ਪੰਜਾਬੀ ਲੋਕ ਗਾਇਕ ਮਨਿੰਦਰ ਮੰਗਾ ਦਾ ਹੋਇਆ ਦੇਹਾਂਤ ,ਪੰਜਾਬੀ ਸੰਗੀਤ ਜਗਤ 'ਚ ਸੋਗ ਦੀ ਲਹਿਰ

By  Shanker Badra February 19th 2019 03:30 PM -- Updated: February 19th 2019 03:45 PM

ਪੰਜਾਬੀ ਲੋਕ ਗਾਇਕ ਮਨਿੰਦਰ ਮੰਗਾ ਦਾ ਹੋਇਆ ਦੇਹਾਂਤ ,ਪੰਜਾਬੀ ਸੰਗੀਤ ਜਗਤ 'ਚ ਸੋਗ ਦੀ ਲਹਿਰ:ਚੰਡੀਗੜ੍ਹ : ਪੰਜਾਬੀ ਲੋਕ ਗਾਇਕ ਮਨਿੰਦਰ ਮੰਗਾ ਦਾ ਲੰਬੀ ਬਿਮਾਰੀ ਤੋਂ ਬਾਅਦ ਅੱਜ ਦੇਹਾਂਤ ਹੋ ਗਿਆ ਹੈ।ਇਸ ਖ਼ਬਰ ਤੋਂ ਬਾਅਦ ਪੰਜਾਬੀ ਸੰਗੀਤ 'ਚ ਸੋਗ ਦੀ ਲਹਿਰ ਫੈਲ ਗਈ ਹੈ। [caption id="attachment_258885" align="aligncenter" width="300"]Punjabi Singer Maninder Manga Today Death
ਪੰਜਾਬੀ ਲੋਕ ਗਾਇਕ ਮਨਿੰਦਰ ਮੰਗਾ ਦਾ ਹੋਇਆ ਦੇਹਾਂਤ ,ਪੰਜਾਬੀ ਸੰਗੀਤ ਜਗਤ 'ਚ ਸੋਗ ਦੀ ਲਹਿਰ[/caption] ਜਾਣਕਾਰੀ ਅਨੁਸਾਰ ਉਸਨੂੰ ਲੀਵਰ ਦੀ ਬਿਮਾਰੀ ਦੇ ਚੱਲਦਿਆਂ ਇਲਾਜ ਲਈ ਚੰਡੀਗੜ੍ਹ ਦੇ ਪੀ.ਜੀ.ਆਈ. ਵਿਖੇ ਦਾਖ਼ਲ ਕਰਾਇਆ ਗਿਆ ਸੀ, ਜਿੱਥੇ ਕਿ ਅੱਜ ਉਨ੍ਹਾਂ ਨੇ ਆਖ਼ਰੀ ਸਾਹ ਲਏ ਹਨ। [caption id="attachment_258896" align="aligncenter" width="300"]Punjabi Singer Maninder Manga Today PGI Death
ਪੰਜਾਬੀ ਲੋਕ ਗਾਇਕ ਮਨਿੰਦਰ ਮੰਗਾ ਦਾ ਹੋਇਆ ਦੇਹਾਂਤ ,ਪੰਜਾਬੀ ਸੰਗੀਤ ਜਗਤ 'ਚ ਸੋਗ ਦੀ ਲਹਿਰ[/caption] ਦੱਸਣਯੋਗ ਹੈ ਕਿ ਲੋਕ ਗਾਇਕ ਮਨਿੰਦਰ ਮੰਗਾ ਨੇ ਕਈ ਹਿੱਟ ਗੀਤ ਪੰਜਾਬੀ ਸੰਗੀਤ ਜਗਤ ਦੀ ਝੋਲੀ 'ਚ ਪਾਏ ਹਨ।ਉਹਨਾਂ ਦੇ ਹਿੱਟ ਗੀਤ ਮੇਰੀ ਜਿੰਦ ਨੂੰ ਪਵਾੜੇ ਪਾਉਣ ਵਾਲਿਆਂ ਵੇ ਤੂੰ ਜਿਪਸੀ 'ਤੇ ਕਾਹਤੋਂ ਲਿਖਵਾਇਆ ਮੇਰਾ ਨਾ ,ਕਾਹਤੋਂ ਛੱਡਗੀ ਪੜਾਈਆਂ ਡੁੱਬ ਜਾਣੀਏ ਬੇਬੇ ਕਹਿੰਦੀ ਘਰੇ ਬਹਿ ਕੇ ਕੱਢ ਚਾਦਰਾਂ, ਕਰ ਮੁਲਾਕਾਤ ਸੋਹਣੀਏ ਮਿਲਣੇ ਨੂੰ ਜੀ ਕਰਦਾ , ਪਿਆਰ ਸਾਡੇ ਦਾ ਦੁਸ਼ਮਣ ਬਣ ਚੱਲਿਆ ਪਿੰਡ ਸਾਰਾ ਵੇ , ਦਿਓਰਾ ਵੇ ਕੋਈ ਕੀ ਜਾਣੇ ਸਰਨਾਵੇ ਪਰੀਆ ਦੇ ,ਦੱਸ ਘੋਲ ਕੇ ਪਲਾਗੀ ਮੈਨੂੰ ਕੀ ਮੇਰਾ ਲੱਗੇ ਨਾ ਪੜਾਈ ਵਿੱਚ ਜੀ ,ਪੜਨ ਬਹਾਨੇ ਜਾਨੇ ਮੇਰੀਏ ਚਿੱਠੀਆਂ ਲਿਖਣ ਬੈਠ ਜਾਈ ਦਾ , ਮੈ ਤੇਰੇ ਨਾਲ ਲਾਉਣ ਦੀਆ ਰੋਜ਼ ਸਕੀਮਾਂ ਘੜਦਾ ,ਡਾਗੋ ਡਾਗੀ ਜੱਟ ਹੋਣਗੇ ,ਇਹ ਗੀਤ ਹਿੱਟ ਰਹੇ ਹਨ। -PTCNews

Related Post