ਸਮੂਹ ਇਤਿਹਾਸਕ ਗੁਰਦੁਆਰਾ ਸਾਹਿਬ ਵਿਖੇ ਰੰਗ ਦੀ ਕਾਰ ਸੇਵਾ ਦੀ ਅਰੰਭਤਾ

By  Aarti December 21st 2022 01:45 PM

ਮੁਨੀਸ਼ ਗਰਗ (ਬਠਿੰਡਾ, 21 ਦਸੰਬਰ): ਸਿੱਖ ਕੋਮ ਦੇ ਚੌਥੇ ਤਖ਼ਤ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸੰਤ ਬਾਬਾ ਤਾਰਾ ਸਿੰਘ ਅਤੇ ਸੰਤ ਬਾਬਾ ਚਰਨ ਸਿੰਘ ਸਰਹਾਲੀ ਸਾਹਿਬ ਵਾਲਿਆਂ ਦੇ ਸੇਵਕ ਜਥੇਦਾਰ ਬਾਬਾ ਗੁਰਮੇਜ ਸਿੰਘ ਢੋਟੀ ਵੱਲੋ ਸਮੁੱਚੇ ਤਖ਼ਤ ਸਾਹਿਬ ਅਤੇ ਸਮੂਹ ਇਤਿਹਾਸਕ ਗੁਰਦੁਆਰਾ ਸਾਹਿਬ ਵਿਖੇ ਕਾਰ ਸੇਵਾ ਦੀ ਅਰੰਭਤਾ ਕੀਤੀ ਗਈ।

ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਤ੍ਰਿਗ ਮੈਂਬਰ ਭਾਈ ਮੋਹਨ ਸਿੰਘ ਬੰਗੀ ਵਿਸ਼ੇਸ਼ ਤੌਰ ’ਤੇ ਹਾਜਰ ਰਹੇ। ਰੰਗ ਦੀ ਸੇਵਾ ਸ਼ੁਰੂ ਕਰਨ ਤੋਂ ਪਹਿਲਾਂ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਜਗਤਾਰ ਸਿੰਘ ਨੇ ਅਰਦਾਸ ਕੀਤੀ ਜਿਸ ਉਪਰੰਤ ਰੰਗ ਦੀ ਸੇਵਾ ਸੁਰੂ ਕੀਤੀ। 

ਇਸ ਮੌਕੇ ਅੰਤ੍ਰਿਗ ਮੈਬਰ ਭਾਈ ਮੋਹਨ ਸਿੰਘ ਬੰਗੀ ਨੇ ਦੱਸਿਆ ਕਿ ਜਥੇਦਾਰ ਬਾਬਾ ਗੁਰਮੇਜ ਸਿੰਘ ਢੋਟੀ ਵੱਲੋ ਪਿਛਲੇ ਦਿਨੀਂ ਸ਼੍ਰੋਮਣੀ ਕਮੇਟੀ ਨੂੰ ਇੱਕ ਪੱਤਰ ਲਿਖ ਕੇ ਤਖ਼ਤ ਸਾਹਿਬ ਦੀ ਰੰਗ ਕਰਨ ਦੀ ਸੇਵਾ ਸੌਪਣ ਦੀ ਅਪੀਲ ਕੀਤੀ ਸੀ,ਜਿਸ ਕਰਕੇ ਬੀਤੀ ਦਿਨੀ ਸ਼੍ਰੋਮਣੀ ਕਮੇਟੀ ਦੀ ਅੰਤ੍ਰਿਗ ਕਮੇਟੀ ਦੀ ਮੀਟਿੰਗ ਵਿੱਚ ਜਥੇਦਾਰ ਬਾਬਾ ਗੁਰਮੇਜ ਸਿੰਘ ਢੋਟੀ ਨੂੰ ਰੰਗ ਦੀ ਸੇਵਾ ਸੌਪ ਦਿੱਤੀ ਗਈ ਸੀ। 

ਦੱਸ ਦਈਏ ਕਿ ਤਖ਼ਤ ਸਾਹਿਬ ਦੇ ਮੈਨੇਜਰ ਭਾਈ ਰਣਜੀਤ ਸਿੰਘ ਨੇ ਜਥੇਦਾਰ ਬਾਬਾ ਗੁਰਮੇਜ ਸਿੰਘ ਢੋਟੀ ਅਤੇ ਉਹਨਾਂ ਨਾਲ ਆਈ ਸੰਗਤ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ। 

ਇਹ ਵੀ ਪੜ੍ਹੋ: ਸਰਕਾਰ ਵੱਲੋਂ ਨਵੀਂ ਸਬ-ਕਮੇਟੀ ਦਾ ਗਠਨ, ਇਨ੍ਹਾਂ ਮਸਲਿਆਂ ਦਾ ਕੀਤਾ ਜਾਵੇਗਾ ਹੱਲ 

Related Post