26 ਜਨਵਰੀ ਨੂੰ ਲਾਲ ਕਿਲੇ 'ਤੇ ਤਲਵਾਰ ਲਹਿਰਾਉਣ ਵਾਲਾ ਮੁਲਜ਼ਮ ਗ੍ਰਿਫ਼ਤਾਰ , ਘਰ 'ਚੋਂ 2 ਤਲਵਾਰਾਂ ਬਰਾਮਦ

By  Shanker Badra February 17th 2021 05:05 PM -- Updated: February 18th 2021 11:44 AM

ਨਵੀਂ ਦਿੱਲੀ : 26 ਜਨਵਰੀ ਨੂੰ ਲਾਲ ਕਿਲਾ 'ਤੇ ਹੋਈ ਹਿੰਸਾ ਦੇ ਦੌਰਾਨ ਹੱਥ ਵਿੱਚ ਤਲਵਾਰ ਲਹਿਰਾਉਣ ਵਾਲੇ ਸ਼ਖਸ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਦਿੱਲੀ ਦੇ ਪੀਤਮਪੁਰਾ ਤੋਂ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਉਸਦੇ ਘਰ ਵਿਚੋਂ ਦੋ ਤਲਵਾਰਾਂ ਵੀ ਬਰਾਮਦ ਕੀਤੀਆਂ ਹਨ, ਜਿਹੜੀਆਂ ਉਸਨੇ ਲਾਲ ਕਿਲ੍ਹੇ ਦੀ ਹਿੰਸਾ ਦੌਰਾਨ ਵਰਤੀਆਂ ਸਨ। ਮੁਲਜ਼ਮ ਦੀ ਪਛਾਣ ਮਨਿੰਦਰ ਸਿੰਘ ਉਰਫ ਮੋਨੀ ਵਜੋਂ ਹੋਈ ਹੈ।

Red Fort violence : Delhi Police arrest mechanic from Pitampura, recover 2 swords 26 ਜਨਵਰੀ ਨੂੰ ਲਾਲ ਕਿਲੇ 'ਤੇ ਤਲਵਾਰ ਲਹਿਰਾਉਣ ਵਾਲਾ ਮੁਲਜ਼ਮ ਗ੍ਰਿਫ਼ਤਾਰ , ਘਰ 'ਚੋਂ 2 ਤਲਵਾਰਾਂ ਬਰਾਮਦ

ਜਾਣਕਾਰੀ ਅਨੁਸਾਰ ਉਹ ਸਵਰੂਪਨਗਰ ਦੀ ਸਿੰਧੀ ਕਲੋਨੀ ਦਾ ਰਹਿਣ ਵਾਲਾ ਹੈ ਅਤੇ ਪੇਸ਼ੇ ਤੋਂ ਮਕੈਨਿਕ ਹੈ। ਮਨਿੰਦਰ ਸਿੰਘ ਲਾਲ ਕਿਲ੍ਹਾ ਹਿੰਸਾ ਮਾਮਲੇ ਵਿੱਚ ਲੋੜੀਂਦਾ ਸੀ ਅਤੇ ਉਸ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਪੀਤਮਪੁਰਾ ਨੇੜਿਓਂ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮਨਿੰਦਰ ਸਿੰਘ ਏਸੀ ਕਾਰ ਮਕੈਨਿਕ ਵਜੋਂ ਕੰਮ ਕਰਦਾ ਹੈ।

26 ਜਨਵਰੀ ਨੂੰ ਲਾਲ ਕਿਲੇ 'ਤੇ ਤਲਵਾਰ ਲਹਿਰਾਉਣ ਵਾਲਾ ਮੁਲਜ਼ਮ ਗ੍ਰਿਫ਼ਤਾਰ , ਘਰ 'ਚੋਂ 2 ਤਲਵਾਰਾਂ ਬਰਾਮਦ

ਦਰਅਸਲ 'ਚ ਲਾਲ ਕਿਲ੍ਹੇ ਉੱਤੇ ਹੋਈ ਹਿੰਸੇ ਦੌਰਾਨ ਵੀਡੀਓ ਵਿੱਚ ਮਨਿੰਦਰ ਸਿੰਘ ਤਲਵਾਰ ਲਹਿਰਾਉਂਦਾ ਹੋਇਆ ਨਜ਼ਰ ਆ ਰਿਹਾ ਸੀ। 30 ਸਾਲ ਦੇ ਮਨਿੰਦਰ ਸਿੰਘ ਨੂੰ ਮੰਗਲਵਾਰ ਨੂੰ ਪੀਤਮ ਪੁਰਾ ਇਲਾਕੇ ਦੇ ਬੱਸ ਸਟਾਪ ਕੋਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਗਿਰਫ਼ਤਾਰੀ ਤੋਂ ਬਾਅਦ ਦਿੱਲੀ ਪੁਲਿਸ ਨੇ ਮਨਿੰਦਰ ਸਿੰਘ ਦੇ ਘਰ ਦੀ ਤਲਾਸ਼ੀ ਲਈ ਤੇ ਉੱਥੋਂ ਵੀ ਦੋ ਤਲਵਾਰਾਂ ਬਰਾਮਦ ਹੋਈਆਂ ਹਨ।

