ਰਾਜਵਿੰਦਰ ਸਿੰਘ ਕਿਸਾਨਾਂ ਲਈ ਬਣਿਆ ਮਿਸਾਲ, ਜਾਣੋ ਕਾਰਨ

By  Ravinder Singh October 29th 2022 02:22 PM -- Updated: October 29th 2022 02:26 PM

ਬਠਿੰਡਾ : ਪੰਜਾਬ ਅੰਦਰ ਸਰਕਾਰ ਤੇ ਕਿਸਾਨਾਂ ਲਈ ਝੋਨੇ ਦੀ ਪਰਾਲੀ ਵੱਡੀ ਮੁਸ਼ਕਲ ਬਣੀ ਹੋਈ ਹੈ ਪਰ ਸਬ ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਜਗਾਰਾਮਤੀਰਥ ਦਾ ਅਗਾਂਹਵਧੂ ਕਿਸਾਨ ਰਾਜਵਿੰਦਰ ਸਿੰਘ ਹੋਰਨਾਂ ਕਿਸਾਨਾਂ ਲਈ ਮਿਸਾਲ ਬਣਿਆ ਹੋਇਆ ਹੈ। ਕਿਸਾਨ ਰਾਜਵਿੰਦਰ ਸਿੰਘ ਪਿਛਲੇ ਕਈ ਸਾਲਾਂ ਤੋਂ ਝੋਨੇ ਦੀ ਪਰਾਲੀ ਸਾੜਨ ਦੀ ਬਜਾਏ ਉਸ 'ਚ ਹੀ ਕਣਕ ਦੀ ਬਿਜਾਈ ਕਰ ਰਿਹਾ ਹੈ ਜਿਥੇ ਉਸ ਦਾ ਹੋਰਨਾਂ ਕਿਸਾਨਾਂ ਨਾਲੋਂ ਖ਼ਰਚਾ ਘੱਟ ਤੇ ਝਾੜ ਵੀ ਚੰਗਾ ਨਿਕਲ ਰਿਹਾ ਹੈ ਉਥੇ ਹੀ ਕਿਸਾਨ ਹੁਣ ਹੋਰਨਾਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਤੋਂ ਰੋਕਣ ਲਈ ਫਰੀ 'ਚ ਪਰਾਲੀ ਵਿੱਚ ਕਣਕ ਦੀ ਬਿਜਾਈ ਕਰਕੇ ਆਉਂਦਾ ਹੈ।

ਸਬ ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਜਗਾਰਾਮ ਤੀਰਥ ਵਿਖੇ ਹੈਪੀ ਸੀਡਰ ਨਾਲ ਅਗਾਂਹਵਧੂ ਕਿਸਾਨ ਰਾਜਵਿੰਦਰ ਸਿੰਘ ਕਣਕ ਦੀ ਬਿਜਾਈ ਕਰ ਰਿਹਾ ਹੈ ਜੋ ਕਿ ਪਿਛਲੇ ਅੱਠ ਸਾਲਾਂ ਤੋਂ ਜਿਥੇ ਖੁਦ ਝੋਨੇ ਦੀ ਪਰਾਲੀ ਸਾੜਨ ਖ਼ਿਲਾਫ਼ ਹੈ ਉਥੇ ਹੀ ਹੋਰ ਕਿਸਾਨਾਂ ਨੂੰ ਵੀ ਪਰਾਲੀ ਨਾ ਸਾੜਨ ਦਾ ਸੁਨੇਹਾ ਦੇ ਕੇ ਜਾਗਰੂਕ ਕਰਨ ਦਾ ਕੰਮ ਵੀ ਕਰਦਾ ਹੈ। ਕਿਸਾਨ ਰਾਜਵਿੰਦਰ ਸਿੰਘ ਆਪਣੇ 15 ਏਕੜ ਜ਼ਮੀਨ 'ਚ ਪਰਾਲੀ ਨੂੰ ਬਿਨਾਂ ਸਾੜੇ ਹੈਪੀ ਸੀਡਰ ਨਾਲ ਬਿਜਾਈ ਕਰਦਾ ਹੈ।

