ਲੌਕਡਾਊਨ: ਰੇਲਵੇ ਵਿਭਾਗ ਵੱਲੋਂ ਬਿਮਾਰ ਬੱਚੇ ਲਈ ਪਹੁੰਚਾਇਆ ਗਿਆ 20 ਲੀਟਰ ਊਠਣੀ ਦਾ ਦੁੱਧ

By  Kaveri Joshi April 13th 2020 08:31 PM -- Updated: April 13th 2020 09:15 PM

ਕੋਵਿਡ19: ਲੌਕਡਾਊਨ: ਰੇਲਵੇ ਵਿਭਾਗ ਵੱਲੋਂ ਬਿਮਾਰ ਬੱਚੇ ਲਈ ਪਹੁੰਚਾਇਆ ਗਿਆ 20 ਲੀਟਰ ਊਠਣੀ ਦਾ ਦੁੱਧ : ਕੋਰੋਨਾਵਾਇਰਸ ਦੇ ਚਲਦੇ ਲੋਕਾਂ ਦੇ ਬਚਾਅ ਹਿਤ ਦੇਸ਼ 'ਚ ਲਾਗੂ ਕੀਤੇ ਲੌਕਡਾਊਨ 'ਚ ਜਿੱਥੇ ਲੋਕ ਰਾਸ਼ਨ-ਪਾਣੀ ਅਤੇ ਹੋਰ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ ਉੱਥੇ ਇੱਕ ਅਜਿਹਾ ਕਿੱਸਾ ਸਾਹਮਣੇ ਆਇਆ ਹੈ , ਜਿਸ 'ਚ ਪੁੱਤ ਦੇ ਮੋਹ 'ਚ ਇੱਕ ਮਜਬੂਰ ਮਾਂ ਵਲੋਂ ਆਪਣੇ ਬਿਮਾਰ ਬੱਚੇ ਲਈ ਪ੍ਰਧਾਨ ਮੰਤਰੀ ਨੂੰ ਇੱਕ ਟਵੀਟ ਕਰਕੇ ਆਪਣੇ ਬੱਚੇ ਲਈ ਊਠਣੀ ਦੇ ਦੁੱਧ ਦੀ ਲੋੜ ਦੀ ਮੰਗ ਕੀਤੀ ਗਈ , ਜਿਸਨੂੰ ਪੜ੍ਹ ਕੇ ਉੜੀਸਾ ਦੇ ਆਈਪੀਐਸ ਅਫ਼ਸਰ ਅਰੁਣ ਬੋਥਰਾ ਨੇ ਉਕਤ ਔਰਤ ਕੋਲੋਂ ਉਸਦਾ ਪਤਾ ਅਤੇ ਜਾਣਕਾਰੀ ਮੰਗੀ ਅਤੇ ਹਰ ਸੰਭਵ ਸਹਾਇਤਾ ਕਰਨ ਦੀ ਗੱਲ ਕਹੀ।

https://media.ptcnews.tv/wp-content/uploads/2020/04/c2a39b9c-cdf7-4035-8fdc-33836205b07f.jpg

ਮਿਲੀ ਜਾਣਕਾਰੀ ਅਨੁਸਾਰ ਇਹ ਕਿੱਸਾ 4 ਅਪ੍ਰੈਲ ਨੂੰ ਉਦੋਂ ਸ਼ੁਰੂ ਹੋਇਆ ਸੀ ਜਦੋਂ ਚੈਂਬੂਰ ਦੀ ਵਸਨੀਕ ਨੇਹਾ ਸਿਨਹਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਟਵੀਟ ਵਿੱਚ ਆਪਣੇ ਬਿਮਾਰ ਬੱਚੇ ਲਈ ਊਠਣੀ ਦੇ ਦੁੱਧ ਦੀ ਸਪਲਾਈ ਦੀ ਮੰਗ ਕਰਦਿਆਂ ਟੈਗ ਕੀਤਾ ਸੀ। ਉਹਨਾਂ ਟਵੀਟ 'ਚ ਜ਼ਿਕਰ ਕੀਤਾ ਕਿ ਮੇਰਾ ਬੱਚਾ (autism ) ਅਤੇ ਭੋਜਨ ਦੀ ਗੰਭੀਰ ਐਲਰਜੀ ਤੋਂ ਪੀੜਤ ਹੈ ਅਤੇ ਉਹ ਊਠਣੀ ਦੇ ਦੁੱਧ ਅਤੇ ਸੀਮਤ ਮਾਤਰਾ 'ਚ ਦਾਲਾਂ 'ਤੇ ਨਿਰਭਰ ਕਰਦਾ ਹੈ। ਜਦੋਂ ਲੌਕਡਾਉਨ ਸ਼ੁਰੂ ਹੋਇਆ ਤਾਂ ਮੇਰੇ ਕੋਲ ਲੋੜੀਂਦੀ ਮਾਤਰਾ 'ਚ ਊਠਣੀ ਦਾ ਦੁੱਧ ਉਪਲੱਬਧ ਨਹੀਂ ਸੀ। ਕ੍ਰਿਪਾ ਕਰਕੇ ਊਠਣੀ ਦੇ ਦੁੱਧ ਦਾ ਪਾਊਡਰ ਜਾਂ ਦੁੱਧ ਸਾਦਰੀ (ਰਾਜਸਥਾਨ) ਤੋਂ ਲਿਆਉਣ ਵਿਚ ਮੇਰੀ ਮਦਦ ਕਰੋ। ਇਸ ਉਪਰੰਤ 6 ਅਪ੍ਰੈਲ ਨੂੰ ਆਈਪੀਐਸ ਅਧਿਕਾਰੀ ਅਰੁਣ ਬੋਥਰਾ ਵੱਲੋਂ ਮਾਂ ਦੀ ਤਕਲੀਫ ਨੂੰ ਸਮਝਦਿਆਂ ਇਸ ਟਵੀਟ 'ਤੇ ਜਵਾਬੀ ਟਵੀਟ ਕਰਦਿਆਂ ਮਹਿਲਾ ਦਾ ਪਤਾ ਪੁੱਛਿਆ ਗਿਆ ਸੀ ।

