ਇਟਲੀ 'ਚ ਵਾਪਰੇ ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਹੋਈ ਮੌਤ, ਸੋਗ 'ਚ ਡੁੱਬਿਆ ਪਰਿਵਾਰ

By  Jashan A November 24th 2019 09:49 AM

ਇਟਲੀ 'ਚ ਵਾਪਰੇ ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਹੋਈ ਮੌਤ, ਸੋਗ 'ਚ ਡੁੱਬਿਆ ਪਰਿਵਾਰ,ਜਲੰਧਰ: ਇਟਲੀ ਦੇ ਸ਼ਹਿਰ ਬੋਰਗੋ ਵੋਦਿਸ (ਲਾਤੀਨਾ) ਤੇ ਰਾਚੀਨਾ ਨੇੜੇ ਮਿਲੀਆਰਾ 54 ਨੰਬਰ ਰੋਡ 'ਤੇ ਇਕ ਸੜਕ ਹਾਦਸੇ 'ਚ ਇਕ ਪੰਜਾਬੀ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ।

ਮ੍ਰਿਤਕ ਦੀ ਪਹਿਚਾਣ ਪਵਿੱਤਰ ਸਿੰਘ ਵਜੋਂ ਹੋਈ ਹੈ। ਆਉਣ-ਜਾਣ ਵਾਲੇ ਰਾਹਗੀਰਾਂ ਨੇ ਘਟਨਾ ਦੇਖਦੇ ਹੀ ਐਂਬੂਲਸ ਤੇ ਪੁਲਿਸ ਨੂੰ ਫੋਨ ਕਰ ਦਿੱਤਾ। ਜਿਸ ਦੌਰਾਨ ਮੌਕੇ 'ਤੇ ਪਹੁੰਚੀ ਡਾਕਟਰਾਂ ਦੀ ਟੀਮ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਹੋਰ ਪੜ੍ਹੋ: ਪਤਨੀ ਤੋਂ ਪ੍ਰੇਸ਼ਾਨ ਵਿਅਕਤੀ ਨੇ ਬੱਚਿਆਂ ਸਣੇ ਨਿਗਲਿਆ ਜ਼ਹਿਰ, ਹੋਈ ਮੌਤ

ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਪਵਿੱਤਰ ਸਿੰਘ ਜਲੰਧਰ ਜ਼ਿਲ੍ਹੇ ਦੇ ਪਿੰਡ ਚਮਿਆਰਾ ਨਾਲ ਸੰਬਧਤ ਸੀ ਤੇ ਪਰਿਵਾਰ ਸਮੇਤ ਇਟਲੀ ਰਹਿੰਦਾ ਸੀ । ਰੋਜ਼ੀ-ਰੋਟੀ ਲਈ ਇਟਲੀ ਆਏ ਪਵਿੱਤਰ ਸਿੰਘ ਜਿਹੜਾ ਕਿ ਖੇਤੀਬਾੜੀ ਦੇ ਕੰਮ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ।

-PTC News

Related Post