ਮੁਹਾਲੀ 'ਚ ਕੋਰੋਨਾ ਦੇ ਨਾਲ ਨਾਲ ਵੱਧ ਰਿਹਾ ਡੇਂਗੂ ਦਾ ਖ਼ਤਰਾ, ਲੋਕਾਂ ਦੇ ਘਰੋਂ ਮਿਲੇ ਡੇਂਗੂ ਦੇ ਲਾਰਵੇ

By  Jasmeet Singh June 14th 2022 02:55 PM

ਮੁਹਾਲੀ, 14 ਜੂਨ: ਮੁਹਾਲੀ 'ਚ ਜਾਂਚ ਦੌਰਾਨ ਲੋਕਾਂ ਦੇ ਘਰੋਂ ਡੇਂਗੂ ਦੇ ਲਾਰਵਾ ਪ੍ਰਾਪਤ ਹੋਣ ਮਗਰੋਂ ਕੋਰੋਨਾ ਦੇ ਨਾਲ ਨਾਲ ਹੁਣ ਡੇਂਗੂ ਦਾ ਖ਼ਤਰਾ ਵੀ ਵੱਧ ਗਿਆ ਹੈ। ਪਹਿਲੀਆਂ ਹੀ ਕੋਰੋਨਾ ਕਰਕੇ ਜਿਥੇ ਜ਼ਿਲ੍ਹੇ 'ਚ 100 ਤੋਂ ਵੱਧ ਸਾਕਾਰਤਮਕ ਮਾਮਲੇ ਸਾਹਮਣੇ ਆਏ ਹਨ ਉਥੇ ਹੀ ਬੀਤੇ ਦਿਨੀ ਇੱਕ ਬੁਜ਼ੁਰਗ ਦੀ ਮੌਤ ਵੀ ਹੋ ਚੁੱਕੀ ਹੈ। ਪਰ ਡੇਂਗੂ ਦੇ ਮਿਲਦੇ ਲਾਰਵਿਆਂ ਕਰਕੇ ਹੁਣ ਸਹਿਤ ਵਿਭਾਗ ਵੀ ਪਬਾਂ ਭਾਰ ਹੈ ਤੇ ਆਉਣ ਵਾਲੇ ਸਮੇਂ 'ਚ ਵੱਡੀ ਕਾਰਵਾਈ ਦੀ ਉਮੀਦ ਹੈ। ਇਹ ਵੀ ਪੜ੍ਹੋ: ਸ਼ਹੀਦੀ ਦਰਜਾ ਪ੍ਰਾਪਤ ਭਾਈ ਦਿਲਾਵਰ ਸਿੰਘ ਦੀ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਤਸਵੀਰ ਸ਼ਸ਼ੋਭਿਤ ਸਹਿਤ ਵਿਭਾਗ ਦੀਆਂ ਚਿਤਾਵਾਂ ਦਾ ਅਸਲ ਕਾਰਨ ਬੀਤੇ ਸਾਲ ਡੇਂਗੂ ਨਾਲ ਹੋਈਆਂ 30 ਤੋਂ ਵੱਧ ਮੌਤਾਂ ਅਤੇ 2 ਹਾਜ਼ਰ ਤੋਂ ਵੱਧ ਡੇਂਗੂ ਪ੍ਰਭਾਵਿਤ ਮਾਮਲਿਆਂ ਦੀ ਪੁਸ਼ਟੀ ਹੈ। ਇਸ ਸਾਲ ਵਿਭਾਗ ਨੇ ਡੇਂਗੂ ਨੂੰ ਪੂਰੀ ਤਰਾਂ ਹਰਾਉਣ ਲਈ ਬਾਰਿਸ਼ਾਂ ਤੋਂ ਪਹਿਲਾਂ ਹੀ ਵਹੀਰਾਂ ਘੱਤ ਲਈਆਂ ਹਨ ਤੇ ਵਿਭਾਗ ਕਿਸੀ ਤਰਾਂ ਦੀ ਲਾਪਰਵਾਹੀ ਵਰਤਣ ਦੇ ਮੂਡ 'ਚ ਨਹੀਂ ਹੈ। ਸਹਿਤ ਅਧਿਕਾਰੀਆਂ ਨੇ ਦੱਸਿਆ ਕਿ ਬਲਾਕ ਪੱਧਰ 'ਤੇ ਡੇਂਗੂ ਤੇ ਮਲੇਰੀਆ ਦੀ ਰੋਕਥਾਮ ਲਈ ਕਰਮਚਾਰੀਆਂ ਵੱਲੋਂ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਲੋਕਾਂ ਦੇ ਘਰਾਂ 'ਚ ਜਾਕੇ ਜਿਥੇ ਚੈਕਿੰਗ ਮੁਹਿੰਮ ਵਿੱਢੀ ਗਈ ਹੈ ਉਥੇ ਹੀ ਚੈਕਿੰਗ ਦੌਰਾਨ ਡੇਂਗੂ ਦਾ ਲਾਰਵਾ ਮਿਲਣ 'ਤੇ ਪਹਿਲਾਂ ਚੇਤਾਵਨੀ ਦਿੱਤੀ ਜਾ ਰਹੀ ਹੈ। ਸਹਿਤ ਵਿਭਾਗ ਦਾ ਕਹਿਣਾ ਹੈ ਕਿ ਜੇਕਰ ਇਸ ਤੋਂ ਬਾਅਦ ਵੀ ਕਿਸੀ ਦੇ ਘਰੋਂ ਦੂਜੀ ਵਾਰ ਡੇਂਗੂ ਦੇ ਲਾਰਵਾ ਪ੍ਰਾਪਤ ਹੁੰਦੇ ਹਨ ਤਾਂ ਉਨ੍ਹਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਇਹ ਵੀ ਪੜ੍ਹੋ: ਕਿਰਨ ਬੇਦੀ ਨੇ ਸਿੱਖਾਂ ਨੂੰ ਲੈ ਕੇ ਕੀਤੀ ਇਤਰਾਜ਼ਯੋਗ ਟਿੱਪਣੀ, ਸਿੱਖਾਂ 'ਚ ਭਾਰੀ ਰੋਸ ਡੇਂਗੂ ਦੀ ਰੋਕਥਾਮ ਅਤੇ ਇਸ ਤੋਬਾ ਬਚਣ ਲਈ ਜ਼ਰੂਰੀ ਜਾਣਕਾਰੀ - ਡੇਂਗੂ ਤੋਂ ਬਚਾਅ ਲਈ ਆਪਣੇ ਘਰਾਂ ਦੇ ਨੇੜੇ ਕਿਤੇ ਵੀ ਪਾਣੀ ਖੜ੍ਹਾ ਨਾ ਹੋਣ ਦਿਓ - ਜੇਕਰ ