ਆਸਟ੍ਰੇਲੀਆ 'ਚ ਪੰਜਾਬਣ ਨੂੰ ਮਿਲਿਆ 'ਜਸਟਿਸ ਆਫ ਪੀਸ' ਦਾ ਖਿਤਾਬ

By  Joshi July 31st 2018 12:59 PM

ਆਸਟ੍ਰੇਲੀਆ 'ਚ ਪੰਜਾਬਣ ਨੂੰ ਮਿਲਿਆ 'ਜਸਟਿਸ ਆਫ ਪੀਸ' ਦਾ ਖਿਤਾਬ ਪੰਜਾਬੀਆਂ ਨੇ ਦੇਸ਼ਾਂ ਵਿਦੇਸ਼ਾਂ 'ਚ ਆਪਣੀ ਮਿਹਨਤ ਸਦਕਾ ਕਈ ਮੁਕਾਮ ਹਾਸਲ ਕੀਤੇ ਹਨ ਅਤੇ ਸੂਬੇ ਦਾ ਨਾਮ ਰੌਸ਼ਨ ਕੀਤਾ ਹੈ। ਅਜਿਹਾ ਹੀ ਇੱਕ ਹੋਰ ਨਾਮ ਹੈ, ਰੂਪਨਗਰ ਦੀ ਰਹਿਣ ਵਾਲੀ ਅਮਨਪ੍ਰੀਤ ਕੌਰ ਸਤਿਆਲ ਜਿਸਦੇ ਨਾਮ ਆਸਟ੍ਰੇਲੀਆ 'ਚ 'ਜਸਟਿਸ ਆਫ ਪੀਸ' ਦਾ ਖਿਤਾਬ ਆਇਆ ਹੈ।  ਇਸ ਖਿਤਾਨਬਨਾਲ ਸਨਮਾਨਿਤ ਹੋਣ ਵਾਲੀ ਅਮਨਪ੍ਰੀਤ ਕੌਰ ਆਸਟ੍ਰੇਲੀਆ ਵਿਚ ਪਹਿਲੀ ਸਿੱਖ ਮਹਿਲਾ ਹੈ। ਮਿਲੀ ਜਾਣਕਾਰੀ ਮੁਤਾਬਕ, ਅਮਨਪ੍ਰੀਤ ਕੌਰ ਦੇ ਪਿਤਾ ਅਮਰਜੀਤ ਸਿੰਘ ਸਤਿਆਲ ਹਨ ਅਤੇ ਉਹ 2007-08 ਵਿਚ ਵਿਆਹ ਤੋਂ ਬਾਅਦ ਉਹ ਆਸਟ੍ਰੇਲੀਆ ਚਲੀ ਗਈ ਸੀ। ਇਹ ਖਿਤਾਬ ਹਾਸਲ ਕਰਨਾ ਇਸ ਲਈ ਵੀ ਮਾਣ ਵਾਲੀ ਗੱਲ ਹੈ ਕਿਉਂਕਿ ਉਹ ਇਸ ਤੋਂ ਬਾਅਦ ਲਗਭਗ 36 ਵਿਭਾਗਾਂ ਨੂੰ ਆਪਣੀਆਂ ਸੇਵਾਵਾਂ ਦੇਣ ਦੇ ਕਾਬਿਲ ਹੋਵੇਗੀ। 2 ਬੱਚਿਆਂ ਦੀ ਮਾਂ ਅਮਨਪ੍ਰੀਤ ਦੇ ਨਾਮ 'ਮਿਸੇਜ ਐਡੀਲੇਡ' ਦਾ ਖਿਤਾਬ ਵੀ ਰਹਿ ਚੁੱਕਿਆ ਹੈ। ਅਮਨਪ੍ਰੀਤ ਕੌਰ ਦੇ ਪਿਤਾ ਮੁਤਾਬਕ, ਉਹ ਸਿਆਸਤ 'ਚ ਜਾਣਾ ਚਾਹੁੰਦੀ ਹੈ ਅਤੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਨਾ ਚਾਹੁੰਦੀ ਹੈ। —PTC News

Related Post