ਕੈਨੇਡਾ 'ਚ ਗੈਂਗਸਟਰਾਂ ਨਾਲ ਸੰਬੰਧਤ ਪੰਜਾਬੀ ਦਾ ਹੋਇਆ ਕਤਲ

By  Joshi October 31st 2017 05:48 PM

ਵੈਨਕੁਵਰ 'ਚ ਸ਼ੁੱਕਰਵਾਰ ਨੂੰ ਗੋਲੀਬਾਰੀ ਦੀ ਘਟਨਾ ਹੋਈ ਸੀ, ਜਿਸ ਬਾਰੇ ਪੁਲਿਸ ਜਾਂਚ ਕਰ ਰਹੀ ਸੀ ਅਤੇ ਇਸਦਾ ਸੱਚ ਹੁਣ ਸਾਹਮਣੇ ਆ ਚੁੱਕਾ ਹੈ।

ਪੁਲਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਸ ਘਟਨਾ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ। ਮ੍ਰਿਤਕ ਸਰੀ ਦਾ ਰਹਿਣ ਵਾਲਾ ਸੀ ਅਤੇ ਉਸਦੀ ਪਛਾਣ 27 ਸਾਲਾ ਰਣਦੀਪ ਕੰਗ ਦੇ ਨਾਂ ਤੋਂ ਹੋਈ ਹੈ। ਖਬਰਾਂ ਅਨੁਸਾਰ ਇਹ ਘਟਨਾ ਇਹ ਗੈਂਗਸਟਰਾਂ ਨਾਲ ਸੰਬੰਧਤ ਸੀ ਅਤੇ ਪੁਲਸ ਨੇ ਵੀ ਕਿਹਾ ਹੈ ਕਿ ਕੰਗ ਨੂੰ ਟਾਰਗੈਟ ਕਰਕੇ ਮਾਰਿਆ ਗਿਆ ਹੈ।

ਕੈਨੇਡਾ 'ਚ ਗੈਂਗਸਟਰਾਂ ਨਾਲ ਸੰਬੰਧਤ ਪੰਜਾਬੀ ਦਾ ਹੋਇਆ ਕਤਲਤੁਹਾਨੂੰ ਦੱਸ ਦੇਈਏ ਕਿ ਘਟਨਾ ਦੌਰਾਨ 27 ਅਕਤੂਬਰ ਨੂੰ ਰਾਤ 9 ਵਜੇ ਸਰੀ ਪੁਲਸ ਨੂੰ ਗੈਂਗ ਫਾਇਰ ਹੋਣ ਦੀ ਜਾਣਕਾਰੀ ਮਿਲੀ ਅਤੇ ਮੌਕੇ 'ਤੇ ਪੁੱਜਣ ਉਨ੍ਹਾਂ ਨੂੰ ਇਕ ਵਿਅਕਤੀ ਦੀ ਲਾਸ਼ ਮਿਲੀ ਸੀ। ਇਸ ਤੋਂ ਇਲਾਵਾ ਇਕ ਵਿਅਕਤੀ ਜ਼ਖਮੀ ਹਾਲਤ 'ਚ ਵੀ ਮਿਲਿਆ ਸੀ। ਜ਼ਖਮੀ ਵਿਅਕਤੀ ਦੀ ਪਛਾਣ ਹੋਣੀ ਅਜੇ ਬਾਕੀ ਹੈ।

ਕੈਨੇਡਾ 'ਚ ਗੈਂਗਸਟਰਾਂ ਨਾਲ ਸੰਬੰਧਤ ਪੰਜਾਬੀ ਦਾ ਹੋਇਆ ਕਤਲਪੁਲਸ ਨੂੰ ਮੌਕੇ 'ਤੇ ਇੱਕ ਵਾਹਨ ਵੀ ਬਰਾਮਦ ਹੋਇਆ ਸੀ ਜਿਸਦਾ ਸੰਬੰਧ ਗੋਲੀਬਾਰੀ ਨਾਲ ਹੋ ਸਕਦਾ ਹੈ।

—PTC News

Related Post