ਪੰਜਾਬੀ ਗਾਇਕ ਰੋਸ਼ਨ ਪ੍ਰਿੰਸ ਨੂੰ ਪਰਮਾਤਮਾ ਨੇ ਬਖਸ਼ੀ ਪੁੱਤ ਦੀ ਦਾਤ, ਦੇਖੋ ਛੋਟੇ ਪ੍ਰਿੰਸ ਦੀਆਂ ਤਸਵੀਰਾਂ

By  Jashan A March 6th 2019 10:19 AM -- Updated: March 6th 2019 11:07 AM

ਪੰਜਾਬੀ ਗਾਇਕ ਰੋਸ਼ਨ ਪ੍ਰਿੰਸ ਨੂੰ ਪਰਮਾਤਮਾ ਨੇ ਬਖਸ਼ੀ ਪੁੱਤ ਦੀ ਦਾਤ, ਦੇਖੋ ਛੋਟੇ ਪ੍ਰਿੰਸ ਦੀਆਂ ਤਸਵੀਰਾਂ,ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਝੋਲੀ ਬੇਹਤਰੀਨ ਗਾਣੇ ਪਾਉਣ ਵਾਲੇ ਪੰਜਾਬੀ ਗਾਇਕ ਰੋਸ਼ਨ ਪ੍ਰਿੰਸ ਦੇ ਘਰ ਨੰਨ੍ਹੇ ਮਹਿਮਾਨ ਨੇ ਦਸਤਕ ਦਿੱਤੀ ਹੈ। ਦਰਅਸਲ ਰੋਸ਼ਨ ਪ੍ਰਿੰਸ ਦੇ ਘਰ ਰੱਬ ਨੇ ਪੁੱਤ ਦੀ ਦਾਤ ਬਖਸ਼ੀ ਹੈ। ਜਿਸ ਦੀ ਤਸਵੀਰ ਰੋਸ਼ਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀ ਕੀਤੀ ਹੈ। ਜਿਸ 'ਚ ਲਿਖਿਆ ਹੈ ਕਿ First Picture of Mr. Handsome.We don’t know any right words to express our feelings. It’s wonderful to be a parent again..!!

roshan prince ਪੰਜਾਬੀ ਗਾਇਕ ਰੋਸ਼ਨ ਪ੍ਰਿੰਸ ਨੂੰ ਪਰਮਾਤਮਾ ਨੇ ਬਖਸ਼ੀ ਪੁੱਤ ਦੀ ਦਾਤ, ਦੇਖੋ ਛੋਟੇ ਪ੍ਰਿੰਸ ਦੀਆਂ ਤਸਵੀਰਾਂ

ਇਹਨਾਂ ਹੀ ਉਹਨਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਸ ਨੰਨ੍ਹੇ ਮਹਿਮਾਨ ਦੀ ਇੱਕ ਸਟੋਰੀ ਵੀ ਸ਼ੇਅਰ ਕੀਤੀ ਹੈ। ਨੰਨ੍ਹੇ ਮਹਿਮਾਨ ਦੇ ਘਰ ਆਉਣ 'ਤੇ ਰੋਸ਼ਨ ਕਾਫੀ ਖੁਸ਼ ਦਿਖਾਈ ਦੇ ਰਹੇ ਹਨ। ਦੁਨੀਆਂ ਭਰ ਦੇ ਲੋਕ ਅਤੇ ਪੰਜਾਬੀ ਇੰਡਸਟਰੀ ਦੇ ਸਿਤਾਰੇ ਉਹਨਾਂ ਨੂੰ ਵਧਾਈਆਂ ਦੇ ਰਹੇ ਹਨ।

ਦੱਸ ਦੇਈਏ ਕਿ ਰੋਸ਼ਨ ਵੱਲੋਂ ਆਪਣੇ ਨੰਨ੍ਹੇ ਮਹਿਮਾਨ ਦਾ ਨਾਮ ਨਹੀਂ ਰੱਖਿਆ ਗਿਆ ਹੈ। ਪਰ ਇਸ ਪਿਆਰੇ ਮਹਿਮਾਨ ਦੀਆਂ ਤਸਵੀਰਾਂ ਉਹ ਲਗਾਤਾਰ ਸ਼ੇਅਰ ਕਰ ਰਹੇ ਹਨ।

ਜ਼ਿਕਰਯੋਗ ਹੈ ਕਿ ਰੋਸ਼ਨ ਪ੍ਰਿੰਸ "ਗੁਜ਼ਾਰਿਸ਼ਾਂ", "ਬਸ ਤੂੰ". "ਦਿਲ ਡਰਦਾ", "ਬੈਕ ਟੂ ਭੰਗੜਾ", "ਇੱਕ ਹੋਰ ਮਿਸਟਰ ਪੇਂਡੂ", "ਸਲੂਨ ਗਲੋਜ਼", "ਤੇਰਾ ਯਾਰ ਬੋਲਦਾ", "ਡਿਸਟ੍ਰਿਕ","ਮਿਸਟਰ ਪੇਂਡੂ"ਕ, "ਦੋ ਘੁੱਟ" ਜਿਹੇ ਗਾਣੇ ਪੰਜਾਬੀ ਇੰਡਸਟਰੀ ਦੀ ਝੋਲੀ ਪਾ ਚੁੱਕੇ ਹਨ।ਇਨ੍ਹਾਂ ਹੀ ਨਹੀਂ ਰੋਸ਼ਨ ਪ੍ਰਿੰਸ ਨੇ ਫ਼ਿਲਮਾਂ 'ਚ ਵੀ ਵੱਖਰੀ ਪਹਿਚਾਣ ਬਣਾ ਲਈ ਹੈ। ਉਹਨਾਂ ਉਹਨ ਤੱਕ ਬੇਹਤਰੀਨ ਫ਼ਿਲਮਾਂ ਪੰਜਾਬੀ ਸਿਨੇਮਾ ਨੂੰ ਪ੍ਰਦਾਨ ਕੀਤੀਆਂ ਹਨ।

roshan prince ਪੰਜਾਬੀ ਗਾਇਕ ਰੋਸ਼ਨ ਪ੍ਰਿੰਸ ਨੂੰ ਪਰਮਾਤਮਾ ਨੇ ਬਖਸ਼ੀ ਪੁੱਤ ਦੀ ਦਾਤ, ਦੇਖੋ ਛੋਟੇ ਪ੍ਰਿੰਸ ਦੀਆਂ ਤਸਵੀਰਾਂ

ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਫ਼ਿਲਮੀ ਕਰੀਅਰ 'ਚ ਉਹਨਾਂ ਨੂੰ ਪੀ ਟੀ ਸੀ ਫ਼ਿਲਮ ਪੁਰਸਕਾਰ ਸਾਲ 2014 'ਚ ਪਾਪੂਲਰ ਸਟਾਰ ਆਫ਼ ਦਾ ਯੀਅਰ ਫੇਰ ਮਾਮਲਾ ਗੜਬੜ ਗੜਬੜ ਵਿੱਚ ਜੱਸੀ ਦੇ ਕਿਰਦਾਰ ਵਜੋਂ ਮਿਲ ਚੁੱਕਿਆ ਹੈ।

-PTC News

Related Post