ਪੰਜਾਬੀ ਚੈਨਲ ਪੀਟੀਸੀ ਨੈੱਟਵਰਕ ਵੱਲੋਂ ਡਿਜੀਟਲ ਫ਼ਿਲਮ ਫੈਸਟੀਵਲ ਤੇ ਅਵਾਰਡ 2020 ਦਾ ਐਲਾਨ 

By  Shanker Badra February 14th 2020 04:46 PM -- Updated: February 14th 2020 05:44 PM

ਪੰਜਾਬੀ ਚੈਨਲ ਪੀਟੀਸੀ ਨੈੱਟਵਰਕ ਵੱਲੋਂ ਡਿਜੀਟਲ ਫ਼ਿਲਮ ਫੈਸਟੀਵਲ ਤੇ ਅਵਾਰਡ 2020 ਦਾ ਐਲਾਨ:ਚੰਡੀਗੜ੍ਹ : ਪੰਜਾਬੀ ਚੈਨਲ ਪੀਟੀਸੀ ਨੈੱਟਵਰਕਵੱਲੋਂ ਮਨੋਰੰਜਨ ਜਗਤ 'ਚ ਪੰਜਾਬੀ ਨੂੰ ਉਤਸ਼ਾਹਿਤ ਕਰਨ ਲਈ ਵੱਡਾ ਉਪਰਾਲਾ ਕੀਤਾ ਗਿਆ ਹੈ। ਪੀਟੀਸੀ ਨੈੱਟਵਰਕ ਨੇਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਤੇ ਅਵਾਰਡ 2020’ ਸਮਾਰੋਹ ਕਰਵਾਉਣ ਦਾ ਐਲਾਨ ਕੀਤਾ ਹੈ। ਪੰਜਾਬੀ ਮਨੋਰੰਜਨ ਜਗਤ 'ਚ ਇਹ ਇਸ ਤਰ੍ਹਾਂ ਦੀ ਪਹਿਲੀ ਕੋਸ਼ਿਸ਼ ਹੈ।

ਇਸ ਮੌਕੇ ਪੀਟੀਸੀ ਨੈਟਵਰਕ ਦੇ ਮੈਨੇਜਿੰਗ ਡਾਇਰੈਕਟਰ ਅਤੇ ਪ੍ਰੈਜ਼ੀਡੈਂਟ ਰਬਿੰਦਰ ਨਾਰਾਇਣਨੇ ਕਿਹਾ, ‘ਪੀਟੀਸੀ ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਤੇ ਅਵਾਰਡ ਸਮਾਰੋਹ ਪੰਜਾਬੀ ਫ਼ਿਲਮ ਜਗਤ ਦੇ ਵਿਚਕਾਰ ਹੁਨਰ ਨੂੰ ਲਿਆਉਣ ਦਾ ਮੌਕਾ ਪ੍ਰਦਾਨ ਕਰੇਗਾ। ਇਸ ਦੇ ਨਾਲ ਹੀ ਇਸ ਨਵੇਂ ਹੁਨਰ ਨੂੰ ਵੀ ਪੰਜਾਬੀ ਮਨੋਰੰਜਨ ਦੇ ਸ਼ੌਕੀਨ ਦਰਸ਼ਕਾਂ ਤੱਕ ਪੇਸ਼ ਕਰੇਗਾ।

