ਕੁਵੈਤ ਗਈ ਪੰਜਾਬੀ ਔਰਤ ਨੂੰ ਟਰੈਵਲ ਏਜੰਟ ਨੇ ਪਾਕਿਸਤਾਨੀ ਨੂੰ ਵੇਚਿਆ , 12 ਮਹੀਨਿਆਂ ਬਾਅਦ ਭਾਰਤ ਪਹੁੰਚੀ ਔਰਤ

By  Shanker Badra July 26th 2019 01:17 PM

ਕੁਵੈਤ ਗਈ ਪੰਜਾਬੀ ਔਰਤ ਨੂੰ ਟਰੈਵਲ ਏਜੰਟ ਨੇ ਪਾਕਿਸਤਾਨੀ ਨੂੰ ਵੇਚਿਆ , 12 ਮਹੀਨਿਆਂ ਬਾਅਦ ਭਾਰਤ ਪਹੁੰਚੀ ਔਰਤ :ਗੁਰਦਾਸਪੁਰ : ਕੁਵੈਤ 'ਚ ਬੰਦੀ ਕਸਬਾ ਧਾਰੀਵਾਲ ਦੀ ਰਹਿਣ ਵਾਲੀ ਤਿੰਨ ਬੱਚਿਆਂ ਦੀ ਮਾਂ ਵੀਨਾ ਬੇਦੀ ਅੱਜ ਭਾਰਤ ਵਾਪਸ ਆ ਗਈ ਹੈ। ਜੋ ਅੱਜ ਕੁੱਝ ਸਹਿਯੋਗੀ ਸੰਸਥਾਵਾਂ ਦੀ ਮਦਦ ਨਾਲ ਭਾਰਤ ਦੇ ਦਿੱਲੀ ਏਅਰਪੋਰਟ ਵਿਖੇ ਪਹੁੰਚ ਗਈ ਹੈ। ਵੀਨਾ ਨੂੰ ਟਰੈਵਲ ਏਜੰਟ ਨੇ ਉਥੇ ਇੱਕ ਪਾਕਿਸਤਾਨੀ ਵਿਅਕਤੀ ਨੂੰ 1200 ਦੀਨਾਰ ਵਿਚ ਵੇਚ ਦਿੱਤਾ ਸੀ।

Punjabi woman 12 months After Kuwait To India Arrived Delhi Airport ਕੁਵੈਤ ਗਈ ਪੰਜਾਬੀ ਔਰਤ ਨੂੰ ਟਰੈਵਲ ਏਜੰਟ ਨੇ ਪਾਕਿਸਤਾਨੀ ਨੂੰ ਵੇਚਿਆ , 12 ਮਹੀਨਿਆਂ ਬਾਅਦ ਭਾਰਤ ਪਹੁੰਚੀ ਔਰਤ

ਮਿਲੀ ਜਾਣਕਾਰੀ ਅਨੁਸਾਰ ਇੱਕ ਔਰਤ ਜੋ ਵਿਦੇਸ਼ ਵਿਚ ਕੰਮ ਕਾਜ ਲਈ ਕੁਵੈਤ ਪਹੁੰਚੀ ਸੀ, ਜਿਸ ਨੂੰ ਗੈਰ ਜ਼ਿੰਮੇਵਾਰ ਏਜੰਟ ਦੀ ਘਟੀਆ ਕਾਰਗੁਜ਼ਾਰੀ ਕਾਰਨ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਜਿਥੇ ਉਸਨੂੰ ਏਜੰਟ ਨੇ 1200 ਕੁਵੈਤੀ ਦਿਨਾਰ ( 2.70 ਲੱਖ) ਦੇ ਬਦਲੇ ਪਾਕਿਸਤਾਨੀ ਨਾਗਰਿਕ ਨੂੰ ਵੇਚ ਦਿੱਤਾ ਸੀ।

Punjabi woman 12 months After Kuwait To India Arrived Delhi Airport ਕੁਵੈਤ ਗਈ ਪੰਜਾਬੀ ਔਰਤ ਨੂੰ ਟਰੈਵਲ ਏਜੰਟ ਨੇ ਪਾਕਿਸਤਾਨੀ ਨੂੰ ਵੇਚਿਆ , 12 ਮਹੀਨਿਆਂ ਬਾਅਦ ਭਾਰਤ ਪਹੁੰਚੀ ਔਰਤ

ਹੁਣ ਔਰਤ ਨੂੰ ਵਾਪਸ ਲਿਆਉਣ ਦੇ ਲਈ ਇੰਡੀਅਨ ਅੰਬੈਸੀ ਨੇ 1200 ਦੀਨਾਰ ਉਸ ਆਦਮੀ ਨੂੰ ਦੇ ਕੇ ਵੀਨਾ ਨੂੰ ਛੁਡਵਾਇਆ ਹੈ।ਏਜੰਟ 'ਤੇ ਵੀ ਕੇਸ ਦਰਜ ਕੀਤਾ ਹੈ। ਔਰਤ ਦੀ ਘਰ ਵਾਪਸੀ ਜ਼ਿਲ੍ਹਾ ਲੀਗਲ ਸਰਵਿਸ ਅਥਾਰਿਟੀ ਅਤੇ ਸਾਂਸਦ ਸਨੀ ਦਿਓਲ ਦੀਆਂ ਕੋਸ਼ਿਸ਼ਾਂ ਸਦਕਾ ਹੋ ਸਕੀ ਹੈ ਕਿਉਂਕਿ ਗੁਰਦਾਸਪੁਰ ਦੇ ਸਾਂਸਦ ਸਨੀ ਦਿਓਲ ਨੇ ਵਿਦੇਸ਼ ਮੰਤਰਾਲੇ ਨਾਲ ਸੰਪਰਕ ਕੀਤਾ ਸੀ।

