Ludhiana News : ਸੁਖਬੀਰ ਸਿੰਘ ਬਾਦਲ ਨੇ ਆਪ ਤੇ ਸਾਧਿਆ ਨਿਸ਼ਾਨਾ ,ਕਿਹਾ- ਪੰਜਾਬ ਤੇ ਦਿੱਲੀ ਦਾ ਕਬਜ਼ਾ ,ਲੁਧਿਆਣੇ ਦੇ ਕਿਸਾਨਾਂ ਦੀ ਜ਼ਮੀਨ ਧੱਕੇ ਨਾਲ ਖੋਹਣ ਨਹੀਂ ਦੇਵਾਂਗੇ

Ludhiana News : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪੰਜਾਬ ਰਾਜ 'ਤੇ ਦਿੱਲੀ ਦਾ ਕਬਜ਼ਾ ਹੈ। ਉਨ੍ਹਾਂ ਅਨੁਸਾਰ ਪੰਜਾਬ ਨੂੰ ਭਗਵੰਤ ਮਾਨ ਨਹੀਂ ਸਗੋਂ ਕੇਜਰੀਵਾਲ ਚਲਾ ਰਹੇ ਹਨ

By  Shanker Badra May 20th 2025 08:05 PM

Ludhiana News : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪੰਜਾਬ ਰਾਜ 'ਤੇ ਦਿੱਲੀ ਦਾ ਕਬਜ਼ਾ ਹੈ। ਉਨ੍ਹਾਂ ਅਨੁਸਾਰ ਪੰਜਾਬ ਨੂੰ ਭਗਵੰਤ ਮਾਨ ਨਹੀਂ ਸਗੋਂ ਕੇਜਰੀਵਾਲ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਮਨੀਸ਼ ਸਿਸੋਦੀਆ ਅਤੇ ਸਤੇਂਦਰ ਜੈਨ ਨੂੰ ਪੰਜਾਬ ਦਾ ਇੰਚਾਰਜ ਬਣਾਇਆ ਗਿਆ ਸੀ। ਹੁਣ ਰੀਨਾ ਗੁਪਤਾ ਅਤੇ ਦੀਪਕ ਚੌਹਾਨ ਨੂੰ ਚੇਅਰਮੈਨੀ ਦੇ ਕੇ ਪੰਜਾਬ 'ਤੇ ਪੂਰੀ ਤਰ੍ਹਾਂ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਲੁਧਿਆਣਾ ਵਿੱਚ ਜ਼ਮੀਨ ਹੜੱਪ ਕੇ ਕੀਤਾ ਜਾ ਰਿਹਾ ਹੈ ਵੱਡਾ ਘੁਟਾਲਾ 

 ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਲੁਧਿਆਣਾ ਨੇੜੇ ਲਗਭਗ 24 ਹਜ਼ਾਰ ਏਕੜ ਜ਼ਮੀਨ ਐਕੁਆਇਰ ਕਰਕੇ ਲੋਕਾਂ ਨੂੰ ਲੁੱਟਣ ਦੀ ਯੋਜਨਾ ਬਣਾ ਰਹੀ ਹੈ ਪਰ ਅਕਾਲੀ ਦਲ ਇਸਨੂੰ ਕਦੇ ਵੀ ਸਫਲ ਨਹੀਂ ਹੋਣ ਦੇਵੇਗਾ। ਲੁਧਿਆਣੇ ਦੇ ਕਿਸਾਨਾਂ ਦੀ ਜਮੀਨ ਧੱਕੇ ਨਾਲ ਖੋਹਣ ਨਹੀਂ ਦੇਵਾਂਗੇ, ਅਸੀਂ ਆਪ ਸਰਕਾਰ ਦੇ ਇਸ ਘੁਟਾਲੇ ਨੂੰ ਨੰਗਾ ਕਰਾਂਗੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਸੌ ਸਾਲ ਪੁਰਾਣੀ ਪਾਰਟੀ ਹੈ ਅਤੇ ਪੰਜਾਬੀਆਂ ਦੁਆਰਾ ਬਣਾਈ ਗਈ ਪਾਰਟੀ ਹੈ।


Related Post