ਪੰਜਾਬੀ ਦੀ ਉੱਘੀ ਕਹਾਣੀਕਾਰ ਤੇ ਲੇਖਿਕਾ ਦਲੀਪ ਕੌਰ ਟਿਵਾਣਾ ਦਾ ਪਟਿਆਲਾ ਵਿਖੇ ਅੰਤਿਮ ਸਸਕਾਰ

By  Shanker Badra February 1st 2020 03:31 PM -- Updated: February 1st 2020 03:35 PM

ਪੰਜਾਬੀ ਦੀ ਉੱਘੀ ਕਹਾਣੀਕਾਰ ਤੇ ਲੇਖਿਕਾ ਦਲੀਪ ਕੌਰ ਟਿਵਾਣਾ ਦਾ ਪਟਿਆਲਾ ਵਿਖੇ ਅੰਤਿਮ ਸਸਕਾਰ:ਪਟਿਆਲਾ : ਪੰਜਾਬ ਸਾਹਿਤ ਦੀ ਸਰਵੋਤਮ ਨਾਵਲਕਾਰ ਦਲੀਪ ਕੌਰ ਟਿਵਾਣਾ ਅੱਜ ਪਟਿਆਲਾ ਵਿਖੇ ਪੰਜ ਤੱਤਾਂ 'ਚ ਵਿਲੀਨ ਹੋ ਗਏ ਹਨ। ਉਨਾਂ ਦਾ ਕੱਲ ਦਿਹਾਂਤ ਹੋ ਗਿਆ ਸੀ। ਉਹ ਪਿਛਲੇ ਕੁਝ ਦਿਨਾਂ ਤੋਂ ਬੀਮਾਰ ਸਨ ਤੇ ਮੁਹਾਲੀ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਜੇਰੇ ਇਲਾਜ ਸਨ। [caption id="attachment_385496" align="aligncenter" width="300"]Punjabi writer Dalip Kaur Tiwana Funeral In Patiala ਪੰਜਾਬੀ ਦੀ ਉੱਘੀ ਕਹਾਣੀਕਾਰ ਤੇ ਲੇਖਿਕਾ ਦਲੀਪ ਕੌਰ ਟਿਵਾਣਾ ਦਾ ਪਟਿਆਲਾ ਵਿਖੇ ਅੰਤਿਮ ਸਸਕਾਰ[/caption] ਉਘੇ ਲੇਖਕ ਅਤੇ ਸਾਹਿਤਕਾਰ ਡਾ. ਦਲੀਪ ਕੌਰ ਟਿਵਾਣਾ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਪਟਿਆਲਾ ਵਿਖੇ ਰਾਜਪੁਰਾ ਰੋਡ 'ਤੇ ਸਥਿਤ ਬੀਰ ਜੀ ਸਮਸ਼ਾਨਘਾਟ ਵਿਖੇ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਅੱਜ ਸਵੇਰੇ ਡਾ. ਦਲੀਪ ਕੌਰ ਟਿਵਾਣਾ ਦੀ ਮ੍ਰਿਤਕ ਦੇਹ ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਸਥਿਤ ਉਨ੍ਹਾਂ ਦੇ ਘਰ ਪੁੱਜੀ ਸੀ। [caption id="attachment_385494" align="aligncenter" width="300"]Punjabi writer Dalip Kaur Tiwana Funeral In Patiala ਪੰਜਾਬੀ ਦੀ ਉੱਘੀ ਕਹਾਣੀਕਾਰ ਤੇ ਲੇਖਿਕਾ ਦਲੀਪ ਕੌਰ ਟਿਵਾਣਾ ਦਾ ਪਟਿਆਲਾ ਵਿਖੇ ਅੰਤਿਮ ਸਸਕਾਰ[/caption] ਪੰਜਾਬੀ ਯੂਨੀਵਰਸਿਟੀ ਵਿਚ ਪੰਜਾਬੀ ਵਿਭਾਗ ਦੇ ਪ੍ਰੋਫੈਸਰ ਤੇ ਭਾਸ਼ਾਵਾਂ ਮਾਮਲੇ ਡੀਨ ਦੇ ਆਹੁਦੇ 'ਤੇ ਰਹੇ ਡਾ. ਦਲੀਪ ਕੌਰ ਟਿਵਾਣਾ ਸਾਹਿਤ ਜਗਤ ਦੀ ਝੋਲੀ ਵਿਚ ਕਈ ਅਹਿਮ ਪੁਸਤਕਾਂ ਪਾ ਚੁੱਕੇ ਹਨ। ਡਾ. ਟਿਵਾਣਾ ਨੇ ਨਾਵਲ ਤੇ ਕਹਾਣੀਆਂ ਰਾਹੀਂ ਦੱਬੀਆਂ ਤੇ ਕੁਚਲੀਆਂ ਔਰਤਾਂ ਤੇ ਉਨਾਂ ਦੇ ਸਮੱਸਿਆਵਾਂ ਨੂੰ ਬੇਬਾਕੀ ਨਾਲ ਦੁਨੀਆਂ ਦੇ ਸਾਹਮਣੇ ਰੱਖਿਆ ਹੈ। [caption id="attachment_385492" align="aligncenter" width="300"]Punjabi writer Dalip Kaur Tiwana Funeral In Patiala ਪੰਜਾਬੀ ਦੀ ਉੱਘੀ ਕਹਾਣੀਕਾਰ ਤੇ ਲੇਖਿਕਾ ਦਲੀਪ ਕੌਰ ਟਿਵਾਣਾ ਦਾ ਪਟਿਆਲਾ ਵਿਖੇ ਅੰਤਿਮ ਸਸਕਾਰ[/caption] ਇਸ ਮੌਕੇ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਬੀਰ ਦਵਿੰਦਰ, ਬੀ. ਐੱਸ. ਘੁੰਮਣ ਵਾਇਸ ਚਾਂਸਲਰ ਪੰਜਾਬੀ ਯੂਨੀਵਰਸਿਟੀ, ਡਾ. ਸੁਰਜੀਤ ਪਾਤਰ, ਦਰਸ਼ਨ ਸਿੰਘ ਬੁੱਟਰ, ਪੀ.ਆਰ.ਟੀ.ਸੀ. ਚੇਅਰਮੈਨ ਕੇ.ਕੇ. ਸ਼ਰਮਾ, ਡਿਪਟੀ ਕਮਿਸ਼ਨਰ ਕੁਮਾਰ ਅਮਿਤ ਤੋਂ ਇਲਾਵਾ ਭਾਰੀ ਗਿਣਤੀ ਮਹਾਨ ਹਸਤੀਆਂ ਮੌਜੂਦ ਸਨ। [caption id="attachment_385496" align="aligncenter" width="300"]Punjabi writer Dalip Kaur Tiwana Funeral In Patiala ਪੰਜਾਬੀ ਦੀ ਉੱਘੀ ਕਹਾਣੀਕਾਰ ਤੇ ਲੇਖਿਕਾ ਦਲੀਪ ਕੌਰ ਟਿਵਾਣਾ ਦਾ ਪਟਿਆਲਾ ਵਿਖੇ ਅੰਤਿਮ ਸਸਕਾਰ[/caption] ਜ਼ਿਕਰਯੋਗ ਹੈ ਕਿ 2015 ਵਿੱਚ ਪੰਜਾਬੀ ਲੇਖਿਕਾ ਦਲੀਪ ਕੌਰ ਟਿਵਾਣਾ ਨੇ 1984 ਦੇ ਸਿੱਖ ਦੰਗੇ ਅਤੇ ਮੁਸਲਮਾਨਾਂ ਦੇ ਖਿਲਾਫ ਹਿੰਸਾ ਦੇ ਵਿਰੋਧ ਵਿੱਚ ਪਦਮਸ਼੍ਰੀ ਸਨਮਾਨ ਸਰਕਾਰ ਨੂੰ ਵਾਪਸ ਮੋੜ ਦਿੱਤਾ ਸੀ। ਕੇਂਦਰ ਸਰਕਾਰ ਨੂੰ ਲਿਖੇ ਪੱਤਰ ਵਿੱਚ ਟਿਵਾਣਾ ਨੇ ਕਿਹਾ ਸੀ ਕਿ ਗੌਤਮ ਬੁੱਧ ਅਤੇ ਗੁਰੂ ਨਾਨਕ ਦੀ ਧਰਤੀ ‘ਤੇ ਸਿੱਖਾਂ ਅਤੇ ਮੁਸਲਮਾਨਾਂ ਦੇ ਵਿਰੁੱਧ ਜ਼ੁਲਮ ਸਾਡੇ ਸਮਾਜ ਲਈ ਅਪਮਾਨਜਨਕ ਹਨ। -PTCNews

Related Post