰਹੇ ਹਨ। ਅਤੇ ਉਹਨਾਂ ਨੇ ਪੰਜਾਬ ਸਰਕਾਰ ਕੋਲਿਆ-ਮਿੱਟੀ ਦੇ ਡੱਬੇ ਦਿੱਤੇ ਜਾ ਰਹੇ ਹਨ। punjab ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਠੇਕਾ ਮੁਲਾਜ਼ਮਾਂ ਵੱਲੋਂ ਪੰਜਾਬ ਦੇ ਵੱਖ-ਵੱਖ ਥਾਵਾਂ ਪੰਜਾਬ ਸਰਕਾਰ ਖਿਲਾਫ ਆਪਣਾ ਰੋਸ ਜਾਹਿਰ ਕਰ ਰਹੇ ਹਨ। ਨਾਲ ਹੀ ਉਹ ਆਪਣੇ ਹੱਕਾਂ 'ਤੇ ਡਾਕਾ ਮਾਰਨ ਵਾਲੀ ਕਾਂਗਰਸ ਸਰਕਾਰ ਤੋਂ ਸਤਾਏ ਸਮੂਹ ਪੰਜਾਬ ਦੇ ਅਧਿਆਪਕਾਂ ਵੱਲੋਂ ਪੰਜਾਬ ਦੇ ਮੰਤਰੀਆਂ ਨੂੰ ਦੀਵਾਲੀ ਦੀਆਂ ਮਿਠਾਈਆਂ ਦੇ ਰੂਪ ਵਿੱਚ ਕੋਲਿਆਂ-ਮਿੱਟੀ ਦੇ ਡਿੱਬੇ ਦੇਣ ਦੇ ਕੀਤੇ ਐਲਾਨ ਤਹਿਤ ਅੱਜ ਫ਼ਿਰੋਜ਼ਪੁਰ ਦੇ ਅਧਿਆਪਕਾਂ ਨੇ ਪਹਿਲ ਕਦਮੀ ਕਰਦਿਆਂ ਜਿਥੇ ਰਾਣਾ ਗੁਰਮੀਤ ਸਿੰਘ ਸੋਢੀ ਦੇ ਘਰ ਦਾ ਘਿਰਾਓ ਕੀਤਾ, theka  mulajimਉਥੇ ਖੇਡ ਮੰਤਰੀ ਦੇ ਘਰ ਪਹੁੰਚ ਕੇ ਮਿੱਟੀ ਦੇ ਡਿੱਬੇ ਦਿੱਤੇ ਗਏ।ਦਿਵਾਲੀ ਦੇ ਚਲਦਿਆਂ ਜਿਥੇ ਪੰਜਾਬੀਆਂ ਵਿਚ ਇਕ-ਦੂਸਰੇ ਨੂੰ ਗਿਫਟ ਦੇਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ, ਉਥੇ ਪੰਜਾਬ ਸਰਕਾਰ ਤੋਂ ਗੁਸਾਏ ਅਧਿਆਪਕਾਂ ਨੇ ਵੀ ਮੰਤਰੀਆਂ ਨੂੰ ਕੋਲਿਆਂ-ਮਿੱਟੀ ਦੇ ਡਿੱਬੇ ਦੇਣੇ ਸ਼ੁਰੂ ਕਰ ਦਿੱਤੇ ਹਨ। ਭਾਵੇਂ ਅੱਜ ਫ਼ਿਰੋਜ਼ਪੁਰ ਤੋਂ ਪਹਿਲ-ਕਦਮੀ ਕਰਦਿਆਂ ਅਧਿਆਪਕਾਂ ਨੇ ਰਾਣਾ ਗੁਰਮੀਤ ਸਿੰਘ ਸੋਢੀ ਦੀ ਰਿਹਾਇਸ਼ ਮੂਹਰੇ ਪਹੁੰਚ ਕੇ ਮੰਤਰੀ ਸਾਹਿਬ ਨੂੰ ਕੋਲਿਆਂ-ਮਿੱਟੀ ਦੇ ਡਿੱਬੇ ਭੇਂਟ ਕੀਤੇ, ਪ੍ਰੰਤੂ ਅਧਿਆਪਕਾਂ ਨੇ ਸਰਕਾਰ ਦੀ ਮੁਲਾਜ਼ਮ ਵਿਰੋਧੀ ਨੀਤੀ ਨੂੰ ਕਦੇ ਵੀ ਬਰਦਾਸ਼ਤ ਨਾ ਕਰਨ ਦਾ ਐਲਾਨ ਕੀਤਾ। jalandharਰੋਹ ਵਿਚ ਆਏ ਅਧਿਆਪਕਾਂ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਸਿੱਖਿਆ ਵਿਭਾਗ ਵਿਚ ਸੇਵਾਵਾਂ ਨਿਭਾਅ ਕੇ 42800 ਤਨਖਾਹ ਲੈ ਰਹੇ ਹਨ, ਪਰੰਤੂ ਹੁਣ ਸਰਕਾਰ ਲੰਬੇ ਅਰਸੇ ਦੀ ਸੇਵਾ ਨੂੰ ਦੇਖਦਿਆਂ ਤਨਖਾਹਾਂ ਵਿਚ ਵਾਧਾ ਕਰਨ ਦੀ ਬਜਾਏ ਤਨਖਾਹਾਂ 'ਤੇ ਡਾਕਾ ਮਾਰਨ ਕੇ ਆਪਣਾ ਮੁਲਾਜ਼ਮ ਵਿਰੋਧੀ ਚਿਹਰਾ ਸਾਫ ਕਰ ਰਹ ਹੈ। ਮੁਲਾਜ਼ਮਾਂ ਨੇ ਕਿਹਾ ਕਿ ਉਹ ਆਪਣੇ ਹੱਕਾਂ 'ਤੇ ਕਦੇ ਵੀ ਡਾਕਾ ਨਹੀਂ ਪੈਣ ਦੇਣਗੇ ਭਾਵੇਂ ਇਸ ਬਾਬਤ ਕੋਈ ਵੀ ਸੰਘਰਸ਼ ਕਿਉਂ ਨਾ ਕਰਨਾ ਪਵੇ। —PTC News

Related Post