ਸਿੰਘੂ ਬਾਰਡਰ 'ਤੇ ਰਵਨੀਤ ਬਿੱਟੂ ਦਾ ਜ਼ਬਰਦਸਤ ਵਿਰੋਧ, ਕੁੱਟਮਾਰ ਕਰਕੇ ਲਾਹੀ ਪੱਗ

By  Jagroop Kaur January 24th 2021 04:25 PM -- Updated: January 24th 2021 04:49 PM

ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ ਦੀਆਂ ਸਰਹੱਦਾਂ ’ਤੇ ਚੱਲ ਰਹੇ ਕਿਸਾਨ ਅੰਦੋਲਨ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਜਿਥੇ ਲੁਧਿਆਣਾ ਤੋਂ ਕਾਂਗਰਸ ਦੇ ਲੋਕ ਸਭਾ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ’ਤੇ ਦਿੱਲੀ ਵਿਖੇ ਸਿੰਘੂ ਸਰਹੱਦ ’ਤੇ ਐਤਵਾਰ ਦੁਪਹਿਰ ਕੁਝ ਲੋਕਾਂ ਵਲੋਂ ਹਮਲਾ ਕਰ ਕੇ ਵਿਰੋਧ ਕੀਤਾ ਗਿਆ। ਉਹਨਾਂ ਨਾਲ ਮੌਕੇ 'ਤੇ ਵਿਧਾਇਕ ਕੁਲਬੀਰ ਜ਼ੀਰਾ ਵੀ ਡਿਸੇ ਜਾ ਰਹੇ ਹਨ।

सिंघु बॉर्डर पर MP बिट्टू और MLA जीरा का जबरदस्त विरोध, गाड़ी पर हमला - Dainik Savera

ਪਰ ਜੋ ਤਸਵੀਰਾਂ ਸਾਹਮਣੇ ਆਈਆਂ ਹਨ ਉਨ੍ਹਾਂ 'ਚ ਰਵਨੀਤ ਬਿੱਟੂ ਨਾਲ ਧੱਕਾ-ਮੁੱਕੀ ਕੀਤੀ ਗਈ ਨਜ਼ਰ ਆ ਰਹੀ ਹੈ । ਇਸ ਦੌਰਾਨ ਉਨ੍ਹਾਂ ਦੀ ਗੱਡੀ ’ਤੇ ਵੀ ਹਮਲਾ ਕੀਤਾ ਗਿਆ। ਇਸ ਤੋਂ ਇਲਾਵਾ ਹਮਲੇ ਦੌਰਾਨ ਉਹਨਾਂ ਦੀ ਪੱਗ ਤੱਕ ਲਾਹ ਦਿੱਤੀ ਗਈ।

ਦੱਸ ਦੇਈਏ ਕਿ ਸਿੰਘੂ ਸਰਹੱਦ ’ਤੇ ਵੱਡੀ ਗਿਣਤੀ ’ਚ ਕਿਸਾਨ ਖੇਤੀ ਕਾਨੂੰਨਾਂ ਖ਼ਿਲਾਫ਼ 60 ਦਿਨਾਂ ਤੋਂ ਡਟੇ ਹੋਏ ਹਨ। ਜਿਸ ਦੌਰਾਨ ਬਿੱਟੂ ਦਾ ਵਿਰੋਧ ਕੀਤਾ ਗਿਆ, ਉਸ ਦੌਰਾਨ ਸਿੰਘੂ ਸਰਹੱਦ ’ਤੇ ਜਨ ਸੰਵਾਦ ਚੱਲ ਰਿਹਾ ਸੀ।

ਜ਼ਿਕਰਯੋਗ ਹੈ ਕਿ ਕਿਸਾਨੀ ਅੰਦੋਲਨ ਵਿਚ ਬਹੁਤ ਵਾਰ ਇਹ ਸਪਸ਼ਟ ਕੀਤਾ ਗਿਆ ਹੈ ਕਿ ਕੋਈ ਵੀ ਸਿਆਸੀ ਆਗੂ ਅਤੇ ਸਿਆਸੀ ਪਾਰਟੀ ਦੇ ਲੋਕ ਸੰਘਸਰਹ ਦਾ ਹਿਸਾ ਨਹੀਂ ਬਣਨਗੇ। ਪਰ ਬਾਵਜੂਦ ਇਸ ਦੇ ਜੇਕਰ ਕੋਈ ਇਸ ਸੰਘਰਸ਼ ਵਿਚ ਆਉਂਦਾ ਹੈ ਤਾਂ ਉਸ ਦਾ ਵਿਰੋਧ ਕੀਤਾ ਜਾਂਦਾ ਹੈ। , ਇਹਨਾਂ ਆਗੂਆਂ ਵਿਚ ਰਵਨੀਤ ਬਿੱਟੂ ਸ਼ਾਮਿਲ ਸਨ , ਜਿੰਨਾ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ। ਉਥੇ ਹੀ ਇਹ ਵੀ ਦੱਸਣ ਯੋਗ ਹੈ ਕਿ ਹੰਗਾਮੇ ਤੋਂ ਬਾਅਦ ਜਦ ਪੀਟੀਸੀ ਨਿਊਜ਼ ਵੱਲੋਂ ਰਵਨੀਤ ਬਿੱਟੂ ਨਾਲ ਰਾਬਤਾ ਕਾਇਮ ਕਰਨ ਦੇ ਲਈ ਫੋਨੋ ਲਿਆ ਗਿਆ ,ਤਾ ਉਹਨਾਂ ਵੱਲੋਂ ਆਪਣਾ ਗੁੱਸਾ ਪੀਟੀਸੀ ਦੀ ਮਹਿਲਾ ਐਂਕਰ 'ਤੇ ਕੱਢਦੇ ਹੋਏ ਤਲਖੀ ਵਰਤਦੇ ਹੋਏ ਗੱਲ ਕੀਤੀ।

Related Post