https://media.ptcnews.tv/wp-content/uploads/2020/04/cbbc5c98-28dc-4753-8679-3fc40e9f71e5.jpg

ਦਸ ਦੇਈਏ ਕਿ ਸ਼ੋਸ਼ਲ ਮੀਡੀਆ 'ਤੇ ਐਕਟਿਵ ਰਹਿਣ ਵਾਲੇ ਆਈਪੀਐਸ ਅਧਿਕਾਰੀ ਅਰੁਣ ਬੋਥਰਾ ਵੱਲੋਂ ਉਕਤ ਮਹਿਲਾ ਦੇ ਬੱਚੇ ਦੀ ਲੋੜ ਨੂੰ ਧਿਆਨ 'ਚ ਰੱਖਦੇ ਹੋਏ ਇਸ ਸਬੰਧੀ ਆਪਣੇ ਜਾਣਕਾਰਾਂ ਨੂੰ ਸੂਚਨਾ ਦਿੱਤੀ ਗਈ । ਜਿਸ ਦੀ ਖ਼ਬਰ ਚੀਫ਼ ਪੈਸੰਜਰ ਟਰਾਂਸਪੋਰਟੇਸ਼ਨ ਮੈਨੈਜਰ ਉੱਤਰ ਪੱਛਮੀ ਰੇਲਵੇ ਤਰੁਣ ਜੈਨ ਤੱਕ ਅੱਪੜੀ ਅਤੇ ਇਸ ਉਪਰੰਤ ਸਬੰਧਿਤ ਅਧਿਕਾਰੀਆਂ ਨਾਲ ਰਾਬਤਾ ਕਾਇਮ ਕੀਤਾ ਗਿਆ ਤਾਂ ਜੋ ਮਹਿਲਾ ਤੱਕ ਊਠਣੀ ਦਾ ਦੁੱਧ ਭਿਜਵਾਉਣਾ ਮੁਨਾਸਿਬ ਹੋ ਸਕੇ ।

ਜ਼ਿਕਰਯੋਗ ਹੈ ਕਿ ਆਈਪੀਐਸ ਅਰੁਣ ਬੋਥਰਾ ਦੇ ਦਖ਼ਲ ਤੋਂ ਬਾਅਦ ਅਤੇ ਚੀਫ਼ ਪੈਸੰਜਰ ਟਰਾਂਸਪੋਰਟੇਸ਼ਨ ਮੈਨੈਜਰ ਉੱਤਰ ਪੱਛਮੀ ਰੇਲਵੇ ਤਰੁਣ ਜੈਨ ਦੀ ਮਦਦ ਸਦਕਾ ਰੇਲਵੇ ਵਿਭਾਗ ਨੇ ਰਾਜਸਥਾਨ ਤੋਂ 20 ਲੀਟਰ ਦੁੱਧ ਮੁੰਬਈ ਦੇ ਲੋੜਵੰਦ ਪਰਿਵਾਰ ਵਿੱਚ ਪਹੁੰਚਾ ਦਿੱਤਾ। ਆਈਪੀਐਸ ਅਰੁਣ ਬੋਥਰਾ, ਜਿਸ ਨੇ ਰਾਜਸਥਾਨ ਤੋਂ 20 ਲੀਟਰ ਊਠਣੀ ਦੇ ਦੁੱਧ ਨੂੰ ਮੁੰਬਈ ਦੇ ਇੱਕ ਔਟਿਜ਼ਮ ਬੱਚੇ ਲਈ ਲਿਜਾਣ ਵਿੱਚ ਅਹਿਮ ਭੂਮਿਕਾ ਨਿਭਾਈ , ਦਾ ਬੱਚੇ ਦੀ ਮਾਂ ਵੱਲੋਂ ਇਸ ਮਦਦ ਲਈ ਸ਼ੁਕਰੀਆ ਵੀ ਅਦਾ ਕੀਤਾ ਗਿਆ।

Related Post