DSP 'ਤੇ ਜਬਰ ਜਨਾਹ ਦੇ ਦੋਸ਼ ਦਾ ਮਾਮਲਾ ; ਪੀੜਤਾ ਨੂੰ ਮਿਲਣ ਗਈ ਸਿੱਟ ਬੇਰੰਗ ਪਰਤੀ

By  Riya Bawa August 13th 2022 11:28 AM

ਪਟਿਆਲਾ: ਪਟਿਆਲਾ ਵਿੱਚ ਤੈਨਾਤ ਪੰਜਾਬ ਪੁਲਿਸ ਦੇ ਡੀਐਸਪੀ 'ਤੇ ਇਕ ਮਹਿਲਾ ਵੱਲੋਂ ਜਬਰ ਜਨਾਹ ਕਰਨ ਦੇ ਦੋਸ਼ ਲਗਾਏ ਜਾਣ ਦੇ ਮਾਮਲੇ ਵਿੱਚ ਅੱਜ ਐੱਸਐੱਸਪੀ ਬਰਨਾਲਾ ਵੱਲੋਂ ਬਣਾਈ ਗਈ ਸਿੱਟ ਉਕਤ ਮਹਿਲਾ ਦੇ ਘਰ ਉਤੇ ਪਹੁੰਚੀ ਪਰ ਮਹਿਲਾ ਅਤੇ ਉਹਦੇ ਪਤੀ ਨੇ ਇਨ੍ਹਾਂ ਜਾਂਚ ਅਧਿਕਾਰੀਆਂ ਨਾਲ ਕੋਈ ਵੀ ਗੱਲਬਾਤ ਕਰਨ ਜਾਂ ਆਪਣਾ ਬਿਆਨ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ। ਕਾਫ਼ੀ ਸਮੇਂ ਚੱਲੇ ਇਸ ਡਰਾਮੇ ਤੋਂ ਬਾਅਦ ਬਰਨਾਲਾ ਤੋਂ ਆਏ ਪੁਲਿਸ ਅਧਿਕਾਰੀਆਂ ਨੂੰ ਖਾਲੀ ਹੱਥ ਵਾਪਸ ਮੁੜਨਾ ਪਿਆ। ਜ਼ਿਕਰਯੋਗ ਹੈ ਕਿ ਪਟਿਆਲਾ ਦੀ ਇਕ ਮਹਿਲਾ ਨੇ ਪੰਜਾਬ ਪੁਲਿਸ ਦੇ ਡੀ ਐੱਸ ਪੀ ਸੰਜੀਵ ਸਾਗਰ ਦੇ ਉਪਰ ਉਸਦੇ ਨਾਲ ਕਥਿਤ ਰੂਪ 'ਚ ਬਲਾਤਕਾਰ ਕਰਨ ਦੇ ਆਰੋਪ ਲਗਾਏ ਸੀ। ਮਹਿਲਾ ਦੇ ਪਤੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੀਐਸਪੀ ਸੰਜੀਵ ਸਾਗਰ ਦੇ ਘਰ ਉਹ ਅਤੇ ਉਸਦੀ ਪਤਨੀ ਕਿਰਾਏ 'ਤੇ ਰਹਿੰਦੇ ਸੀ ਅਤੇ ਇਸ ਦੌਰਾਨ 2008 ਤੋਂ ਲੈ ਕੇ 2015 ਤੱਕ ਉਕਤ ਅਦਾਕਾਰੀ ਉਸ ਦੀ ਪਤਨੀ ਨਾਲ ਕਥਿਤ ਰੂਪ ਵਿਚ ਬਲਾਤਕਾਰ ਕਰਦਾ ਰਿਹਾ ਜਦੋਂ ਇਹ ਮਹਿਲਾ ਉਕਤ ਡੀਐੱਸਪੀ ਦੁਆਰਾ ਕੀਤੇ ਜਾ ਰਹੇ ਜ਼ੁਲਮ ਤੋਂ ਤੰਗ ਆਈ ਤਾਂ ਉਸ ਨੇ ਪੂਰੀ ਗੱਲਬਾਤ ਆਪਣੇ ਪਤੀ ਨੂੰ ਦੱਸੀ ਅਤੇ ਉਸ ਤੋਂ ਬਾਅਦ ਉਹ ਪੁਲਿਸ ਦੇ ਕੋਲ ਗਈ। ਪਤੀ ਪਤਨੀ ਦੀ ਗੱਲ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਪੁਲਸ ਨੇ ਇਸ ਮਾਮਲੇ ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਜਿਸਦੇ ਬਾਅਦ ਉਨ੍ਹਾਂ ਨੇ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਜਿੱਥੇ ਅਦਾਲਤ ਨੇ ਡੀਜੀਪੀ ਨੂੰ ਆਦੇਸ਼ ਜਾਰੀ ਕੀਤੀ ਕਿ ਉਹ ਇਸ ਮਾਮਲੇ ਦੀ ਜਾਂਚ ਕਰਵਾਉਣ ਜਿਸ ਤੋਂ ਬਾਅਦ ਡੀਜੀਪੀ ਨੇ ਐੱਸ ਐਸ ਪੀ ਬਰਨਾਲਾ ਨੂੰ ਇੱਕ ਸਿੱਟ ਬਣਾਉਣ ਦਾ ਆਦੇਸ਼ ਦਿੱਤਾ। ਇਸ ਸਿੱਟ ਵਿੱਚ ਆਈਪੀਐਸ ਅਧਿਕਾਰੀ ਹੋਣ ਪਰ ਜੋ ਸਿੱਟ ਬਣਾਈ ਗਈ ਇਸ ਵਿੱਚ ਕੋਈ ਵੀ ਆਈ ਏ ਐੱਸ ਆਈ ਪੀ ਐਸ ਅਧਿਕਾਰੀ ਨਾ ਹੋਣ ਕਰਕੇ ਮਹਿਲਾ ਦੇ ਪਤੀ ਨੇ ਇਸ ਸੀਟ ਨੂੰ ਕੋਈ ਵੀ ਬਿਆਨ ਜਾਂ ਸਬੂਤ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ। ਉਹਨਾਂ ਨੇ ਕਿਹਾ ਕਿ ਅਸੀਂ ਸਿਰਫ਼ ਆਈਪੀਐਸ ਅਧਿਕਾਰੀ ਨੂੰ ਹੀ ਆਪਣਾ ਬਿਆਨ ਦਰਜ ਕਰਵਾਵਾਂਗੇ ਕਿਉਂਕਿ ਅਸੀਂ ਆਪਣਾ ਬਿਆਨ ਅਤੇ ਸਬੂਤ ਪਹਿਲਾਂ ਹੀ ਪੁਲੀਸ ਨੂੰ ਦੇ ਚੁੱਕੇ ਹਾਂ ਅਤੇ ਉਸੇ ਬਿਆਨਾਂ ਜਾਂ ਸਬੂਤਾਂ ਦੇ ਆਧਾਰ ਤੇ ਉਕਤ ਡੀਐਸਪੀ ਸੰਜੀਵ ਸਾਗਰ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਪੀੜਤ ਮਹਿਲਾ ਦੇ ਪਤੀ ਨੇ ਦੋਸ਼ ਲਗਾਇਆ ਕੀ ਡੀਐੱਸਪੀ ਸੰਜੀਵ ਸਾਗਰ ਆਪਣੇ ਦੂਸਰੇ ਅਧਿਕਾਰੀ ਜਾਂ ਆਪਣੇ ਜਾਣ ਪਛਾਣ ਵਾਲੇ ਲੋਕਾਂ ਨਾਲ ਮਿਲ ਕੇ ਉਨ੍ਹਾਂ ਤੇ ਦਬਾਅ ਬਣਾ ਰਿਹਾ ਹੈ ਪਰ ਅਸੀਂ ਆਪਣਾ ਇਹ ਕੇਸ ਵਾਪਸ ਨਹੀਂ ਲਵਾਂਗੇ ਅਤੇ ਜਦੋਂ ਤੱਕ ਇਨਸਾਫ਼ ਨਹੀਂ ਮਿਲਦਾ ਉਦੋਂ ਤਕ ਉਹ ਲੜਾਈ ਲੜਨਗੇ ਅਤੇ ਕਥਿਤ ਦੋਸ਼ੀ ਨੂੰ ਸਜ਼ਾ ਦਵਾ ਕੇ ਹੀ ਦਮ ਲੈਣਗੇ। ਇਸ ਮਾਮਲੇ ਤੇ ਬਣਾਈ ਗਈ ਸਿੱਟ ਵਿੱਚ ਆਏ ਅਧਿਕਾਰੀਆਂ ਨੇ ਕੈਮਰੇ ਸਾਹਮਣੇ ਕੁਝ ਵੀ ਬੋਲਣ ਤੋਂ ਸਾਫ ਇਨਕਾਰ ਕਰਦਿਆਂ ਮੌਕੇ ਤੋਂ ਵਾਪਸ ਪਰਤ ਗਏ। (ਗਗਨ ਆਹੂਜਾ ਦੀ ਰਿਪੋਰਟ)

Related Post