PAU ਦੇ ਸਾਬਕਾ ਡੀਨ ਦਲੀਪ ਸਿੱਧੂ ਦਾ ਦੇਹਾਂਤ

By  Pardeep Singh January 22nd 2023 09:45 AM

ਲੁਧਿਆਣਾ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਡੀਨ ਤੇ ਪ੍ਰਸਿੱਧ ਅਰਥ ਸ਼ਾਸਤਰੀ ਡਾ. ਦਲੀਪ ਸਿੰਘ ਸਿੱਧੂ ਦਾ ਬੀਤੀ ਦੇਰ ਰਾਤ ਲੁਧਿਆਣਾ ਵਿੱਚ ਦੇਹਾਂਤ ਹੋ ਗਿਆ। ਉਹ ਵਿਸ਼ਵ ਬੈਂਕ ਸਲਾਹਕਾਰ ਵਜੋਂ ਵੀ ਲੰਮਾ ਸਮਾਂ ਨਿਯੁਕਤ ਰਹੇ ਹਨ। ਅਰਥ ਸ਼ਾਸਤਰ ਤੇ ਸਮਾਜ ਸ਼ਾਸਤਰ ਵਿਭਾਗ ਦੇ ਮੁਖੀ ਬਣਨ ਉਪਰੰਤ ਉਹ ਡੀਨ ਪੋਸਟ ਗਰੈਜੂਏਟ ਸਟੱਡੀਜ਼, ਬੋਰਡ ਆਫ਼ ਮੈਨੇਜਮੈਂਟ ਪੀਏਯੂ ਦੇ ਮੈਂਬਰ ਤੇ ਕਈ ਹੋਰ ਸਰਕਾਰੀ ਤੇ ਗੈਰਸਰਕਾਰੀ ਅਦਾਰਿਆਂ ਦੇ ਸਲਾਹਕਾਰ ਰਹੇ ਹਨ।

ਉਨ੍ਹਾਂ ਦੇ ਘਰ ਵਿੱਚ ਪੁੱਤਰ ਹਰਪ੍ਰੀਤ ਸਿੰਘ ਸਿੱਧੂ (ਸਾਬਕਾ ਜਨਰਲ ਮੈਨੇਜਰ, ਮੰਡੀਕਰਨ ਬੋਰਡ) ਦਾ ਪਰਿਵਾਰ ਹੈ। ਉਨ੍ਹਾਂ ਦੇ ਨਜ਼ਦੀਕੀ ਗੁਰਪ੍ਰੀਤ ਸਿੰਘ ਤੂਰ ਨੇ ਦੱਸਿਆ ਕਿ ਅੱਜ ਐਤਵਾਰ 22 ਜਨਵਰੀ ਨੂੰ ਪਿੰਡ ਬਾੜੇਵਾਲ (ਲੁਧਿਆਣਾ) ਵਿੱਚ ਡਾ. ਦਲੀਪ ਸਿੰਘ ਸਿੱਧੂ ਦਾ ਸਸਕਾਰ ਕੀਤਾ ਜਾਵੇਗਾ।


Related Post