Punjabi woman 12 months After Kuwait To India Arrived Delhi Airport ਕੁਵੈਤ ਗਈ ਪੰਜਾਬੀ ਔਰਤ ਨੂੰ ਟਰੈਵਲ ਏਜੰਟ ਨੇ ਪਾਕਿਸਤਾਨੀ ਨੂੰ ਵੇਚਿਆ , 12 ਮਹੀਨਿਆਂ ਬਾਅਦ ਭਾਰਤ ਪਹੁੰਚੀ ਔਰਤ

ਇਸ ਦੌਰਾਨ ਔਰਤ ਦੇ ਬੱਚੇ ਰੋਹਿਤ, ਮੋਹਿਤ ਅਤੇ ਸਮਰਧੀ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਸੁਰਿੰਦਰ ਬੇਦੀ ਬਿਜਲੀ ਵਿਭਾਗ ਵਿਚ ਨੌਕਰੀ ਕਰਦੇ ਸੀ। ਉਨ੍ਹਾਂ ਨੇ ਕਰਜ਼ਾ ਲੈ ਕੇ ਘਰ ਬਣਾਇਆ ਸੀ। ਪਰਿਵਾਰ ਦੇ ਖ਼ਰਚ ਦੇ ਲਈ ਪਤੀ ਦਾ ਹੱਥ ਵੰਡਾਉਣ ਦੇ ਲਈ ਉਨ੍ਹਾਂ ਦੀ ਮਾਂ ਵੀਨਾ ਨੇ ਵਿਦੇਸ਼ ਵਿਚ ਹਾਊਸ ਕੀਪਿੰਗ ਦਾ ਕੰਮ ਕਰਨ ਦਾ ਮਨ ਬਣਾਇਆ। ਇਸ ਨੂੰ ਲੈ ਕੇ ਅੰਮ੍ਰਿਤਸਰ ਦੇ ਪਿੰਡ ਖਲਸੀਆਂ ਦੇ ਟਰੈਵਲ ਏਜੰਟ ਮੁਖਤਿਆਰ ਸਿੰਘ ਦੇ ਜ਼ਰੀਏ ਉਹ ਜੁਲਾਈ 208 ਨੂੰ ਕੁਵੈਤ ਚਲੀ ਗਈ ਪਰ ਸਿਰਫ ਪਹਿਲੇ ਮਹੀਨੇ ਦੀ ਤਨਖਾਹ ਭੇਜਣ ਤੋਂ ਬਾਅਦ ਨਾ ਤਾਂ ਪੈਸੇ ਆਏ ਅਤੇ ਨਾ ਹੀ ਉਨ੍ਹਾਂ ਦੀ ਫੋਨ 'ਤੇ ਗੱਲ ਹੋਈ।

Punjabi woman 12 months After Kuwait To India Arrived Delhi Airport ਕੁਵੈਤ ਗਈ ਪੰਜਾਬੀ ਔਰਤ ਨੂੰ ਟਰੈਵਲ ਏਜੰਟ ਨੇ ਪਾਕਿਸਤਾਨੀ ਨੂੰ ਵੇਚਿਆ , 12 ਮਹੀਨਿਆਂ ਬਾਅਦ ਭਾਰਤ ਪਹੁੰਚੀ ਔਰਤ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਕਾਰਗਿਲ ਵਿਜੇ ਦਿਵਸ ਦੀ 20ਵੀਂ ਵਰੇਗੰਢ ਮੌਕੇ PM ਮੋਦੀ ,ਰਾਜਨਾਥ , ਰਾਸ਼ਟਰਪਤੀ ਨੇ ਸ਼ਹੀਦ ਜਵਾਨਾਂ ਨੂੰ ਦਿੱਤੀ ਸ਼ਰਧਾਂਜਲੀ

ਇਸ ਤੋਂ ਬਾਅਦ ਔਰਤ ਦੇ ਪਤੀ ਸੁਰਿੰਦਰ ਨੇ ਪਤਨੀ ਵੀਨਾ ਨੂੰ ਵਾਪਸ ਲਿਆਉਣ ਦੇ ਲਈ ਟਰੈਵਲ ਏਜੰਟ ਨਾਲ ਗੱਲ ਕੀਤੀ ਪਰ ਏਜੰਟ ਨੇ ਉਨ੍ਹਾਂ ਕੋਲੋਂ ਵੀਨਾ ਨੂੰ ਵਾਪਸ ਲਿਆਉਣ ਲਈ ਪੈਸੇ ਤਾਂ ਲੈ ਲਏ ਲੇਕਿਨ ਵੀਨਾ ਨੂੰ ਵਾਪਸ ਨਹੀਂ ਲਿਆਏ। ਰੋਹਿਤ ਨੇ ਦੱਸਿਆ ਕਿ ਇਸੇ ਪ੍ਰੇਸ਼ਾਨੀ ਦੀ ਹਾਲਤ ਵਿਚ ਉਨ੍ਹਾਂ ਦੇ ਪਿਤਾ ਸੁਰਿੰਦਰ ਦੀ 21 ਮਈ 2019 ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਸ ਤੋਂ ਬਾਅਦ ਹੁਣ ਤਿੰਨੋਂ ਬੱਚੇ ਅਪਣੀ ਮਾਂ ਵੀਨਾ ਨੂੰ ਕੁਵੈਤ ਤੋਂ ਵਾਪਸ ਲਿਆਉਣ ਲਈ ਬੇਨਤੀ ਕਰ ਰਹੇ ਸਨ।

-PTCNews

Related Post