Terrain Vehicle : ਭਾਰਤੀ ਫੌਜ ਨੂੰ ਮਿਲਿਆ 2 ਮੀਟਰ ਉਚਾ ATOR-SMV-N1200, ਬਿਨਾਂ ਸਟੇਰਿੰਗ ਵਿਸ਼ੇਸ਼ਤਾਵਾਂ ਕਰ ਦੇਣਗੀਆਂ ਹੈਰਾਨ

Atour-T-1200 : ਇਸ ਦਾ ਇੰਜਣ ਮਾਈਨਸ 40 ਤੋਂ ਪਲਸ 40 ਡਿਗਰੀ 'ਤੇ ਵੀ ਚੱਲਦਾ ਰਹੇਗਾ। ਵਾਹਨ 'ਚ 232 ਲੀਟਰ ਦਾ ਫਿਊਲ ਟੈਂਕ ਵੀ ਲਗਾਇਆ ਗਿਆ ਹੈ, ਜੋ ਕਰੀਬ ਢਾਈ ਦਿਨ ਚੱਲ ਸਕਦਾ ਹੈ। ਇਹ ਵਾਹਨ ਪਾਣੀ 'ਚ ਵੀ ਤੈਰਦਾ ਰਹੇਗਾ।

By  KRISHAN KUMAR SHARMA August 13th 2024 10:07 AM -- Updated: August 13th 2024 10:09 AM

Terrain Vehicle : ਭਾਵੇਂ ਕਿਸੇ ਆਫ਼ਤ ਦੌਰਾਨ ਬਚਾਅ ਮੁਹਿੰਮ ਚਲਾਉਣਾ ਹੋਵੇ ਜਾਂ ਸਰਹੱਦ 'ਤੇ ਦੁਸ਼ਮਣਾਂ ਨੂੰ ਹਰਾਉਣਾ ਹੋਵੇ, ਆਲ-ਟੇਰੇਨ ਵਾਹਨ ਭਾਰਤੀ ਫੌਜ ਦੀ ਮਦਦ ਕਰੇਗਾ। ਬਰਫ ਹੋਵੇ ਜਾਂ ਪਾਣੀ, ਵੱਡੇ ਪੱਥਰ ਜਾਂ ਰੇਗਿਸਤਾਨ ਅਤੇ ਸਭ ਤੋਂ ਵੱਡੀ ਦਲਦਲ, ਭਾਰਤੀ ਫੌਜ ਨੂੰ ਸਾਰੀਆਂ ਚੁਣੌਤੀਆਂ ਨੂੰ ਪਾਰ ਕਰਨ ਲਈ ਬਹੁਤ ਸ਼ਕਤੀਸ਼ਾਲੀ ਵਾਹਨ ਮਿਲ ਗਿਆ ਹੈ। ਕਿਉਂਕਿ ਚੰਡੀਗੜ੍ਹ ਦੀ ਇਕ ਡਿਫੈਂਸ ਕੰਪਨੀ ਨੇ ਅਟੌਰ 1200 ਨਾਂ ਦਾ ਵਾਹਨ ਭਾਰਤੀ ਫੌਜ ਨੂੰ ਸੌਂਪਿਆ ਹੈ। ਦਸ ਦਈਏ ਕਿ ਕੁੱਲ 92 ਵਾਹਨ ਦਿੱਤੇ ਗਏ ਹਨ। ਮੀਡੀਆ ਰਿਪੋਰਟਾਂ ਮੁਤਾਬਕ Atour-T-1200 ਨੂੰ JWS ਕੰਪਨੀ ਵੱਲੋਂ ਬਣਾਇਆ ਗਿਆ ਹੈ, ਚੰਡੀਗੜ੍ਹ ਸਥਿਤ ਇਹ ਕੰਪਨੀ ਦੇਸ਼ ਦੀ ਪਹਿਲੀ ਕੰਪਨੀ ਹੈ, ਜੋ ਇਸ ਤਰ੍ਹਾਂ ਦਾ ਵਾਹਨ ਬਣਾਉਣ 'ਚ ਸਫਲ ਰਹੀ ਹੈ।

ਦੱਸਿਆ ਜਾ ਰਿਹਾ ਹੈ ਕਿ ਜਿੱਥੇ ਸੜਕਾਂ ਨਹੀਂ ਹਨ, ਉੱਥੇ ਵੀ ਇਹ ਵਾਹਨ ਆਸਾਨੀ ਨਾਲ ਜਾ ਸਕਣਗੇ। ਜੇਕਰ ਕਿਸੇ ਗੰਭੀਰ ਸਥਿਤੀ 'ਚ ਫੌਜ ਨੂੰ ਗਸ਼ਤ ਜਾਂ ਬਚਾਅ ਮੁਹਿੰਮ ਚਲਾਉਣੀ ਪਵੇ ਤਾਂ ਇਹ ਵਾਹਨ ਆਸਾਨੀ ਨਾਲ ਉੱਥੇ ਪਹੁੰਚ ਸਕਦਾ ਹੈ। ਕੰਪਨੀ ਨੇ NDFR ਨੂੰ ਦੋ ਵਾਹਨ ਦੇਣ ਦਾ ਐਲਾਨ ਕੀਤਾ ਹੈ ਅਤੇ ਇਸ ਲਈ ਕੋਈ ਪੈਸਾ ਨਹੀਂ ਲਿਆ ਜਾਵੇਗਾ।