ਉਨ੍ਹਾਂ ਕਿਹਾ ਕਿ ਇਹ ਸਮਾਰੋਹ ਟੈਲੇਂਟ ਨੌਜਵਾਨਾਂ ਨੂੰ ਸਿਨੇਮਾ ਦੀ ਸੂਖਮਤਾ ਬਾਰੇ ਜਾਗਰੂਕ ਕਰੇਗਾ ਅਤੇ ਉੱਘੇ ਮਾਹਰਾਂ ਦੀ ਅਗਵਾਈ ਵਿਚ ਉਨ੍ਹਾਂ ਨੂੰ ਇਸ ਕਲਾ ਨੂੰ ਸਿੱਖਣ ਦਾ ਮੌਕਾ ਵੀ ਪ੍ਰਦਾਨ ਕਰੇਗਾ। ਰਬਿੰਦਰ ਨਾਰਾਇਣਨੇ ਕਿਹਾ ਕਿ ਪੀਟੀਸੀ ਨਿਊਜ਼ ਹਰ ਹਫ਼ਤੇ ਪੰਜਾਬੀ ਡਿਜੀਟਲ ਫਿਲਮ ਦਾ ਨਿਰਮਾਣ ਕਰਦਾ ਹੈ ਅਤੇ ਇਹ ਪੂਰੀ ਦੁਨੀਆ ਵਿਚ ਇਸ ਕਿਸਮ ਦੀ ਇਕ ਅਨੌਖੀ ਪਹਿਲ ਹੈ। ਪਿਛਲੇ ਇੱਕ ਸਾਲ ਦੌਰਾਨ 50 ਤੋਂ ਵੱਧ ਇਸ ਤਰ੍ਹਾਂ ਦੀਆਂ ਫਿਲਮਾਂ ਦਾ ਨਿਰਮਾਣ ਕੀਤਾ ਗਿਆ ਹੈ। ਇਨ੍ਹਾਂ 50 ਫ਼ਿਲਮਾਂ ਵਿਚੋਂ ਸਭ ਤੋਂ ਵਧੀਆ ਨੂੰ ਸਮਾਰੋਹ ਵਿਚ ਅਵਾਰਡ ਦਿੱਤਾ ਜਾਵੇਗਾ।

ਪੀਟੀਸੀ ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਤੇ ਅਵਾਰਡ 2020 ਪੰਜਾਬ ਮਿਊਂਸੀਪਲ ਭਵਨ, ਸੈਕਟਰ-35, ਚੰਡੀਗੜ੍ਹ ਵਿੱਚ 15 ਫਰਵਰੀ ਨੂੰ ਸ਼ੁਰੂ ਹੋਵੇਗਾ। ਇਸ ਸਮਾਰੋਹ ਦੇ ਦੌਰਾਨ 10 ਚੋਣਵੀਆਂ ਫ਼ਿਲਮਾਂ ਦੀ ਸਕਰੀਨਿੰਗ ਕੀਤੀ ਜਾਵੇਗੀ। ਨਵੇਂ ਅਦਾਕਾਰਾਂ ਤੇ ਫ਼ਿਲਮ ਨਿਰਮਾਤਾਵਾਂ ਲਈ ਇੱਕ ਵਰਕਸ਼ਾਪ ਲਗਾਈ ਜਾਵੇਗੀ ,ਉੱਥੇ ਨਵੇਂ ਅਦਾਕਾਰਾਂ ਨੂੰ ਫ਼ਿਲਮਾਂ ਵਿੱਚ ਕੰਮ ਕਰਨ ਦਾ ਮੌਕਾ ਦੇਣ ਲਈ ਆਡੀਸ਼ਨ ਵੀ ਲਏ ਜਾਣਗੇ।

ਇਸ ਦੇ ਨਾਲ ਹੀ ਅਗਲੇ ਦਿਨ 16 ਫਰਵਰੀ ਨੂੰ ਪੰਜਾਬੀ ਸਿਨੇਮਾ ਅਤੇ ਡਿਜੀਟਲ ਇਨੋਵੇਸ਼ਨ ਦੀ ਮੁੜ ਸੁਰਜੀਤੀ ਲਈ ਵਿਚਾਰ -ਚਰਚਾ ਹੋਵੇਗੀ। ਇਸ ਵਿਚਾਰ ਚਰਚਾ ਵਿੱਚ ਹਿੰਦੁਸਤਾਨ ਟਾਈਮਜ਼ ਦੇ ਕਾਰਜ਼ਕਾਰੀ ਸੰਪਾਦਕ ਰਮੇਸ਼ ਵਿਨਾਇਕ, ਪੰਜਾਬ ਫ਼ਿਲਮ ਇੰਡਸਟਰੀ ਦੇ ਪ੍ਰਸਿੱਧ ਕਲਾਕਾਰ ਜੱਸ ਗਰੇਵਾਲ ਅਤੇ ਰਾਣਾ ਰਣਬੀਰ ਹਿੱਸਾ ਲੈਣਗੇ। ਇਸ ਚਰਚਾ ਦੌਰਾਨ ਡਿਜੀਟਲ ਫ਼ਿਲਮ ਮੇਕਿੰਗ ਕਿਸ ਤਰ੍ਹਾਂ ਪੰਜਾਬੀ ਫ਼ਿਲਮ ਇੰਡਸਟਰੀ ਨੂੰ ਉੱਚਾ ਚੁੱਕ ਰਿਹਾ ਹੈ, ਇਸ ਵਿਸ਼ੇ 'ਤੇ ਗੱਲ ਕੀਤੀ ਜਾਵੇਗੀ।