ਰਾਜਵਿੰਦਰ ਸਿੰਘ ਕਿਸਾਨਾਂ ਲਈ ਬਣਿਆ ਮਿਸਾਲ, ਜਾਣੋ ਕਾਰਨਕਿਸਾਨ ਮੁਤਾਬਕ ਉਸ ਦਾ ਨਦੀਨ ਨਾਸ਼ਕਾਂ ਉਤੇ ਖ਼ਰਚਾ ਘੱਟ ਹੁੰਦਾ ਹੈ ਤੇ ਇਸ ਪਰਾਲੀ ਸਾੜੇ ਬਿਨਾਂ ਕਣਕ ਦੀ ਬਿਜਾਈ ਕਰਨ ਨਾਲ ਪਾਣੀ ਵੀ ਦੂਜੇ ਕਿਸਾਨਾਂ ਦੇ ਮੁਕਾਬਲੇ 40 ਫ਼ੀਸਦੀ ਘੱਟ ਲਗਾਉਣਾ ਪੈਦਾ ਹੈ, ਉਹ ਆਪਣੀ ਫ਼ਸਲ ਨਹਿਰੀ ਪਾਣੀ ਨਾਲ ਹੀ ਅਸਾਨੀ ਨਾਲ ਪਾਲ ਲੈਂਦਾ ਹੈ। ਕਿਸਾਨ ਰਾਜਵਿੰਦਰ ਸਿੰਘ ਹੋਰਨਾਂ ਛੋਟੇ ਕਿਸਾਨਾਂ ਨੂੰ ਵੀ ਪਰਾਲੀ ਨਾ ਸਾੜਨ ਲਈ ਉਤਸ਼ਾਹਿਤ ਕਰਨ ਲਈ ਸਿਰਫ ਡੀਜਲ ਦੇ ਖ਼ਰਚੇ ਉਤੇ ਕਣਕ ਦੀ ਬਿਜਾਈ ਕਰਕੇ ਆਉਂਦਾ ਹੈ।

ਰਾਜਵਿੰਦਰ ਸਿੰਘ ਕਿਸਾਨਾਂ ਲਈ ਬਣਿਆ ਮਿਸਾਲ, ਜਾਣੋ ਕਾਰਨਰਾਜਵਿੰਦਰ ਸਿੰਘ ਨੂੰ ਖੇਤੀਬਾੜੀ ਵਿਭਾਗ ਵੱਲੋਂ ਸਬਸਿਡੀ ਉਤੇ ਹੈਪੀਸੀਡਰ ਦਿੱਤਾ ਗਿਆ ਉਥੇ ਹੀ ਪਰਾਲੀ ਨਾ ਸਾੜਨ ਕਰਕੇ ਜਿਥੇ ਖੇਤੀਬਾੜੀ ਵਿਭਾਗ ਨੇ ਉਸ ਨੂੰ ਕਈ ਵਾਰ ਸਨਮਾਨਤ ਵੀ ਕੀਤਾ। ਕਿਸਾਨਾਂ ਨੇ ਦੱਸਿਆ ਕਿ ਦੋ ਸਾਲ ਤੋਂ ਪ੍ਰਸ਼ਾਸਨ ਵੱਲੋਂ ਪਰਾਲੀ ਨਾ ਸਾੜਨ ਕਰਕੇ ਸਨਮਾਨਤ ਕੀਤਾ ਜਾ ਰਿਹਾ ਹੈ। ਉਧਰ ਦੂਜੇ ਪਾਸੇ ਜਗਾਰਾਮ ਤੀਰਥ ਦੇ ਇਕ ਹੋਰ ਕਿਸਾਨ ਨੇ ਵੀ ਰਾਜਵਿੰਦਰ ਸਿੰਘ ਤੋਂ ਪ੍ਰੇਰਿਤ ਹੋ ਕੇ ਆਪਣੀ ਪਰਾਲੀ ਸਾੜਨ ਦੀ ਬਜਾਏ ਪਰਾਲੀ ਵਾਲੇ ਖੇਤ 'ਚ ਕਣਕ ਦੀ ਬਿਜਾਈ ਕਰ ਰਿਹਾ ਹੈ ਜਿਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਝਾੜ ਵੱਧ ਤੇ ਖ਼ਰਚਾ ਘੱਟ ਹੁੰਦਾ ਹੈ।

-PTC News

ਇਹ ਵੀ ਪੜ੍ਹੋ : Viral Video: ਇੰਡੀਗੋ ਦਿੱਲੀ-ਬੈਂਗਲੁਰੂ ਫਲਾਈਟ ਦੇ ਇੰਜਣ ਨੂੰ ਉਡਾਣ ਭਰਦੇ ਸਮੇਂ ਲੱਗੀ ਅੱਗ

Related Post