ਪੰਜਾਬ ਪੰਚਾਇਤੀ ਚੋਣਾਂ :ਰਾਜਾਸਾਂਸੀ ਅਧੀਨ ਪੈਂਦੇ ਪਿੰਡ ਲਾਦੇਹ ਵਿਖੇ ਬੂਥ ਕੈਪਚਰਿੰਗ ,ਪੰਚਾਇਤੀ ਚੋਣ ਰੱਦ

By  Shanker Badra December 30th 2018 03:14 PM

ਪੰਜਾਬ ਪੰਚਾਇਤੀ ਚੋਣਾਂ :ਰਾਜਾਸਾਂਸੀ ਅਧੀਨ ਪੈਂਦੇ ਪਿੰਡ ਲਾਦੇਹ ਵਿਖੇ ਬੂਥ ਕੈਪਚਰਿੰਗ ,ਪੰਚਾਇਤੀ ਚੋਣ ਰੱਦ:ਪੰਜਾਬ 'ਚ ਪੰਚਾਇਤੀ ਚੋਣਾਂ ਲਈ ਅੱਜ ਸਵੇਰੇ 8 ਵਜੇ ਤੋਂ ਵੋਟਾਂ ਪੈ ਰਹੀਆਂ ਹਨ।ਜਿਸ ਦੇ ਲਈ ਵੋਟਰਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।ਪੰਜਾਬ ਵਿੱਚ ਦੁਪਹਿਰ ਡੇਢ ਵਜੇ ਤੱਕ ਵੱਖ -ਵੱਖ ਬੂਥਾਂ ਤੇ ਮਰਦਾਂ ਦੇ ਮੁਕਾਬਲੇ ਔਰਤ ਵੋਟਰ ਵੀ ਬਰਾਬਰ ਹੀ ਆਪਣੀ ਵੋਟ ਦਾ ਇਸਤੇਮਾਲ ਕਰ ਰਹੀਆਂ ਸਨ। [caption id="attachment_234366" align="aligncenter" width="300"]Rajasansi village Laedeh Booth capturing Panchayat elections Canceled ਪੰਜਾਬ ਪੰਚਾਇਤੀ ਚੋਣਾਂ : ਰਾਜਾਸਾਂਸੀ ਅਧੀਨ ਪੈਂਦੇ ਪਿੰਡ ਲਾਦੇਹ ਵਿਖੇ ਬੂਥ ਕੈਪਚਰਿੰਗ ,ਪੰਚਾਇਤੀ ਚੋਣ ਰੱਦ[/caption] ਇਸ ਦੌਰਾਨ ਵੋਟਰਾਂ ਨੂੰ ਆਪਣੇ ਮਨ ਪਸੰਦ ਦਾ ਨੁਮਾਇੰਦਾ ਚੁਣਨ ਵਾਸਤੇ ਠੰਡ ਦੀ ਕੋਈ ਪ੍ਰਵਾਹ ਨਹੀਂ ਹੈ।ਇਹ ਵੋਟਾਂ ਸ਼ਾਮ 4 ਵਜੇ ਤੱਕ ਹੀ ਪੈਣੀਆਂ ਹਨ ਅਤੇ ਜਿਸ ਤੋਂ ਬਾਅਦ ਨਤੀਜੇ ਆਉਣੇ ਸ਼ੁਰੂ ਹੋਣਗੇ।ਇੰਨ੍ਹਾਂ ਚੋਣਾਂ 'ਚ ਖਾਸ ਗੱਲ ਇਹ ਵੀ ਹੈ ਕਿ ਚੋਣਾਂ 'ਚ ਕਿਸੇ ਉਮੀਦਵਾਰ ਨੂੰ ਪਸੰਦ ਨਾ ਕਰਨ 'ਤੇ ਵੋਟਰ ਨੋਟਾ ਦਾ ਵੀ ਬਟਨ ਦਬਾ ਸਕਦੇ ਹਨ। [caption id="attachment_234365" align="aligncenter" width="300"]Rajasansi village Laedeh Booth capturing