ਪੰਜਾਬ ਵਿਧਾਨ ਸਭਾ ਦੇ ਬਾਹਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਗਲਾਂ 'ਚ ਬੱਲਬ ਪਾ ਕੇ ਬਿਜਲੀ ਦੇ ਵਧੇ ਬਿੱਲਾਂ ਦਾ ਵਿਰੋਧ

By  Shanker Badra February 20th 2020 11:50 AM

ਪੰਜਾਬ ਵਿਧਾਨ ਸਭਾ ਦੇ ਬਾਹਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਗਲਾਂ 'ਚ ਬੱਲਬ ਪਾ ਕੇ ਬਿਜਲੀ ਦੇ ਵਧੇ ਬਿੱਲਾਂ ਦਾ ਵਿਰੋਧ:ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਅੱਜ ਸ਼ੁਰੂ ਹੋ ਗਿਆ ਹੈ ਤੇ 28 ਫਰਵਰੀ ਤੱਕ ਚੱਲੇਗਾ। ਇਸ ਬਜਟ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਧਾਨ ਸਭਾ ਦੇ ਬਾਹਰ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ ਹੈ। ਆਮ ਲੋਕ ਵੀ ਬਿਜਲੀ ਦੇ ਬਿੱਲ ਨੂੰ ਲੈ ਕੇ ਪ੍ਰਦਰਸ਼ਨ 'ਚ ਸ਼ਾਮਿਲ ਹੋਏ ਹਨ। [caption id="attachment_390108" align="aligncenter" width="300"]Punjab Vidhan Sabha Out SAD MLAs Protest Against Electricity bills ਪੰਜਾਬ ਵਿਧਾਨ ਸਭਾ ਦੇ ਬਾਹਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਗਲਾਂ 'ਚ ਬੱਲਬ ਪਾ ਕੇ ਬਿਜਲੀ ਦੇ ਵਧੇ ਬਿੱਲਾਂ ਦਾ ਵਿਰੋਧ[/caption] ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਬਲਬਾਂ ਦੇ ਹਾਰ ਗਲਾਂ 'ਚ ਪਾ ਕੇ ਪੰਜਾਬ ਵਿਧਾਨ ਸਭਾ ਦੇ ਬਾਹਰਪਹੁੰਚੇ, ਜਿੱਥੇ ਬਿਕਰਮ ਮਜੀਠੀਆ ਦੀ ਅਗਵਾਈ 'ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਗਲਾਂ 'ਚ ਬਿਜਲੀ ਦੇ ਬੱਲਬ ਪਾ ਕੇ ਬਿਜਲੀ ਦੇ ਵਧੇ ਬਿੱਲਾਂ ਦਾ ਵਿਰੋਧ ਕੀਤਾ ਗਿਆ ਅਤੇ ਰੋਸ਼ ਮੁਜ਼ਾਹਰਾ ਕੀਤਾ ਗਿਆ ਹੈ। ਬਿਕਰਮ ਮਜੀਠੀਆ ਨੇ ਮਹਿੰਗੀਆਂ ਬਿਜਲੀ ਦਰਾਂ ਨੂੰ ਲੈ ਕੇ ਸਰਕਾਰ 'ਤੇ ਸੰਕੇਤਕ ਤੰਜ ਕਸਿਆ ਹੈ। [caption id="attachment_390107" align="aligncenter" width="300"]Punjab Vidhan Sabha Out SAD MLAs Protest Against Electricity bills ਪੰਜਾਬ ਵਿਧਾਨ ਸਭਾ ਦੇ ਬਾਹਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਗਲਾਂ 'ਚ ਬੱਲਬ ਪਾ ਕੇ ਬਿਜਲੀ ਦੇ ਵਧੇ ਬਿੱਲਾਂ ਦਾ ਵਿਰੋਧ[/caption] ਦੱਸ ਦੇਈਏ ਕਿ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਅੱਜ ਸ਼ੁਰੂ ਹੋ ਗਿਆ ਹੈ ਤੇ 28 ਫਰਵਰੀ ਤੱਕ ਚੱਲੇਗਾ। ਇਹ ਬਜਟ ਸੈਸ਼ਨ ਅੱਜ ਸਵੇਰੇ 11 ਵਜੇ ਵਿਛੜੀਆਂ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ ਭੇਟ ਕਰਨ ਤੋਂ ਬਾਅਦ ਸ਼ੁਰੂ ਹੋਇਆ ਹੈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਨੇਤਾਵਾਂ ਵਲੋਂ ਬਜਟ ਇਜਲਾਸ ਵਧਾਉਣ ਦੀ ਵੀ ਮੰਗ ਕੀਤੀ ਗਈ ਹੈ। -PTCNews

Related Post