ਇਹ ਸਮਾਰੋਹ 17 ਫਰਵਰੀ ਨੂੰ ਵਿਸ਼ਾਲ ਪੁਰਸਕਾਰ ਸਮਾਗਮ ਨਾਲ ਸਮਾਪਤ ਹੋਵੇਗਾ। ਜਿਨ੍ਹਾਂ ਨੇ ਪੰਜਾਬੀ ਸਿਨੇਮਾ ਵਿਚ ਸ਼ਾਨਦਾਰ ਯੋਗਦਾਨ ਪਾਇਆ ਹੈ, ਉਨ੍ਹਾਂ ਨੂੰ ਇਥੇ ਸਨਮਾਨਿਤ ਕੀਤਾ ਜਾਵੇਗਾ। ਇੱਥੇ ਬੈਸਟ ਅਦਾਕਾਰ,ਸਰਬੋਤਮ ਫ਼ਿਲਮ, ਵੱਖ-ਵੱਖ ਸ਼੍ਰੇਣੀਆਂ ਵਿੱਚਪੁਰਸਕਾਰ ਦਿੱਤੇ ਜਾਣਗੇ। ਇਸ ਦੇ ਲਈ ਪੀਟੀਸੀ ਐਪ 'ਤੇ ਲਾਈਵ ਵੋਟਿੰਗ ਵੀ ਹੋਵੇਗੀ। ਜੋ ਲੋਕ ਫਿਲਮ ਇੰਡਸਟਰੀ ਨੂੰ ਵਿਸ਼ੇਸ਼ ਸਹਿਯੋਗ ਅਤੇ ਉਤਸ਼ਾਹ ਦਿੰਦੇ ਹਨ, ਉਨ੍ਹਾਂ ਨੂੰ ਵਿਸ਼ੇਸ਼ ਸ਼੍ਰੇਣੀ ਦੇ ਤਹਿਤ ਸਨਮਾਨਿਤ ਕੀਤਾ ਜਾਵੇਗਾ।

ਪੀਟੀਸੀ ਨੈੱਟਵਰਕ ਵਿਸ਼ਵ ਪੱਧਰੀ ਪੰਜਾਬੀ ਸਮੱਗਰੀ ਤਿਆਰ ਕਰਨ ਲਈ ਅਤਿ ਆਧੁਨਿਕ ਤਕਨਾਲੋਜੀ ਦੀ ਵਰਤੋਂ ਕਰ ਰਿਹਾ ਹੈ। ਗਲੋਬਲ ਪੰਜਾਬੀ ਕਮਿਊਨਿਟੀ ਨੂੰ ਜੋੜਨ ਲਈ ਇਕ ਸ਼ਾਨਦਾਰ ਪ੍ਰੋਗਰਾਮ ਪੀਟੀਸੀ ਬਾਕਸ ਆਫਿਸ ਤਿਆਰ ਕੀਤਾ ਗਿਆ ਹੈ। ਇਸਦੇ ਤਹਿਤ ਹਰ ਹਫਤੇ ਇੱਕ ਡਿਜੀਟਲ ਫਿਲਮ ਤਿਆਰ ਕੀਤੀ ਜਾਂਦੀ ਹੈ ਅਤੇ ਪ੍ਰਦਰਸ਼ਤ ਕੀਤੀ ਜਾਂਦੀ ਹੈ। ਹੁਣ ਤੱਕ 60 ਤੋਂ ਵੱਧ ਅਜਿਹੀਆਂ ਫਿਲਮਾਂ ਬਣਾਈਆਂ ਗਈਆਂ ਹਨ। ਹੋਟਲ ਤਾਜ ਵਿਖੇ17 ਫਰਵਰੀ ਤੋਂ ਹੋਣ ਵਾਲੇ ਇਸ ਸਮਾਰੋਹ ਵਿੱਚ ਪਾਲੀਵੁੱਡ ਅਤੇ ਬਾਲੀਵੁੱਡ ਦੀਆਂ ਕਈ ਮਸ਼ਹੂਰ ਸ਼ਖਸੀਅਤਾਂ ਆਉਣਗੀਆਂ।

-PTCNews

Related Post