ਚੀਨੀ ਡੋਰ ਨੂੰ ਲੈ ਕੇ ਸਮਾਜ ਸੇਵੀ ਸੰਸਥਾਵਾਂ ਨੇ ਲਿਆ ਵੱਡਾ ਫੈਸਲਾ

By  Pardeep Singh January 22nd 2023 03:53 PM

ਫਰੀਦਕੋਟ: ਫਰੀਦਕੋਟ ਵਿੱਚ ਸਮਾਜ ਸੇਵੀ ਸੰਸਥਾਵਾਂ ਚੀਨੀ ਡੋਰ ਨੂੰ ਲੈ ਕੇ ਅੱਗੇ ਆਈਆ ਹਨ।ਸੰਸਥਾਵਾਂ ਦਾ ਕਹਿਣਾ ਹੈ ਕਿ ਚੀਨੀ ਡੋਰ ਨਾਲ ਇਨਸਾਨਾਂ ਦਾ ਨੁਕਸਾਨ ਹੁੰਦੀ ਹੀ ਹੈ ਉਥੇ ਬੇਜ਼ੁਬਾਨ ਜਾਨਵਰ ਵੀ ਪਰੇਸ਼ਾਨ ਹੁੰਦੇ ਹਨ।
ਫਰੀਦਕੋਟ ਦੀਆ ਸਮੂਹ ਸਮਾਜ ਸੇਵੀ ਸੰਸਥਾਵਾਂ ਨੇ ਇਕ ਵੱਡਾ ਫੈਸਲੇ ਲਿਆ ਹੈ ਕਿ ਜੇਕਰ ਕੋਈ ਵੀ ਵਿਅਕਤੀ ਚੀਨੀ ਡੋਰਨ ਵੇਚਣ ਵਾਲਿਆ ਦੀ ਜਾਣਕਾਰੀ ਦਿੰਦਾ ਹੈ ਤਾਂ ਉਸ ਨੂੰ 10 ਹਜ਼ਾਰ ਰੁਪਏ ਇਨਾਮ ਦਿੱਤਾ ਜਾਵੇਗਾ।ਸਮਾਜ ਸੇਵੀ ਸੰਸਥਾਵਾਂ ਦਾ ਕਹਿਣਾ ਹੈ ਕਿ  ਇਸ ਡੋਰ ਨੂੰ ਨਾ ਖਰੀਦਿਆ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਕੋਈ ਵੀ ਡੋਰ ਵੇਚਣ ਵਾਲੇ ਸੂਚਨਾ ਦੇਵੇਗਾ ਉਸ ਨੂੰ ਇਨਾਮ ਵੀ ਦਿੱਤਾ ਜਾਵੇਗਾ ਅਤੇ ਪਹਿਚਾਣ ਗੁਪਤ ਰੱਖੀ ਜਾਵੇਗੀ।
 
ਸਮਾਜ ਸੇਵੀ ਸੰਸਥਾਵਾਂ ਦਾ ਕਹਿਣਾ ਹੈ ਕਿ ਚੀਨੀ ਡੋਰ ਨਾਲ ਪੰਜਾਬ ਵਿੱਚ ਬਹੁਤ ਘਟਨਾਵਾਂ ਹੋਈਆ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਬਹੁਤ ਸਾਰੀਆਂ ਬੱਚਿਆਂ ਦੇ ਗਲੇ ਕੱਟੇ ਗਏ ਹਨ ਉਥੇ ਹੀ ਕਈ ਪਰਿਵਾਰਾਂ ਵਿੱਚ ਮਾਤਮ ਵੀ ਛਾ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਚੀਨੀ ਡੋਰ ਵੇਚਣ ਵਾਲਿਆਂ ਉੱਤੇ ਸਖ਼ਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ।



Related Post