ਬੇਰੁਜ਼ਗਾਰ ਹੋ ਚੁਕੇ ਕਲਾਕਾਰਾਂ ਦੀ ਬਾਂਹ ਫੜ੍ਹੇਗੀ ਗਹਿਲੋਤ ਸਰਕਾਰ, ਕੀਤਾ ਇਹ ਐਲਾਨ

By  Jagroop Kaur June 11th 2021 11:53 PM -- Updated: June 11th 2021 11:54 PM

ਕੋਵਿਡ ਮਹਾਮਾਰੀ ਦੇ ਸਮੇਂ ਵਿੱਚ ਜਿਥੇ ਹਰ ਕੋਈ ਮੁਸ਼ਕਿਲਾਂ ਦਾ ਸਾਹਮਣਾ ਕਰ ਰਿਹਾ ਹੈ ਉਥੇ ਹੀ ਰਾਜਸਥਾਨ ਦੀ ਅਸ਼ੋਕ ਗਹਿਲੋਤ ਸਰਕਾਰ ਨੇ ਕਲਾਕਾਰਾਂ ਨੂੰ 5000 ਰੁਪਏ ਦੀ ਇੱਕ ਸਮੇਂ ਦੀ ਸਹਾਇਤਾ ਦੇਣ ਦਾ ਫ਼ੈਸਲਾ ਲਿਆ। ਗਹਿਲੋਤ ਸਰਕਾਰ ਨੇ ਕੋਵਿਡ ਮਹਾਮਾਰੀ ਦੀ ਵਜ੍ਹਾ ਨਾਲ ਆਈਆਂ ਮੁਸੀਬਤਾਂ ਦੇ ਚੱਲਦੇ ਪ੍ਰਦੇਸ਼ ਵਿੱਚ ਆਰਥਿਕ ਰੂਪ ਨਾਲ ਕਮਜ਼ੋਰ ਕਲਾਕਾਰਾਂ ਨੂੰ ਸਹਾਇਤਾ ਕਰਨ ਦਾ ਫੈਸਲਾ ਲਿਆ ਹੈ।Rajasthan chief minister Ashok Gehlot announces financial assistance of ₹5000/- to artists in the state, in view of the prevailing COVID-19 situation.(PTI photo)Read more :ਅਜਨਾਲਾ ਪੁਲਿਸ ਨੂੰ ਵੱਡੀ ਸਫਲਤਾ, ਲੱਖਾਂ ਨਸ਼ੀਲੀਆਂ ਗੋਲੀਆਂ ਕੀਤੀਆਂ ਬਰਾਮਦ

ਇਸ ਫ਼ੈਸਲੇ ਦੇ ਤਹਿਤ ਪ੍ਰਦੇਸ਼ ਦੇ ਕਰੀਬ 2000 ਕਲਾਕਾਰਾਂ ਨੂੰ 5000 ਰੁਪਏ ਦੀ ਇੱਕ ਸਮੇਂ ਦੀ ਸਹਾਇਤਾ ਦਿੱਤੀ ਜਾਵੇਗੀ। ਯਾਨੀ ਕਿ ਰਾਜ ਵਿੱਚ ਉਨ੍ਹਾਂ ਕਲਾਕਾਰਾਂ ਨੂੰ 5000 ਰੁਪਏ ਦਿੱਤੇ ਜਾਣਗੇ, ਜੋ ਆਰਥਿਕ ਰੂਪ ਨਾਲ ਕਮਜ਼ੋਰ ਹਨ ਜਾਂ ਫਿਰ ਜਿਨ੍ਹਾਂ ਨੂੰ ਇਸ ਦੀ ਜ਼ਰੂਰਤ ਹੈ।

Read More : ਅਮਰੀਕਾ ‘ਚ ਨਸਲਕੁਸ਼ੀ ਦਾ ਸ਼ਿਕਾਰ ਹੁੰਦਾ ਹਰ ਦੂਜਾ ਭਾਰਤੀ, ਸੋਧ ‘ਚ ਹੋਏ ਕਈ ਹੋਰ…ਸੀ.ਐੱਮ. ਅਸ਼ੋਕ ਗਹਿਲੋਤ ਨੇ ਕਿਹਾ ਕਿ ਕੋਵਿਡ ਮਹਾਮਾਰੀ ਨਾਲ ਪੈਦਾ ਮੁਸ਼ਕਿਲ ਹਾਲਾਤਾਂ ਦੇ ਚੱਲਦੇ ਆਰਥਿਕ ਸਮੱਸਿਆ ਦਾ ਸਾਹਮਣਾ ਕਰ ਰਹੇ ਪ੍ਰਦੇਸ਼ ਦੇ ਕਲਾਕਾਰਾਂ ਨੂੰ ਸਹਾਇਤਾ ਦੇਣ ਲਈ ਉਨ੍ਹਾਂ ਨੂੰ 5 ਹਜ਼ਾਰ ਰੁਪਏ ਦੀ ਇੱਕ ਸਮੇਂ ਦੀ ਸਹਾਇਤਾ ਪ੍ਰਦਾਨ ਕਰਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਨਾਲ ਆਰਥਿਕ ਰੂਪ ਨਾਲ ਕਮਜ਼ੋਰ ਅਤੇ ਜ਼ਰੂਰਤਮੰਦ ਕਰੀਬ 2 ਹਜ਼ਾਰ ਕਲਾਕਾਰਾਂ ਨੂੰ ਰਾਹਤ ਮਿਲ ਸਕੇਗੀ।

Related Post