ਬਸੰਤ ਪੰਚਮੀ ਮੌਕੇ ਉੱਚੀ ਆਵਾਜ਼ ਵਾਲੇ DJ ਚਲਾਉਣ ਵਾਲਿਆਂ ਨੂੰ ਪਾਈਆਂ ਪੁਲਿਸ ਨੇ ਭਾਜੜਾਂ

ਗਣਤੰਤਰ ਦਿਵਸ ਅਤੇ ਬਸੰਤ ਪੰਚਮੀ ਦੇ ਮੌਕੇ ਨੂੰ ਮੁੱਖ ਰੱਖਦੇ ਹੋਏ ਪੁਲਿਸ ਵੱਲੋਂ ਚੈਕਿੰਗ ਅਭਿਆਨ ਜਾਰੀ ਹੈ। ਉੱਥੇ ਹੀ ਚਾਈਨਾ ਡੋਰ ਅਤੇ ਉੱਚੀ ਆਵਾਜ਼ 'ਚ ਲੱਗਣ ਵਾਲੇ DJ ਸਿਸਟਮਾਂ ਖਿਲਾਫ ਲਾਗਾਤਰ ਕਾਰਵਾਈ ਕੀਤੀ ਜਾ ਰਹੀ ਹੈ।

By  Jasmeet Singh January 26th 2023 07:17 PM

ਫਰੀਦਕੋਟ, 26 ਜਨਵਰੀ: ਗਣਤੰਤਰ ਦਿਵਸ ਅਤੇ ਬਸੰਤ ਪੰਚਮੀ ਦੇ ਮੌਕੇ ਨੂੰ ਮੁੱਖ ਰੱਖਦੇ ਹੋਏ ਪੁਲਿਸ ਵੱਲੋਂ ਚੈਕਿੰਗ ਅਭਿਆਨ ਜਾਰੀ ਹੈ। ਉੱਥੇ ਹੀ ਚਾਈਨਾ ਡੋਰ ਅਤੇ ਉੱਚੀ ਆਵਾਜ਼ 'ਚ ਲੱਗਣ ਵਾਲੇ DJ ਸਿਸਟਮਾਂ ਖਿਲਾਫ ਲਾਗਾਤਰ ਕਾਰਵਾਈ ਕੀਤੀ ਜਾ ਰਹੀ ਹੈ। ਇੰਸ ਮੌਕੇ ਪੁਲਿਸ ਪਾਰਟੀ ਵੱਲੋਂ ਬਸੰਤ ਪੰਚਮੀ 'ਤੇ ਉੱਚੀ ਆਵਾਜ਼ ਵਾਲੇ DJ ਚਲਾਉਣ ਵਾਲਿਆਂ ਨੂੰ ਭਾਜੜਾਂ ਪਈਆਂ ਹੋਈਆਂ ਹਨ ਅਤੇ ਕਈ ਜਗ੍ਹਾ DJ ਸਿਸਟਮ ਕਬਜ਼ੇ 'ਚ ਵੀ ਲਏ ਗਏ ਹਨ। ਜਾਣਕਰੀ ਦਿੰਦੇ ਹੋਏ ਸੀਆਈਏ ਇੰਚਾਰਜ ਇੰਸਪੈਕਟਰ ਰਜੇਸ਼ ਕੁਮਾਰ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਦੀਆਂ ਹਿਦਾਇਤਾਂ 'ਤੇ ਲਾਗਾਤਰ ਸ਼ਹਿਰ ਅੰਦਰ ਚੈਕਿੰਗ ਅਭਿਆਨ ਚਲਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬਸੰਤ ਪੱਚਮੀ ਮੌਕੇ ਚਾਈਨਾ ਡੋਰ ਵਰਤਣ ਵਾਲਿਆਂ ਅਤੇ ਉੱਚੀ ਆਵਾਜ਼ 'ਚ ਡੀਜੇ ਚਲਾਉਣ ਵਾਲਿਆਂ 'ਤੇ ਕਰੜੀ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਸਾਨੂੰ ਸ਼ਿਕਾਇਤ ਮਿਲਣ 'ਤੇ ਇੱਕ ਮੁਹੱਲੇ 'ਚ ਚੈਕਿੰਗ ਕੀਤੀ, ਜਿਥੇ ਕਾਫੀ ਲਾਊਡ ਆਵਾਜ਼ ਵਾਲਾ ਮਿਊਜ਼ਿਕ ਸਿਸਟਮ ਚੱਲ ਰਿਹਾ ਸੀ, ਜਿਸ ਨਾਲ ਆਸਪਾਸ ਦੇ ਲੋਕ ਡਿਸਟਰਬ ਹੋ ਰਹੇ ਸਨ। ਉਥੇ ਹੀ ਸਿਸਟਮ ਬੰਦ ਕਰ ਕੇ ਕਬਜ਼ੇ 'ਚ ਲੈ ਲਿਆ ਗਿਆ। ਉਨ੍ਹਾਂ ਦੂਜਿਆਂ ਨੂੰ ਵੀ ਹਿਦਾਇਤ ਕੀਤੀ ਕਿ ਉਹ ਬਸੰਤ ਮੌਕੇ ਪਤੰਗਾ ਉਡਾ ਕੇ ਮਨੋਰੰਜਨ ਕਰਨ ਪਰ ਨਾ ਤਾਂ ਚਾਈਨਾ ਡੋਰ ਵਰਤਣ ਅਤੇ ਨਾ ਹੀ ਜ਼ਿਆਦਾ ਉੱਚੀ ਆਵਾਜ਼ ਵਾਲੇ ਡੀਜੇ ਸਿਸਟਮ ਲਾਉਣ, ਜਿਸ ਨਾਲ ਦੂਜੇ ਲੋਕਾਂ ਨੂੰ ਪ੍ਰੇਸ਼ਾਨੀ ਆਵੇ। ਉਨ੍ਹਾਂ ਕਿਹਾ ਕਿ ਜੇਕਰ ਇਸ ਤਰਾਂ ਦਾ ਕੋਈ ਮਾਮਲਾ ਨਜ਼ਰ 'ਚ ਆਇਆ ਤਾਂ ਉਸ ਖਿਲਾਫ ਕਨੂੰਨ ਮੁਤਬਿਕ ਠੋਸ ਕਾਰਵਾਈ ਕੀਤੀ ਜਵੇਗੀ।

Related Post