ਪੰਜਾਬ ਵਿਧਾਨ ਸਭਾ ਬਜਟ ਇਜਲਾਸ ਦਾ ਅੱਜ ਦੂਜਾ ਦਿਨ, ਰਾਜਪਾਲ ਵੀ.ਪੀ. ਸਿੰਘ ਬਦਨੌਰ ਦੇ ਭਾਸ਼ਣ 'ਤੇ ਅੱਜ ਹੋਵੇਗੀ ਬਹਿਸ

By  Jashan A February 24th 2020 09:14 AM -- Updated: February 24th 2020 09:45 AM

ਚੰਡੀਗੜ੍ਹ: ਬੀਤੀ 20 ਫਰਵਰੀ ਤੋਂ ਸ਼ੁਰੂ ਹੋਏ ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦਾ ਅੱਜ ਦੂਜਾ ਦਿਨ ਹੈ। ਜਿਸ ਦੌਰਾਨ ਰਾਜਪਾਲ ਵੀ.ਪੀ. ਸਿੰਘ ਬਦਨੌਰ ਦੇ ਭਾਸ਼ਣ 'ਤੇ ਅੱਜ ਬਹਿਸ ਹੋਵੇਗੀ। ਜਿਸ ਤੋਂ ਬਾਅਦ ਧੰਨਵਾਦ ਮਤੇ 'ਤੇ ਚਰਚਾ ਹੋਵੇਗੀ। ਤੁਹਾਨੂੰ ਦੱਸ ਦੇਈਏ ਕਿ ਬਜਟ ਦੇ ਪਹਿਲੇ ਦਿਨ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ, ਪ੍ਰਸ਼ਨਕਾਲ ਤੇ ਪ੍ਰਾਇਮਰੀ ਸਿੱਖਿਆ ਸਣੇ ਕਈ ਮੁੱਦਿਆਂ 'ਤੇ ਚਰਚਾ ਤੋਂ ਬਾਅਦ ਸੈਸ਼ਨ ਦੀ ਕਾਰਵਾਈ ਅੱਜ ਤੱਕ ਮੁਲਤਵੀ ਕਰ ਦਿੱਤੀ ਸੀ।

ਅੱਜ ਹੋਣ ਵਾਲੀ ਕਾਰਵਾਈ 'ਚ ਵੀ ਜਿਥੇ ਵਿਰੋਧੀ ਧਿਰਾਂ ਵੱਲੋਂ ਕਾਂਗਰਸ ਨੂੰ ਘੇਰਨ ਦੇ ਆਸਾਰ ਹਨ। ਉਥੇ ਹੀ ਪੰਜਾਬ ਦੇ ਡੀ.ਜੀ.ਪੀ ਦਿਨਕਰ ਗੁਪਤਾ ਵੱਲੋਂ ਕਰਤਾਰਪੁਰ ਲਾਂਘੇ ਸਬੰਧੀ ਦਿੱਤੇ ਬਿਆਨ 'ਤੇ ਚਰਚਾ ਹੋ ਸਕਦੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਡੀਜੀਪੀ ਦੇ ਬਿਆਨ ਦਾ ਸਦਨ ਵਿੱਚ ਮੁੱਦਾ ਚੁੱਕ ਸਕਦਾ ਹੈ।

ਹੋਰ ਪੜ੍ਹੋ:ਸ੍ਰੀ ਹਰਿਮੰਦਰ ਸਾਹਿਬ ਤੋਂ ਬਾਅਦ ਹੁਣ ਸ੍ਰੀ ਰਾਮ ਤੀਰਥ ਮੰਦਿਰ 'ਚ ਕੁੜੀ-ਮੁੰਡੇ ਨੇ ਬਣਾਈ TikTok

ਇਥੇ ਇਹ ਵੀ ਦੱਸਣਾ ਬੜਾ ਜ਼ਰੂਰੀ ਹੈ ਕਿ ਪਹਿਲੇ ਦਿਨ ਸਦਨ ਦੇ ਅੰਦਰ-ਬਾਹਰ ਮਹਿੰਗੀ ਬਿਜਲੀ ਦਰਾਂ ਦਾ ਮੁੱਦਾ ਗੂੰਜਿਆ ਸੀ। ਸ਼੍ਰੋਮਣੀ ਅਕਾਲੀ ਦਲ ਵੱਲੋਂ ਬਿਜਲੀ ਮੁੱਦੇ 'ਤੇ ਕੈਪਟਨ ਸਰਕਾਰ ਨੂੰ ਘੇਰਿਆ ਗਿਆ ਸੀ।

ਜ਼ਿਕਰਯੋਗ ਹੈ ਕਿ 20 ਫਰਵਰੀ ਤੋਂ ਸ਼ੁਰੂ ਹੋਇਆ ਬਜਟ ਇਜਲਾਸ 4 ਮਾਰਚ ਤੱਕ ਚੱਲੇਗਾ ਤੇ 28 ਫ਼ਰਵਰੀ ਨੂੰ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਬਜਟ ਪੇਸ਼ ਕਰਨਗੇ।

-PTC News

Related Post