ਰਾਜਪੁਰਾ ਵਿਖੇ ਭਾਜਪਾ ਆਗੂਆਂ ਅਤੇ ਵਰਕਰਾਂ ਖਿਲਾਫ ਪ੍ਰੋਟੈਸਟ ਤੇ ਮਾਰ ਕੁਟਾਈ ਕਾਰਨ 153 ਲੋਕਾਂ ਖਿਲਾਫ ਪਰਚਾ ਦਰਜ

By  Baljit Singh July 12th 2021 06:26 PM

ਰਾਜਪੁਰਾ: ਪੁਲਿਸ ਨੇ ਰਾਜਪੁਰਾ ਵਿਚ ਬੀਤੇ ਦਿਨ ਹੋਈ ਝੜਪ ਦੇ ਸਬੰਧ ਵਿਚ 3 ਦੋਸ਼ੀਆਂ ਤੇ 150 ਅਣਪਛਾਤੇ ਲੋਕਾਂ ਦੇ ਖਿਲਾਫ ਕੇਸ ਦਰਜ ਕੀਤਾ ਹੈ। ਦੱਸਣਯੋਗ ਹੈ ਕਿ ਰਾਜਪੁਰਾ ਵਿਚ ਬੀਤੇ ਦਿਨ ਭਾਜਪਾ ਆਗੂਆਂ ਦੇ ਵਿਰੋਧ ਤੋਂ ਬਾਅਦ ਮੌਕੇ ਉੱਤੇ ਝੜਪ ਹੋ ਗਈ ਸੀ।

ਪੜੋ ਹੋਰ ਖਬਰਾਂ: ਸਰਕਾਰ ਖਿਲਾਫ ਹੁਣ ਹੜਤਾਲ ‘ਤੇ ਉਤਰੇ ਡਾਕਟਰ, ਸਰਕਾਰੀ ਹਸਪਤਾਲਾਂ ‘ਚ OPD ਸੇਵਾਵਾਂ ਠੱਪ

ਰਾਜਪੁਰਾ ਦੇ ਸਿਟੀ ਥਾਣਾ ਨੇ ਝੜਪ ਦੌਰਾਨ ਜ਼ਖਮੀ ਹੋਏ ਕਾਂਸਟੇਬਲ ਭੁਪਿੰਦਰ ਸਿੰਘ ਦੇ ਬਿਆਨਾਂ 'ਤੇ ਇਹ ਕੇਸ ਦਰਜ ਕੀਤਾ ਹੈ। ਇਸ ਮਾਮਲੇ ਵਿਚ ਮਨਜੀਤ ਘੁੰਮਣਾ, ਹੈਪੀ ਹਸਨਪੁਰ ਅਤੇ ਵਿਵੇਕ ਜ਼ੀਰਕਪੁਰ ਤੋਂ ਇਲਾਵਾ 150 ਅਣਪਛਾਤੇ ਲੋਕਾਂ ਨੂੰ ਮੁਲਜ਼ਮਾਂ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ। ਹੁਣ ਤੱਕ ਕਿਸੇ ਵੀ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ ਹੈ। ਇਸ ਦੀ ਪੁਸ਼ਟੀ ਕਰਦਿਆਂ ਸੀਟੀ ਰਾਜਪੁਰਾ ਥਾਣਾ ਇੰਚਾਰਜ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਭੁਪਿੰਦਰ ਸਿੰਘ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ।

ਪੜੋ ਹੋਰ ਖਬਰਾਂ: ਜਮਸ਼ੇਦਪੁਰ ਦੇ ਸਿੱਖ ਨੌਜਵਾਨ ਦਾ ਫਿਲੀਪੀਨਜ਼ ‘ਚ ਗੋਲੀਆਂ ਮਾਰ ਕੇ ਕਤਲ

ਜ਼ਖਮੀ ਸਿਪਾਹੀ ਦਾ ਇਲਾਜ ਰਾਜਿੰਦਰਾ ਹਸਪਤਾਲ, ਪਟਿਆਲਾ ਵਿਖੇ ਕੀਤਾ ਜਾ ਰਿਹਾ ਹੈ। ਇਸ ਕੇਸ ਵਿਚ ਸ਼ਾਮਲ ਉਕਤ ਵਿਅਕਤੀਆਂ ਉੱਤੇ ਧਰਨਾ ਪ੍ਰਦਰਸ਼ਨ ਦੌਰਾਨ ਭੀੜ ਨੂੰ ਹਿੰਸਕ ਕਰਨ ਦਾ ਦੋਸ਼ ਹੈ। ਜਿਸ ਕਾਰਨ ਸਰਕਾਰੀ ਅਤੇ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਿਆ ਅਤੇ ਸਰਕਾਰੀ ਡਿਊਟੀ ਵਿਚ ਰੁਕਾਵਟ ਪਾਉਂਦੇ ਹੋਏ ਕਾਂਸਟੇਬਲ ਭੁਪਿੰਦਰ ਸਿੰਘ ‘ਤੇ ਜਾਨਲੇਵਾ ਹਮਲਾ ਕੀਤਾ ਗਿਆ। ਫਿਲਹਾਲ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ।

ਪੜੋ ਹੋਰ ਖਬਰਾਂ: ਮਨਜਿੰਦਰ ਸਿਰਸਾ ਵੱਲੋਂ ਕੇਂਦਰ ਨੂੰ ਕਰਤਾਰਪੁਰ ਸਾਹਿਬ ਲਾਂਘਾ ਮੁੜ ਖੋਲ੍ਹਣ ਦੀ ਅਪੀਲ

-PTC News

Related Post