ਟਰਾਇਲ ਰੂਮ 'ਚ ਮਹਿਲਾ ਇੰਸਪੈਕਟਰ ਦੀ ਵੀਡੀਓ ਬਣਾਉਣ ਦਾ ਮਾਮਲਾ

By  Jasmeet Singh January 9th 2023 01:35 PM

ਪਟਿਆਲਾ, 9 ਜਨਵਰੀ (ਗਗਨਦੀਪ ਸਿੰਘ ਅਹੂਜਾ): ਪੰਜਾਬ ਪੁਲਿਸ ਦੀ ਇੱਕ ਮਹਿਲਾ ਇੰਸਪੈਕਟਰ ਦੀ ਵੀਡੀਓ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ, ਜੋ ਟਰਾਇਲ ਰੂਮ ਵਿੱਚ ਇੱਕ ਦਰਜ਼ੀ ਨੂੰ ਸਿਲਾਈ ਲਈ ਦਿੱਤੇ ਸੂਟ ਨੂੰ ਅਜ਼ਮਾਉਣ ਗਈ ਸੀ। ਥਾਣਾ ਸਿਟੀ ਰਾਜਪੁਰਾ ਦੀ ਪੁਲਿਸ ਨੇ ਮੁਲਜ਼ਮ ਦੁਕਾਨ ਮਾਲਕ ਜਤਿਨ ਮਿੱਡਾ ਵਾਸੀ ਗੁਲਾਬ ਨਗਰ ਰਾਜਪੁਰਾ ਅਤੇ ਉਸ ਦੇ ਨੌਕਰ ਪਾਰਸ ਵਾਸੀ ਰਾਜਪੁਰਾ ਖ਼ਿਲਾਫ਼ ਕੇਸ ਦਰਜ ਕਰਕੇ ਦੋਵਾਂ ਨੂੰ ਗ੍ਰਿਫ਼ਤਾਰ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੁਕਾਨਦਾਰ 'ਤੇ ਇਲਜ਼ਾਮ ਹੈ ਕਿ ਉਸਨੇ ਟਰਾਇਲ ਰੂਮ 'ਚ ਸੂਟ ਚੈੱਕ ਕਰਨ ਗਈ ਮਹਿਲਾ ਇੰਸਪੈਕਟਰ ਦੀ ਵੀਡੀਓ ਬਣਾ ਕੇ ਵਾਇਰਲ ਕਰਨ ਦੀ ਧਮਕੀ ਦਿੱਤੀ ਅਤੇ ਵਾਇਰਲ ਨਾ ਕਰਨ 'ਤੇ 20 ਹਜ਼ਾਰ ਰੁਪਏ ਦੀ ਮੰਗ ਕੀਤੀ। ਜਾਂਚ ਅਧਿਕਾਰੀ ਏ.ਐੱਸ.ਆਈ ਨਛੱਤਰ ਸਿੰਘ ਨੇ ਦੱਸਿਆ ਕਿ ਪੀੜਤ ਔਰਤ ਦੇ ਬਿਆਨਾਂ ਦੇ ਆਧਾਰ ’ਤੇ ਕੇਸ ਦਰਜ ਕਰਕੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਸਿੰਘ ਦਾ ਕਹਿਣਾ ਕਿ ਦੋਵਾਂ ਦਾ 1 ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਗਿਆ ਹੈ, ਦੋਵਾਂ ਤੋਂ ਪੁੱਛਗਿੱਛ ਜਾਰੀ ਹੈ, ਜਿਸ ਤੋਂ ਬਾਅਦ ਹੀ ਕੁਝ ਕਿਹਾ ਜਾ ਸਕੇਗਾ।

Related Post