ਰਾਜੀਵ ਗਾਂਧੀ ਹੱਤਿਆ ਕਾਂਡ 'ਚ ਉਮਰਕੈਦ ਦੀ ਸਜ਼ਾ ਕੱਟ ਰਹੀ ਨਲਿਨੀ ਇਸ ਕਾਰਨ ਆਈ ਜੇਲ੍ਹ ਤੋਂ ਬਾਹਰ

By  Shanker Badra July 26th 2019 11:21 AM

ਰਾਜੀਵ ਗਾਂਧੀ ਹੱਤਿਆ ਕਾਂਡ 'ਚ ਉਮਰਕੈਦ ਦੀ ਸਜ਼ਾ ਕੱਟ ਰਹੀ ਨਲਿਨੀ ਇਸ ਕਾਰਨ ਆਈ ਜੇਲ੍ਹ ਤੋਂ ਬਾਹਰ:ਨਵੀਂ ਦਿੱਲੀ : ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਹੱਤਿਆ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਹੀ ਨਲਿਨੀ ਸ਼੍ਰੀਹਰਨ ਨੂੰ ਬੇਟੀ ਦੇ ਵਿਆਹ ਲਈ ਇੱਕ ਮਹੀਨੇ ਦੀ ਪੈਰੋਲ 'ਤੇ ਵੈੱਲੋਰ ਦੀ ਕੇਂਦਰੀ ਜੇਲ੍ਹ ਤੋਂ ਬਾਹਰ ਆ ਗਈ।ਮਦਰਾਸ ਹਾਈਕੋਰਟ ਨੇ ਇਸ ਮਹੀਨੇ ਨਲਿਨੀ ਦੀ 30 ਦਿਨਾਂ ਦੀ ਪਰੋਲ ਨੂੰ ਮਨਜੂਰੀ ਦਿੱਤੀ ਸੀ। [caption id="attachment_322471" align="aligncenter" width="300"]Rajiv Gandhi killer Nalini Sriharan out of jail on parole for daughter wedding
ਰਾਜੀਵ ਗਾਂਧੀ ਹੱਤਿਆ ਕਾਂਡ 'ਚ ਉਮਰਕੈਦ ਦੀ ਸਜ਼ਾ ਕੱਟ ਰਹੀ ਨਲਿਨੀ ਇਸ ਕਾਰਨ ਆਈ ਜੇਲ੍ਹ ਤੋਂ ਬਾਹਰ[/caption] ਨਲਿਨੀ ਨੇ ਅਪਣੀ ਬੇਟੀ ਦਾ ਵਿਆਹ ਕਰਨ ਲਈ ਹਾਈਕੋਰਟ ਤੋਂ 6 ਮਹੀਨੇ ਦੀ ਪਰੋਲ ਮੰਗਣ ਵਾਲੀ ਪਟੀਸ਼ਨ ਦਰਜ ਕੀਤੀ ਸੀ ,ਜਿਸ ਤੋਂ ਬਾਅਦ 5 ਜੁਲਾਈ ਨੂੰ ਹਾਈਕੋਰਟ ਨੇ ਉਸ ਦੀ ਪਟੀਸ਼ਨ ਦੇ ਪ੍ਰਤੀਕਿਰਿਆ ਦਿਖਾਉਂਦੇ ਹੋਏ ਉਸ ਨੂੰ ਇਕ ਮਹੀਨੇ ਦਾ ਪਰੋਲ ਹੀ ਦਿੱਤਾ ਹੈ। [caption id="attachment_322472" align="aligncenter" width="300"]Rajiv Gandhi killer Nalini Sriharan out of jail on parole for daughter wedding
ਰਾਜੀਵ ਗਾਂਧੀ ਹੱਤਿਆ ਕਾਂਡ 'ਚ ਉਮਰਕੈਦ ਦੀ ਸਜ਼ਾ ਕੱਟ ਰਹੀ ਨਲਿਨੀ ਇਸ ਕਾਰਨ ਆਈ ਜੇਲ੍ਹ ਤੋਂ ਬਾਹਰ[/caption] ਦੱਸ ਦੇਈਏ ਕਿ ਅਪਣੀ ਛੁੱਟੀ ਦੇ ਪੀਰੀਅਡ ਦੌਰਾਨ ਨਲਿਨੀ ਨੂੰ ਵੇਲੋਰ ਵਿਚ ਹੀ ਰਹਿਣਾ ਪਵੇਗਾ ਤੇ ਉਹ ਕਿਸੇ ਵੀ ਨੇਤਾ ਅਤੇ ਮੀਡੀਆ ਨਾਲ ਗੱਲ ਵੀ ਨਹੀਂ ਕਰ ਸਕੇਗੀ। ਇਸ ਤੋਂ ਪਹਿਲਾਂ ਵੀ ਨਲਿਨੀ ਨੂੰ ਪਿਛਲੇ ਸਾਲ ਵੀ ਇਕ ਦਿਨ ਲਈ ਪਰੋਲ 'ਤੇ ਰਿਹਾਅ ਕੀਤਾ ਗਿਆ ਸੀ। ਜਦੋਂ ਉਸ ਦੇ ਪਿਤਾ ਦਾ ਦਿਹਾਂਤ ਹੋ ਗਿਆ ਸੀ। [caption id="attachment_322473" align="aligncenter" width="300"]Rajiv Gandhi killer Nalini Sriharan out of jail on parole for daughter wedding
ਰਾਜੀਵ ਗਾਂਧੀ ਹੱਤਿਆ ਕਾਂਡ 'ਚ ਉਮਰਕੈਦ ਦੀ ਸਜ਼ਾ ਕੱਟ ਰਹੀ ਨਲਿਨੀ ਇਸ ਕਾਰਨ ਆਈ ਜੇਲ੍ਹ ਤੋਂ ਬਾਹਰ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਨਸ਼ੇ ਨੇ ਇਕ ਹੋਰ ਘਰ ‘ਚ ਵਿਛਾਇਆ ਚਿੱਟਾ ਸੱਥਰ , ਨੌਜਵਾਨ ਲਗਾਉਂਦਾ ਸੀ ਨਸ਼ੇ ਦੇ ਟੀਕੇ ਜ਼ਿਕਰਯੋਗ ਹੈ ਕਿ ਨਲਿਨੀ ਨੂੰ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਹੱਤਿਆ ਵਿਚ ਸ਼ਿਰਕਤ ਲਈ ਪਹਿਲਾਂ ਮੌਤ ਦੀ ਸਜ਼ਾ ਸੁਣਾਈ ਗਈ ਸੀ ਪਰ 24 ਅਪ੍ਰੈਲ 2000 ਨੂੰ ਤਮਿਲਨਾਡੂ ਸਰਕਾਰ ਨੇ ਸਜ਼ਾ ਨੂੰ ਉਮਰਕੈਦ ਵਿਚ ਤਬਦੀਲ ਕਰ ਦਿੱਤਾ ਸੀ। ਨਲਿਨੀ ਪਿਛਲੇ 27 ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ ਜੇਲ੍ਹ ਵਿਚ ਕੈਦ ਹੈ। -PTCNews

Related Post