ਮਾਸਟਰ ਸਲੀਮ ਦੇ ਚੇਲੇ ਨੇ ਮਾਸਟਰ ਦੇ ਧੋਤੇ ਪੈਰ, ਪੀਤਾ ਉਹੀ ਪਾਣੀ (ਵੀਡੀਓ)

By  Joshi January 10th 2018 10:41 AM

Punjabi singer master saleem's disciple,washed guru's feet,drank same water: ਪੰਜਾਬ ਦੇ ਮਸ਼ਹੂਰ ਗਾਇਕ ਮਾਸਟਰ ਸਲੀਮ ਪ੍ਰਤੀ ਉਹਨਾਂ ਦਾ ਸ਼ਾਗਿਰਦ ਨੇ ਸਤਿਕਾਰ ਦੀ ਭਾਵਨਾ ਕੁਝ ਇਸ ਤਰ੍ਹਾਂ ਦਿਖਾਈ ਕਿ ਇਹ ਚਰਚਾ ਦਾ ਵਿਸ਼ਾ ਬਣ ਚੁੱਕਾ ਹੈ। ਦਰਅਸਲ, ਮਾਸਟਰ ਸਲੀਮ ਦਾ ਚੇਲਾ, ਨੀਟਾ ਜੋ ਕਿ ਇੱਕ ਉੱਭਰਦਾ ਗਾਇਕ ਹੈ, ਨੇ ਉਹਨਾਂ ਦੇ ਪੈਰ ਧੋਤੇ ਅਤੇ ਫਿਰ ਆਪ ਉਹੀ ਪਾਣੀ ਪੀ ਲਿਆ।

ਇਸ ਵੀਡੀਓ ਬਾਰੇ ਅਲੱਗ ਅਲੱਗ ਪ੍ਰਤੀਕਰਮ ਦੇਖਣ ਨੂੰ ਮਿਲ ਰਹੇ ਹਨ, ਕਿਸੇ ਨੇ ਇਸਨੂੰ ਆਪਣੇ ਗੁਰੂ ਪ੍ਰਤੀ ਸਤਿਕਾਰ ਦਾ ਨਾਮ ਦਿੱਤਾ ਹੈ ਜਦਕਿ ਕਿਸੇ ਨੇ ਇਸ ਵੀਡੀਓ ਦੀ ਨਿੰਦਾ ਕੀਤੀ ਹੈ।

ਇਸ ਸੰਬੰਧੀ ਬੋਲਦਿਆਂ ਮਾਸਟਰ ਸਲੀਮ ਨੇ ਇੱਕ ਵੀਡੀਓ ਜ਼ਰੀਏ ਆਪਣਾ ਪੱਖ ਰੱਖਿਆ ਅਤੇ ਕਿਹਾ ਸੀ ਕਿ ਉਹਨਾਂ ਨੇ ਆਪਣੇ ਸ਼ਾਗਿਰਦ ਨੂੰ ਇੰਝ ਕਰਨ ਤੋਂ ਰੋਕਿਆ ਸੀ।

ਉਹਨਾਂ ਨੇ ਸ਼ਾਗਿਰਦ ਨੂੰ ਪੈਰ ਧੋ ਕੇ ਪੀਣ ਤੋਂ ਮਨ੍ਹਾ ਕਰਨ ਦੀ ਗੱਲ ਕਹੀ ਹੈ, ਪਰ ਬਹੁਤ ਲੋਕਾਂ ਨੂੰ ਇਹ ਗੱਲ ਪਸੰਦ ਨਹੀਂ ਆਈ ਅਤੇ ਉਹਨਾਂ ਵੱਲੋਂ ਇਸਦੀ ਲਗਾਤਾਰ ਨਿੰਦਾ ਕੀਤੀ ਜਾ ਰਹੀ ਹੈ।

—PTC News

Related Post