ਅਫਗਾਨਿਸਤਾਨ ਦੇ ਹਾਲਾਤਾਂ ਬਾਰੇ ਰਵੀ ਸਿੰਘ ਖ਼ਾਲਸਾ ਨੇ ਪੋਸਟ ਸ਼ੇਅਰ ਕਰ ਜਤਾਈ ਚਿੰਤਾ

By  Riya Bawa August 17th 2021 03:00 PM -- Updated: August 17th 2021 03:58 PM

ਚੰਡੀਗੜ੍ਹ: ਅਫਗਾਨਿਸਤਾਨ (Afghanistan) ਵਿੱਚ ਸੱਤਾ ਤਬਦੀਲੀ ਅਤੇ ਤਾਲਿਬਾਨ ਦੇ ਕਬਜ਼ੇ ਕਰਕੇ ਪੰਜਾਬ ਦੇ ਲੋਕ ਵੀ ਚਿੰਤਤ ਹਨ। ਪੰਜਾਬ ਤੇ ਦਿੱਲੀ ਸਮੇਤ ਕਈ ਥਾਵਾਂ ਤੋਂ ਸਿੱਖ ਤੇ ਹਿੰਦੂ ਪਰਿਵਾਰ (Sikh and hindu Families in Afghan) ਉੱਥੇ ਫਸੇ ਹੋਏ ਹਨ। ਉੱਥੇ 300 ਤੋਂ ਵੱਧ ਸਿੱਖ ਤੇ ਹਿੰਦੂ ਪਰਿਵਾਰਾਂ ਨੇ ਕਾਬੁਲ ਦੇ ਗੁਰਦੁਆਰੇ (Kabul Gurudwara) ਵਿੱਚ ਪਨਾਹ ਲਈ ਹੋਈ ਹੈ। ਉਹ ਸਾਰੇ ਸੁਰੱਖਿਅਤ ਹਨ, ਪਰ ਉੱਥੋਂ ਦੇ ਬਦਲੇ ਹੋਏ ਹਾਲਾਤ ਤੋਂ ਚਿੰਤਤ ਹਨ।

Ashraf Ghani left Afghanistan with 4 cars, 1 helicopter full of cash: Russian Embassy

ਇਸ ਵਿਚਕਾਰ ਖਾਲਸਾ ਏਡ ਦੇ ਸੀ. ਈ. ਓ ਰਵੀ ਸਿੰਘ ਖ਼ਾਲਸਾ ਨੇ ਅਫਗਾਨਿਸਤਾਨ 'ਚ ਵਿਗੜ ਰਹੇ ਹਾਲਾਤਾਂ 'ਤੇ ਚਿੰਤਾ ਜਾਹਿਰ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇਅਫਗਾਨਿਸਤਾਨ 'ਚ ਵਿਗੜ ਰਹੇ ਹਾਲਾਤਾਂ ਵਿਚਕਾਰ ਉੱਥੇ ਫਸੇ ਲੋਕਾਂ ਦੀ ਸੁਰੱਖਿਆ ਦੀ ਅਰਦਾਸ ਕੀਤੀ ਹੈ।

ਅਫਗਾਨਿਸਤਾਨ ਦੇ ਹਾਲਾਤਾਂ ਬਾਰੇ ਰਵੀ ਸਿੰਘ ਨੇ ਜਤਾਈ ਚਿੰਤਾ ਅਫਗਾਨਿਸਤਾਨ ਦੇ ਹਾਲਾਤਾਂ ਬਾਰੇ ਰਵੀ ਸਿੰਘ ਨੇ ਜਤਾਈ ਚਿੰਤਾ

ਰਵੀ ਸਿੰਘ ਖ਼ਾਲਸਾ ਨੇ ਆਪਣੇ ਫੇਸਬੁੱਕ ਪੇਜ਼ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ ਜਿਸ ਵਿਚ ਲਿਖਿਆ, "ਪਿਛਲੇ ਕੁੱਝ ਦਿਨਾਂ ਦੇ ਜੋ ਹਾਲਾਤ ਅਫ਼ਗ਼ਾਨਿਸਤਾਨ ਦੇ ਵਿੱਚ ਬਣੇ ਹੋਏ ਹਨ ਉਹਨਾਂ ਨੂੰ ਵੇਖ ਕੇ ਅਸੀਂ ਬਹੁਤ ਚਿੰਤਕ ਹਾਂ । ਕਾਬਲ ਵਿੱਚ ਕੁੱਝ 300 ਦੇ ਕਰੀਬ ਘੱਟ ਗਿਣਤੀ ਪਰਿਵਾਰ ਆਪਣੀ ਜਾਨ ਬਚਾ ਕੇ ਗੁਰੂ ਘਰ ਅੰਦਰ ਬੈਠੇ ਹੋਏ ਹਨ ਜ਼ਿਹਨਾਂ ਵਿੱਚ ਸਿੱਖ ਅਤੇ ਹਿੰਦੂ ਪਰਿਵਾਰ ਹਨ। ਅਸੀਂ ਉਹਨਾਂ ਨੂੰ ਸੁਰੱਖਿਅਤ ਥਾਂ ਤੇ ਪਹੁੰਚਾਉਣ ਲਈ ਤਿਆਰ ਹਾਂ ਤੇ ਲਗਾਤਾਰ ਇੰਗਲੈਂਡ , ਕੈਨੇਡਾ ਤੇ ਭਾਰਤ ਦੀ ਸਰਕਾਰ ਨਾਲ ਸੰਪਰਕ ਵਿੱਚ ਹਾਂ। ਸਾਡੀ ਸਮੁੱਚੀ ਟੀਮ ਸਾਰੇ ਲੋਕਾਂ ਦੀ ਸੁਰੱਖਿਆ ਲਈ ਅਰਦਾਸ ਕਰਦੀ ਹੈ।"

-PTCNews

Related Post