Panchayat elections Canceled ਪੰਜਾਬ ਪੰਚਾਇਤੀ ਚੋਣਾਂ : ਰਾਜਾਸਾਂਸੀ ਅਧੀਨ ਪੈਂਦੇ ਪਿੰਡ ਲਾਦੇਹ ਵਿਖੇ ਬੂਥ ਕੈਪਚਰਿੰਗ ,ਪੰਚਾਇਤੀ ਚੋਣ ਰੱਦ[/caption] ਰਾਜਾਸਾਂਸੀ ਵਿਧਾਨ ਸਭਾ ਹਲਕਾ ਰਾਜਾਸਾਂਸੀ ਅਧੀਨ ਪੈਂਦੇ ਪਿੰਡ ਲਾਦੇਹ ਵਿਖੇ ਅੱਜ ਸਵੇਰੇ ਲਗਭਗ 15 ਅਣਪਛਾਤੇ ਵਿਅਕਤੀਆਂ ਵੱਲੋਂ ਬੂਥ ਨੰਬਰ 75 'ਤੇ ਬੂਥ ਕੈਪਚਰਿੰਗ ਕੀਤੀ ਗਈ ਸੀ।ਇਸ ਦੌਰਾਨ 696 ਬੈਲਟ ਪੇਪਰਾਂ 'ਚੋਂ 403 ਬੈਲਟ ਪੇਪਰ ਪਾੜ ਦਿੱਤੇ ਗਏ।ਇਸ ਦੌਰਾਨ ਅਕਾਲੀ ਉਮੀਦਵਾਰਾਂ ਦੇ ਸਮਰਥਕਾਂ ਵਲੋਂ ਰੋਸ ਵਜੋਂ ਕਾਂਗਰਸ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਸੀ।ਜਿਸ ਕਰਕੇ ਅਧਿਕਾਰੀਆਂ ਵੱਲੋਂ ਪੂਰੀ ਜਾਂਚ ਕਰਨ ਉਪਰੰਤ ਚੋਣ ਰੱਦ ਕਰ ਦਿੱਤੀ ਗਈ। [caption id="attachment_234363" align="aligncenter" width="300"]Rajasansi village Laedeh  Booth capturing Panchayat elections Canceled ਪੰਜਾਬ ਪੰਚਾਇਤੀ ਚੋਣਾਂ : ਰਾਜਾਸਾਂਸੀ ਅਧੀਨ ਪੈਂਦੇ ਪਿੰਡ ਲਾਦੇਹ ਵਿਖੇ ਬੂਥ ਕੈਪਚਰਿੰਗ ,ਪੰਚਾਇਤੀ ਚੋਣ ਰੱਦ[/caption] ਦੱਸ ਦੇਈਏ ਕਿ ਪੰਜਾਬ ਭਰ 'ਚ ਪੰਚਾਇਤੀ ਚੋਣਾਂ ਲਈ 1,27,87,395 ਵੋਟਰ ਹਨ, ਜਿੰਨ੍ਹਾਂ 'ਚੋਂ 6688245 ਪੁਰਸ਼, 6066245 ਔਰਤਾਂ, 97 ਕਿੰਨਰ ਹਨ।ਇਸ ਦੇ ਨਾਲ ਹੀ 13276 ਪੰਚਾਇਤਾਂ 'ਚੋਂ 4363 ਸਰਪੰਚ ਬਿਨਾਂ ਮੁਕਾਬਲਾ ਚੁਣੇ ਜਾ ਚੁੱਕੇ ਹਨ।ਪੰਜਾਬ ਅੰਦਰ ਸਰਪੰਚੀ ਦੀਆਂ 8913 ਸੀਟਾਂ ਲਈ 22801 ਤੇ ਪੰਚੀ ਲਈ 76960 ਉਮੀਦਵਾਰ ਚੋਣ ਮੈਦਾਨ 'ਚ ਹਨ ਸੂਬੇ 'ਚ ਪੰਚਾਇਤ ਚੋਣਾਂ ਲਈ 17,268 ਪੋਲਿੰਗ ਬੂਥ ਬਣਾਏ ਗਏ ਹਨ। -PTCNews

Related Post