ਵਾਹਨ ਬਣਾਉਣ 'ਚ ਕਿੰਨਾ ਖਰਚਾ ਆਇਆ

ਮੀਡੀਆ ਰਿਪੋਰਟਾਂ ਮੁਤਾਬਕ ਇਸ ਵਾਹਨ ਨੂੰ ਬਣਾਉਣ 'ਚ 2 ਕਰੋੜ ਰੁਪਏ ਦਾ ਖਰਚ ਆਇਆ ਹੈ। ਪਰ ਦਿਲਚਸਪ ਗੱਲ ਇਹ ਹੈ ਕਿ ਇਸ ਵਾਹਨ 'ਚ ਕੋਈ ਸਟੀਅਰਿੰਗ ਵੀਲ ਨਹੀਂ ਹੈ ਅਤੇ ਇਸ ਦੇ ਅਗਲੇ ਦੋ ਪਹੀਏ ਦੋ ਲੀਵਰਾਂ ਰਾਹੀਂ ਕੰਟਰੋਲ ਕੀਤੇ ਜਾਂਦੇ ਹਨ। ਏਅਰੋਸਪੇਸ ਅਤੇ ਰੱਖਿਆ ਖੇਤਰ 'ਚ ਨਿਰਮਾਣ ਅਤੇ ਕੰਮ ਕਰਨ ਵਾਲੀ ਕੰਪਨੀ JSW ਮੋਟਰਜ਼ ਨੂੰ ਸਰਕਾਰ ਨੇ 250 ਕਰੋੜ ਰੁਪਏ 'ਚ 96 ਵਾਹਨ ਬਣਾਉਣ ਦਾ ਪ੍ਰੋਜੈਕਟ ਦਿੱਤਾ ਸੀ ਅਤੇ ਜੂਨ 'ਚ ਕੰਪਨੀ ਨੇ ਇਹ ਵਾਹਨ ਫੌਜ ਨੂੰ ਸੌਂਪ ਦਿੱਤੇ ਸਨ। ਇਸ ਵਾਹਨ ਦੀ ਉਮਰ 30 ਸਾਲ ਤੱਕ ਹੈ।

ਕੰਪਨੀ ਦੇ ਕਹੇ ਮੁਤਾਬਕ ਅਟੌਰ-1200 ਦੀ ਲੰਬਾਈ ਚਾਰ ਮੀਟਰ ਦੇ ਕਰੀਬ ਹੈ। ਜਦਕਿ ਇਹ 2.846 ਮੀਟਰ ਚੌੜਾ ਹੈ। ਇਸ 'ਚ ਵੱਡੇ ਟਾਇਰ ਹਨ ਅਤੇ ਇੱਕ ਟਾਇਰ ਦੀ ਉਚਾਈ 1.8 ਮੀਟਰ ਹੈ। ਵਾਹਨ ਦੀ ਰਫ਼ਤਾਰ 40 ਕਿਲੋਮੀਟਰ ਪ੍ਰਤੀ ਘੰਟਾ ਹੈ ਅਤੇ ਇਹ ਪਾਣੀ 'ਚ 6 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਦੌੜ ਸਕਦਾ ਹੈ।

ਮਾਈਨਸ 40 ਤੋਂ ਪਲਸ 40 ਡਿਗਰੀ 'ਤੇ ਵੀ ਰਹੇਗਾ ਚੱਲਦਾ ਵਾਹਨ ਦਾ ਭਾਰ ਲਗਭਗ 2400 ਕਿਲੋਗ੍ਰਾਮ ਹੈ, ਇਸ ਦੀ ਲਿਫਟਿੰਗ ਸਮਰੱਥਾ 1200 ਕਿਲੋਗ੍ਰਾਮ ਹੈ। ਨਾਲ ਹੀ ਇਹ 2300 ਕਿਲੋਮੀਟਰ ਦਾ ਵਾਧੂ ਭਾਰ ਵੀ ਖਿੱਚ ਸਕਦਾ ਹੈ। ਦਸ ਦਈਏ ਕਿ ਇਸ ਵਾਹਨ 'ਚ ਕੁੱਲ 8 ਲੋਕਾਂ ਦੇ ਬੈਠਣ ਦੀ ਸਮਰੱਥਾ ਹੈ। ਇਸ ਦਾ ਇੰਜਣ ਮਾਈਨਸ 40 ਤੋਂ ਪਲਸ 40 ਡਿਗਰੀ 'ਤੇ ਵੀ ਚੱਲਦਾ ਰਹੇਗਾ। ਵਾਹਨ 'ਚ 232 ਲੀਟਰ ਦਾ ਫਿਊਲ ਟੈਂਕ ਵੀ ਲਗਾਇਆ ਗਿਆ ਹੈ, ਜੋ ਕਰੀਬ ਢਾਈ ਦਿਨ ਚੱਲ ਸਕਦਾ ਹੈ। ਇਹ ਵਾਹਨ ਪਾਣੀ 'ਚ ਵੀ ਤੈਰਦਾ ਰਹੇਗਾ।

ਅਜਿਹੇ 'ਚ ਮਹੱਤਵਪੂਰਨ ਗੱਲ ਇਹ ਹੈ ਕਿ ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਦੇਸ਼ ਦੇ ਹੋਰ ਰਾਜਾਂ 'ਚ ਹਰ ਸਾਲ ਹੜ੍ਹਾਂ ਅਤੇ ਜ਼ਮੀਨ ਖਿਸਕਣ ਸਮੇਤ ਹੋਰ ਆਫ਼ਤਾਂ ਆਉਂਦੀਆਂ ਹਨ ਅਤੇ ਅਕਸਰ ਫੌਜ ਰਾਹਤ ਅਤੇ ਬਚਾਅ ਲਈ ਜਾਂਦੀ ਹੈ ਅਤੇ ਇਸ ਕਾਰਨ ਫੌਜ ਨੂੰ ਬਚਾਅ 'ਚ ਆਸਾਨੀ ਹੁੰਦੀ ਹੈ।

Related Post