ਆਨਲਾਈਨ ਚਾਈਨਾ ਡੋਰ ਦੀ ਵਿਕਰੀ ਕਰਨ ਵਾਲੇ ਹੋ ਜਾਓ ਸਾਵਧਾਨ !

ਪੰਜਾਬ ਭਰ ’ਚ ਚਾਈਨਾ ਡੋਰ ਬੈਨ ਹੈ ਪਰ ਅਜੇ ਵੀ ਆਨਲਾਈਨ ਪਾਸੇ ਤੋਂ ਆਸਾਨੀ ਚਾਈਨਾ ਡੋਰ ਮਿਲ ਰਹੀ ਹੈ ਜਿਸਦੇ ਖਿਲਾਫ ਪੁਲਿਸ ਵੱਲੋਂ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।

By  Aarti January 19th 2023 04:39 PM -- Updated: January 19th 2023 04:41 PM

ਮੁਨੀਸ਼ ਗਰਗ (ਬਠਿੰਡਾ, 19 ਜਨਵਰੀ): ਪੰਜਾਬ ਭਰ ’ਚ ਚਾਈਨਾ ਡੋਰ ਬੈਨ ਹੈ ਪਰ ਅਜੇ ਵੀ ਆਨ ਲਾਈਨ ਪਾਸੇ ਤੋਂ ਆਸਾਨੀ ਚਾਈਨਾ ਡੋਰ ਮਿਲ ਰਹੀ ਹੈ ਜਿਸਦੇ ਖਿਲਾਫ ਪੁਲਿਸ ਵੱਲੋਂ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਦੇ ਚੱਲਦੇ ਬਠਿੰਡਾ ਪੁਲਿਸ ਨੇ ਕਿਸੇ ਅਣਪਛਾਤੇ ਵਿਅਕਤੀ ਦੀ ਮਦਦ ਨਾਲ ਫੋਨ ਦੇ ਜਰੀਏ ਆਨਲਾਈਨ ਚਾਈਨਾ ਡੋਰ ਦਾ ਆਰਡਰ ਮੰਗਵਾ ਕੇ ਮੁਲਜ਼ਮ ਨੂੰ ਕਾਬੂ ਕਰ ਲਿਆ। 

ਮਿਲੀ ਜਾਣਕਾਰੀ ਮੁਤਾਬਿਕ ਪੁਲਿਸ ਨੇ ਇੱਕ ਅਣਪਛਾਤੇ ਵਿਅਕਤੀ ਦੀ ਮਦਦ ਦੇ ਨਾਲ ਫੋਨ ਕਰਕੇ ਚਾਈਨਾ ਡੋਰ ਦਾ ਆਰਡਰ ਦਿੱਤਾ ਅਤੇ ਆਸਾਨੀ ਨਾਲ ਉਹ ਬਠਿੰਡਾ ਵਿਖੇ ਬੱਸ ਰਾਹੀ ਪਹੁੰਚ ਗਿਆ। ਰਾਤ ਦੇ ਕਰੀਬ 2 ਵਜੇ ਚਾਈਨਾ ਡੋਰ ਦੇ 60 ਗੱਟੂ ਪਹੁੰਚੇ ਜਿਸ ਨੂੰ ਪੁਲਿਸ ਨੇ ਕਬਜ਼ੇ ’ਚ ਲੈ ਲਿਆ ਅਤੇ ਮੁਲਜ਼ਮ ਨੂੰ ਕਾਬੂ ਕਰ ਉਸ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ। 

ਮਾਮਲੇ ਸਬੰਧੀ ਐਸਐਸਪੀ ਦੇ ਮੁਤਾਬਿਕ ਹੁਣ ਤੱਕ ਪੁਲਿਸ ਨੇ ਸਾਲ 2022 ’ਚ 16 ਮਾਮਲੇ ਦਰਜ ਕੀਤੇ ਹਨ ਅਤੇ ਸਾਲ 2023 ’ਚ 6 ਮਾਮਲੇ ਦਰਜ ਕੀਤੇ ਗਏ ਹਨ ਜਿਸ ’ਚ 100 ਦੇ ਕਰੀਬ ਗੱਟੂ ਵੀ ਜ਼ਬਤ ਕੀਤੇ ਗਏ ਹਨ। ਚਾਈਨਾ ਡੋਰ ਨੂੰ ਲੈ ਕੇ ਪੁਲਿਸ ਨੇ ਥਾਂ-ਥਾਂ ਚੈਕਿੰਗ ਵੀ ਕੀਤੀ ਜਾ ਰਹੀ ਹੈ। 

ਉਨ੍ਹਾਂ ਅੱਗੇ ਦੱਸਿਆ ਕਿ ਆਨਲਾਈਨ ਚਾਈਨਾ ਡੋਰ ’ਤੇ ਵੀ ਉਨ੍ਹਾਂ ਦੀ ਪੈਣੀ ਨਜ਼ਰ ਹੈ। ਕਈ ਸਾਈਟਾਂ ਨੇ ਹੁਣ ਚਾਈਨਾ ਡੋਰ ਨੂੰ ਵੇਚਣਾ ਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦੇਰ ਰਾਤ ਬੱਸ ਤੋਂ ਆਈ ਚਾਈਨਾ ਡੋਰ ਮਾਮਲੇ ’ਚ ਪਬਲਿਕ ਦੇ ਨਾਲ ਚਲਾਏ ਗਏ ਸਾਂਝੇ ਆਪ੍ਰੇਸ਼ਨ ’ਚ ਵੀ ਮੁਲਜ਼ਮ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ: ਦਿੱਲੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਸਵਾਤੀ ਮਾਲੀਵਾਲ ਨਾਲ ਛੇੜਛਾੜ; ਸ਼ਰਾਬੀ ਕਾਰ ਚਾਲਕ ਨੇ 15 ਮੀਟਰ ਤੱਕ ਘੜੀਸਿਆ

Related Post