ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਹੋਟਲ ਤੇ ਰੈਸਟੋਰੈਂਟਾਂ ਵਿੱਚ ਬੈਠ ਕੇ ਖਾਣਾ ਖਾਣ ਦੀ ਦਿੱਤੀ ਇਜਾਜ਼ਤ 

By  Shanker Badra June 23rd 2020 02:14 PM -- Updated: June 23rd 2020 05:53 PM

ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਹੋਟਲ ਤੇ ਰੈਸਟੋਰੈਂਟਾਂ ਵਿੱਚ ਬੈਠ ਕੇ ਖਾਣਾ ਖਾਣ ਦੀ ਦਿੱਤੀ ਇਜਾਜ਼ਤ:ਚੰਡੀਗੜ੍ਹ : ਪੰਜਾਬ ਵਿਚ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਲੌਕਡਾਉਨ ਲਗਾਇਆ ਗਿਆ ਸੀ ਪਰ ਹੁਣ ਲੌਕਡਾਉਨ ਵਿਚ ਬੁਹਤ ਸਾਰੀਆ ਸ਼ਰਤਾਂ ਦੇ ਨਾਲ ਲੋਕਾਂ ਨੂੰ ਢਿੱਲ ਦੇਣੀ ਸ਼ੁਰੂ ਕੀਤੀ ਸੀ। ਹੁਣ ਪੰਜਾਬ ਸਰਕਾਰ ਨੇ ਰੈਸਟੋਰੈਂਟ , ਹੋਟਲ ਅਤੇ ਵਿਆਹ ਸਮਾਗਮਾਂ ਲਈ ਨਵੀਆਂ ਗਾਈਡਲਾਈਨਸ ਜਾਰੀ ਕੀਤੀਆ ਹਨ।

ਪੰਜਾਬ ਸਰਕਾਰ ਨੇ ਅੱਜ ਵੱਡਾ ਫ਼ੈਸਲਾ ਲੈਂਦਿਆਂ ਪੰਜਾਬ ਵਿੱਚ ਹੋਟਲ ਤੇ ਰੈਸਟੋਰੈਂਟਾਂ ਵਿੱਚ ਬੈਠ ਕੇ ਖਾਣਾ ਖਾਣ ਦੀ ਇਜਾਜ਼ਤ ਦਿੱਤੀ ਹੈ। ਪੰਜਾਬ ਸਰਕਾਰਾਂ ਦੇ ਹੁਕਮਾਂ ਅਨੁਸਾਰ ਰੈਸਟੋਰੈਂਟਾਂ ਦੀ ਸਮਰੱਥਾ ਤੋਂ 50 ਫੀਸਦ ਗੈਸਟ ਅੰਦਰ ਬੈਠ ਕੇ ਖਾਣਾਖਾ ਸਕਦੇ ਹਨ। ਇਸ ਦੌਰਾਨ ਬਾਰ ਬੰਦ ਰਹਿਣਗੇ। ਇਸ ਦੌਰਾਨ ਲੋਕ ਹੋਟਲ ਤੇ ਰੈਸਟੋਰੈਂਟ 'ਚ ਹੁਣ ਪਾਰਟੀ ਵੀ ਬੁੱਕ ਕਰਵਾ ਸਕਦੇ ਹਨ।

Restaurants News : Punjab issues permission to eat in Restaurants by Punjab government ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ,ਰੈਸਟੋਰੈਂਟਾਂ ਵਿੱਚ ਬੈਠ ਕੇ ਖਾਣਾ ਖਾਣ ਦੀ ਦਿੱਤੀ ਇਜਾਜ਼ਤ

ਮਿਲੀ ਜਾਣਕਾਰੀ ਅਨੁਸਾਰ ਰੈਸਟੋਰੈਂਟਾਂ ਵਿੱਚ ਸ਼ਰਾਬ ਕਮਰਿਆਂ ਤੇ ਰੈਸਟੋਰੈਂਟ ਵਿੱਚ ਸਰਵ ਕੀਤੀ ਜਾ ਸਕੇਗੀ। ਇਸ ਦੇ ਨਾਲ ਹੀ ਰੈਸਟੋਰੈਂਟ ਰਾਤ 8 ਵਜੇ ਤੱਕ ਖੁੱਲ੍ਹੇ ਰਹਿਣਗੇ। 50 ਫੀਸਦੀ ਗੈਸਟ ਦੇ ਨਾਲ ਬਫ਼ੇ ਨੂੰ ਇਜਾਜ਼ਤ ਮਿਲੀ ਹੈ। ਇਸ ਦੇ ਨਾਲ ਹੀ ਵਿਆਹ ਅਤੇ ਹੋਰ ਸਮਾਗਮਾਂ ਵਿੱਚ 50 ਵਿਅਕਤੀਆਂ ਦਾ ਇਕੱਠ ਕਰਨ ਦੀ ਵੀ ਇਜਾਜ਼ਤ ਦਿੱਤੀ ਗਈ ਹੈ।

ਦੱਸ ਦੇਈਏ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ 8 ਜੂਨ ਤੋਂ ਸੂਬੇ 'ਚ ਸ਼ਾਪਿੰਗ ਮਾਲਜ਼, ਹੋਟਲ, ਰੈਸਟੋਰੈਂਟ ਤੇ ਧਾਰਮਿਕ ਸਥਾਨਾਂ ਨੂੰ ਖੋਲ੍ਹਣ ਦੀ ਇਜਾਜ਼ਤ ਦਿੱਤੀ ਸੀ, ਪਰ ਇਸ ਇਜਾਜ਼ਤ 'ਚ ਹੋਟਲਾਂ-ਰੈਸਟੋਰੈਂਟਾਂ 'ਚ ਬੈਠ ਕੇ ਖਾਣਾ ਖਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ ਪਰ ਸਰਕਾਰ ਨੇ ਹੁਣ ਨਵੀਂ ਗਾਈਡਲਾਈਨ ਜਾਰੀ ਕਰ ਕੇ ਇਸ ਦੀ ਇਜਾਜ਼ਤ ਦੇ ਦਿੱਤੀ ਹੈ।

-PTCNews

Related Post