ਕੋਲੇ ਦੀ ਘਾਟ ਕਾਰਨ ਹਨੇਰੇ ’ਚ ਜਾ ਸਕਦਾ ਹੈ ਪੰਜਾਬ !

By  Aarti December 26th 2022 05:44 PM

ਗਗਨਦੀਪ ਅਹੁਜਾ (ਪਟਿਆਲਾ, 26 ਦਸੰਬਰ): ਸੂਬੇ ’ਚ ਨਵੀਂ ਸਪਲਾਈ ਯੋਜਨਾ ਅਨੁਸਾਰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦਾ ਕੋਟਾ 40 ਫ਼ੀਸਦੀ ਤੱਕ ਘਟਾ ਦਿੱਤਾ ਗਿਆ ਹੈ। ਦੱਸ ਦਈਏ ਕਿ 9 ਦਸੰਬਰ ਨੂੰ ਭਾਰਤ ਕੁਕਿੰਗ ਕੋਲ ਲਿਮਿਟਡ (BCCL)ਤੋਂ ਪਾਵਰਕਾਮ ਨੂੰ 1 ਰੈਕ ਰੋਜ਼ਾਨਾ ਮਿਲਣ ਦਾ ਕੋਟਾ ਸੀ ਜੋ ਕਿ ਘਟਾ ਕਿ ਅੱਧਾ ਰੈਕ ਰੋਜ਼ਾਨਾ ਕਰ ਦਿੱਤਾ ਗਿਆ ਹੈ। ਉੱਥੇ ਹੀ ਦੂਜੇ ਪਾਸੇ ਸੈਂਟਰਲ ਕੋਲ ਫੀਲਡ ਲਿਮਟਡ ਵੱਲੋਂ 9 ਦਸੰਬਰ ਨੂੰ ਡੇਢ ਰੈਕ ਮਿਲਦੇ ਸਨ ਜਿਸ ਨੂੰ ਘਟਾ ਕਿ ਇੱਕ ਰੈਕ ਕਰ ਦਿੱਤਾ ਗਿਆ।

ਕੁੱਲ ਮਿਲਾ ਕੇ ਸਰਕਾਰੀ ਖਾਨਾਂ ਤੋਂ 4.5 ਰੈਕ ਰੋਜ਼ਾਨਾ ਮਿਲਦੇ ਸਨ ਜੋ ਕਿ ਹੁਣ 3.5 ਰੈਕ ਮਿਲਣਗੇ। ਸੂਤਰਾਂ ਅਨੁਸਾਰ ਇਹ ਸਮੱਸਿਆ ਪਛਵਾੜਾ ਸਥਾਨਕ ਮਜ਼ਦੂਰ ਯੂਨੀਅਨਾਂ ਕਾਰਨ ਹੈ ਜੋ ਕੋਲੇ ਦੀ ਨਿਕਾਸੀ ਅਤੇ ਢੋਆ-ਢੁਆਈ ਵਿੱਚ ਪੀਐਸਪੀਸੀਐਲ ਲਈ ਕਈ ਚੁਣੌਤੀਆਂ ਪੈਦਾ ਕਰ ਰਹੀਆਂ ਸਨ।

ਪੰਜਾਬ ਦੇ ਨਿੱਜੀ ਤੇ ਸਰਕਾਰੀ ਥਰਮਲਾਂ ਨੂੰ ਸਲਾਨਾ 10 ਲੱਖ ਮੀਟ੍ਰਿਕ ਟਨ ਕੋਲੇ ਦੀ ਲੋੜ ਹੈ। ਜਿਸ ਵਿਚੋਂ ਲਹਿਰਾ ਮੁਹਬੱਤ ਨੂੰ 4599 ਲੱਖ ਮੀਟ੍ਰਿਕ ਟਨ, ਰੋਪੜ 4307, ਰਾਜਪੁਰਾ 5876, ਤਲਵੰਡੀ ਸਾਬੋ 9964 ਤੇ ਜੀਵੀਕੇ ਨੂੰ 2847 ਲੱਖ ਮੀਟ੍ਰਿਕ ਟਨ ਕੋਲੇ ਦੀ ਲੋੜ ਹੈ।

ਪੰਜਾਬ ਨੂੰ ਰੋਜਾਨਾ ਤਾਪ ਘਰਾਂ ਨੂੰ 85 ਫੀਸਦ ਸਮਰੱਥਾ ਨਾਲ ਚੱਲਣ ਲਈ 18 ਤੋਂ 20 ਰੈਕ ਦੀ ਲੋੜ ਹੈ। ਇਸ ਅਨੁਸਾਰ ਪਛਵਾੜਾ ਕੋਲ ਖਾਨਾਂ ਤੋਂ ਰੋਜਾਨਾ ਪੰਜ ਰੈਕ ਆਉਣੇ ਚਾਹੀਦੇ ਹਨ ਜਦਕਿ ਇਕ ਰੈਕ ਦੀ ਆਮਦ ਹੀ ਹੋ ਰਹੀ ਹੈ। ਕੇਂਦਰੀ ਕੋਲ ਖਾਨਾਂ ਤੋਂ ਪਹਿਲਾਂ 12 ਤੋਂ 16 ਰੈਕ ਆ ਰਹੇ ਹਨ ਪਰ ਨਵੀਂ ਸਪਲਾਈ ਯੋਜਨਾ ਅਨੁਸਾਰ ਇਥੋਂ ਵੀ ਕੋਲੇ ਦੀ ਆਮਦ ਘਟ ਜਾਵੇਗੀ।

ਕੇਂਦਰੀ ਬਿਜਲੀ ਅਥਾਰਟੀ ਦੀ ਹਦਾਇਤਾਂ ਅਨੁਸਾਰ ਹਰੇਕ ਥਰਮਲ ਪਲਾਂਟ ਵਿਚ 28 ਦਿਨ ਦਾ ਕੋਲਾ ਹੋਣਾ ਚਾਹੀਦਾ ਹੈ। ਮੋਜੂਦਾ ਸਮੇਂ ਲਹਿਰਾ ਪਲਾਂਟ ਵਿਚ 10 ਦਿਨ, ਰੋੜ ਵਿਚ 13 ਦਿਨ, ਜੀਵੀਕੇ ਵਿਚ 05 ਦਿਨ, ਰਾਜਪੁਰਾ ਵਿਚ 26 ਦਿਨ ਤੇ ਤਲਵੰਡੀ ਪਲਾਂਟ ਵਿਚ 03 ਦਿਨ ਦਾ ਕੋਲਾ ਉਪਲੱਬਧ ਹੈ। ਇਨਾਂ ਅੰਕੜਿਆਂ ਅਨੁਸਾਰ ਜੀਵੀਕੇ ਅਤੇ ਤਵਲੰਡੀ ਸਾਬੋ ਪਲਾਂਟ ਵਿਚ ਕੋਲੇ ਦੀ ਸਥਿਤੀ ਚਿੰਤਾਜਨਕ ਹੈ।

ਇਹ ਵੀ ਪੜ੍ਹੋ: ਅੰਮ੍ਰਿਤਸਰ ਪੁਲਿਸ ਨੇ ਦਬੋਚਿਆ ਦੇਹਰਾਦੂਨ ਦਾ ਫੈਕਟਰੀ ਮਾਲਕ, ਨਸ਼ੀਲੀਆਂ ਗੋਲੀਆਂ ਦੀ ਖੇਪ ਬਰਾਮਦ

Related Post