ਪੰਜਾਬ ਦੇ ਅਨੇਕਾਂ ਗਾਇਕਾਂ ਨੂੰ ਰੁਜ਼ਗਾਰ ਦੇ ਰਾਹ ਪਾਉਣ ਵਾਲੇ ਪ੍ਰਸਿੱਧ ਗੀਤਕਾਰ ਦਾ ਹੋਇਆ ਦਿਹਾਂਤ
Shanker Badra
April 13th 2020 04:10 PM --
Updated:
April 13th 2020 04:51 PM
ਪੰਜਾਬ ਦੇ ਅਨੇਕਾਂ ਗਾਇਕਾਂ ਨੂੰ ਰੁਜ਼ਗਾਰ ਦੇ ਰਾਹ ਪਾਉਣ ਵਾਲੇ ਪ੍ਰਸਿੱਧ ਗੀਤਕਾਰ ਦਾ ਹੋਇਆ ਦਿਹਾਂਤ:ਫਿਰੋਜ਼ਪੁਰ :ਪਾਲੀਵੁੱਡ ਇੰਡਸਟਰੀ ਵਿੱਚ ਅਜਿਹੇ ਕਈ ਲੇਖਕ ਹਨ,ਜਿਨ੍ਹਾਂ ਨੇ ਬਹੁਤ ਹੀ ਘੱਟ ਸਮੇਂ ਵਿੱਚ ਪ੍ਰਸਿੱਧੀ ਹਾਸਿਲ ਕੀਤੀ ਹੈ। ਪੰਜਾਬ ਦੇ ਅਨੇਕਾਂ ਗਾਇਕਾਂ ਨੂੰ ਰੁਜ਼ਗਾਰ ਦੇ ਰਾਹ ਪਾਉਣ ਵਾਲਾ ਗੀਤਕਾਰ ਗੁਰਨਾਮ ਗਾਮਾ ਅੱਜ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ ਗਿਆ ਹੈ।ਗੁਰਨਾਮ ਗਾਮਾ ਦੀ ਦਿਹਾਂਤ 'ਤੇ ਪੰਜਾਬ ਗਾਇਕਾਂ, ਗੀਤਕਾਰਾਂ ਨੇ ਡੂੰਘੇ ਦੁਖ ਦਾ ਪ੍ਰਗਟਾਵਾ ਕੀਤਾ ਹੈ।