Red Fort violence : Delhi Police arrest mechanic from Pitampura, recover 2 swords 26 ਜਨਵਰੀ ਨੂੰ ਲਾਲ ਕਿਲੇ 'ਤੇ ਤਲਵਾਰ ਲਹਿਰਾਉਣ ਵਾਲਾ ਮੁਲਜ਼ਮ ਗ੍ਰਿਫ਼ਤਾਰ , ਘਰ 'ਚੋਂ 2 ਤਲਵਾਰਾਂ ਬਰਾਮਦ

ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਹੈ ਕਿ ਉਸ ਨੇ ਫੇਸਬੁਕ 'ਤੇ ਕੁਝ ਵੀਡੀਓ ਵੇਖੇ ਸਨ ,ਜਿਨ੍ਹਾਂ ਨੇ ਉਸ ਨੂੰ ਰੈਲੀ ਦਾ ਹਿੱਸਾ ਬਣਨ ਲਈ ਪ੍ਰਭਾਵਿਤ ਕੀਤਾ ਸੀ। ਉਹ ਦਿੱਲੀ ਦੇ ਸਿੰਘੂ ਬਾਰਡਰ 'ਤੇ ਕਈ ਪ੍ਰਦਰਸ਼ਨਾਂ' ਚ ਵੀ ਸ਼ਾਮਲ ਹੋਇਆ ਸੀ। ਉਹ ਉਥੇ ਦਿੱਤੇ ਭਾਸ਼ਣ ਤੋਂ ਬਹੁਤ ਪ੍ਰਭਾਵਤ ਹੋਇਆ। ਉਸਨੇ ਇਹ ਵੀ ਦੱਸਿਆ ਹੈ ਕਿ ਉਸਨੇ ਗੁਆਂਢ ਵਿੱਚ ਰਹਿੰਦੇ 5 ਲੋਕਾਂ ਨੂੰ ਵੀ ਇਸ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਆ।

Red Fort violence : Delhi Police arrest mechanic from Pitampura, recover 2 swords 26 ਜਨਵਰੀ ਨੂੰ ਲਾਲ ਕਿਲੇ 'ਤੇ ਤਲਵਾਰ ਲਹਿਰਾਉਣ ਵਾਲਾ ਮੁਲਜ਼ਮ ਗ੍ਰਿਫ਼ਤਾਰ , ਘਰ 'ਚੋਂ 2 ਤਲਵਾਰਾਂ ਬਰਾਮਦ

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਲਾਲ ਕਿਲ੍ਹਾ ਹਿੰਸਾ ਮਾਮਲੇ ਵਿੱਚ ਦੀਪ ਸਿੱਧੂ, ਸੁਖਦੇਵ ਅਤੇ ਇਕਬਾਲ ਸਿੰਘ ਵੀ ਗਿਰਫ਼ਤਾਰ ਕੀਤੇ ਗਏ ਹਨ। ਮੰਗਲਵਾਰ ਨੂੰ ਹੀ ਦੀਪ ਸਿੱਧੂ ਦਾ ਰਿਮਾਂਡ ਸੱਤ ਦਿਨ ਲਈ ਹੋਰ ਵਧਾ ਦਿੱਤਾ ਗਿਆ ਸੀ। ਗਣਤੰਤਰ ਦਿਹਾੜੇ ਮੌਕੇ ਰਾਜਧਾਨੀ ਵਿੱਚ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਕਿਸਾਨਾਂ ਅਤੇ ਪੁਲਿਸਕਰਮੀਆਂ ਵਿਚਾਲੇ ਝੜਪ ਹੋਈ ਸੀ। ਇਸ ਦੌਰਾਨ ਕੁੱਝ ਪ੍ਰਦਰਸ਼ਨਕਾਰੀ ਲਾਲ ਕਿਲੇ ਪਹੁੰਚੇ ਸਨ।

-PTCNews

Related Post