ਰਾਜਨਾਥ ਸਵਦੇਸ਼ੀ ਲੜਾਕੂ ਜਹਾਜ਼ ‘ਤੇਜਸ’ ’ਚ ਉਡਾਨ ਭਰਨ ਵਾਲੇ ਬਣੇ ਪਹਿਲੇ ਰੱਖਿਆ ਮੰਤਰੀ , ਦੇਖੋ ਵੀਡੀਓ

By  Shanker Badra September 19th 2019 02:07 PM -- Updated: September 19th 2019 02:10 PM

ਰਾਜਨਾਥ ਸਵਦੇਸ਼ੀ ਲੜਾਕੂ ਜਹਾਜ਼ ‘ਤੇਜਸ’ ’ਚ ਉਡਾਨ ਭਰਨ ਵਾਲੇ ਬਣੇ ਪਹਿਲੇ ਰੱਖਿਆ ਮੰਤਰੀ , ਦੇਖੋ ਵੀਡੀਓ:ਬੈਂਗਲੁਰੂ : ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਬੈਂਗਲੁਰੂ 'ਚ ਐੱਚਏਐੱਲ ਏਅਰਪੋਰਟ 'ਤੇ ਭਾਰਤ ਦੇ ਸਵਦੇਸ਼ੀ ਲੜਾਕੂ ਜਹਾਜ਼ ਤੇਜਸ ਤੋਂ ਉਡਾਨ ਭਰੀ ਹੈ। ਇਸ ਦੌਰਾਨ ਉਨ੍ਹਾਂ ਨਾਲ ਇਸ ਦੇ ਪ੍ਰੋਜੈਕਟ ਡਾਇਰੈਕਟਰ ਵਾਈਸ ਏਅਰ ਮਾਰਸ਼ਲ ਐੱਨ ਤਿਵਾਰੀ ਮੌਜੂਦ ਰਹੇ ਹਨ।ਦੱਸਿਆ ਜਾ ਰਿਹਾ ਹੈ ਕਿ ਤੇਜਸ ਲੜਾਕੂ ਜਹਾਜ਼ ਵਿਚ ਉਡਾਨ ਭਰਨ ਵਾਲੇ ਰਾਜਨਾਥ ਸਿੰਘ ਪਹਿਲੇ ਰੱਖਿਆ ਮੰਤਰੀ ਹਨ।

Rajnath Singh becomes first defence minister to fly in Tejas aircraft in Bengaluru ਰਾਜਨਾਥਸਵਦੇਸ਼ੀਲੜਾਕੂ ਜਹਾਜ਼ ‘ਤੇਜਸ’ ’ਚ ਉਡਾਨ ਭਰਨ ਵਾਲੇ ਬਣੇ ਪਹਿਲੇ ਰੱਖਿਆ ਮੰਤਰੀ , ਦੇਖੋ ਵੀਡੀਓ

ਰੱਖਿਆ ਮੰਤਰੀ ਦੀ ਇਹ ਉਡਾਨ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਇਸ ਜਹਾਜ਼ ਦਾ ਨਿਰਮਾਣ ਵਿਦੇਸ਼ 'ਚ ਹੀ ਐੱਚਐੱਲ ਵੱਲੋਂ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਬੀਤੇ ਸ਼ੁੱਕਰਵਾਰ ਨੂੰ ਹੀ ਤੇਜਸ ਨੇ ਆਪਣੀ ਤਾਕਤ ਦਾ ਲੋਹਾ ਮੰਨਵਾਇਆ ਸੀ। ਇਸ ਲੜਾਕੂ ਜਹਾਜ਼ ਦੇ ਸਮੂੰਦਰੀ ਸੰਸਕਰਣ ਦੀ ਸਫਲ ਅਸਟੇਟ ਲੈਂਡਿੰਗ ਕਰਵਾਈ ਗਈ ਸੀ।

Rajnath Singh becomes first defence minister to fly in Tejas aircraft in Bengaluru ਰਾਜਨਾਥਸਵਦੇਸ਼ੀਲੜਾਕੂ ਜਹਾਜ਼ ‘ਤੇਜਸ’ ’ਚ ਉਡਾਨ ਭਰਨ ਵਾਲੇ ਬਣੇ ਪਹਿਲੇ ਰੱਖਿਆ ਮੰਤਰੀ , ਦੇਖੋ ਵੀਡੀਓ

ਰੱਖਿਆ ਮੰਤਰਾਲੇ ਦੇ ਇਕ ਅਧਿਕਾਰੀ ਨੇ ਬੁੱਧਵਾਰ ਨੂੰ ਦੱਸਿਆ ਸੀ ਕਿ ਰੱਖਿਆ ਮੰਤਰੀ ‘ਸਵਦੇਸ਼ ਬਣੇ ਤੇਜਸ ਦੇ ਵਿਕਾਸ ਵਿਚ ਸ਼ਾਮਲ ਰਹੇ ਅਧਿਕਾਰੀਆਂ ਦਾ ਮਨੋਬਲ ਵਧਾਉਣ ਲਈ ਇਹ ਉਡਾਨ ਭਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਜਹਾਜ਼ਾਂ ਨੂੰ ਉਡਾ ਰਹੇ ਭਾਰਤੀ ਹਵਾਈ ਫੌਜ ਦੇ ਪਾਈਲਟਾਂ ਦਾ ਮਨੋਬਲ ਵੀ ਵਧੇਗਾ। ਸਮਾਚਾਰ ਏਜੰਸੀ ਨੇ ਤੇਜਸ ਵਿਚ ਉਡਾਨ ਭਰਦੇ ਹੋਏ ਰਾਜਨਾਥ ਸਿੰਘ ਦਾ ਵੀਡੀਓ ਵੀ ਜਾਰੀ ਕੀਤਾ ਹੈ।

Rajnath Singh becomes first defence minister to fly in Tejas aircraft in Bengaluru ਰਾਜਨਾਥਸਵਦੇਸ਼ੀਲੜਾਕੂ ਜਹਾਜ਼ ‘ਤੇਜਸ’ ’ਚ ਉਡਾਨ ਭਰਨ ਵਾਲੇ ਬਣੇ ਪਹਿਲੇ ਰੱਖਿਆ ਮੰਤਰੀ , ਦੇਖੋ ਵੀਡੀਓ

ਦੱਸ ਦੇਈਏ ਕਿ ਭਾਰਤੀ ਹਵਾਈ ਫੌਜ ਨੇ ਤੇਜਸ ਜਹਾਜ਼ ਦੇ ਪਹਿਲੇ ਬੈਚ ਨੂੰ ਬੇੜੇ ਵਿਚ ਸ਼ਾਮਲ ਕਰ ਲਿਆ ਹੈ। ਜਿਸ ਸਵਦੇਸ਼ੀ ਤੇਜਸ ਵਿਚ ਰੱਖਿਆ ਮੰਤਰੀ ਨੇ ਉਡਾਨ ਭਰੀ ਹੈ, ਉਹ ਦੋ ਸੀਟਾਂ ਵਾਲਾ ਹੈ। ਤੇਜਸ ਹਵਾ ਤੋਂ ਹਵਾ ਅਤੇ ਹਵਾ ਤੋਂ ਜ਼ਮੀਨ ਵਿਚ ਮਾਰ ਕਰ ਸਕਦਾ ਹੈ।

-PTCNews

Related Post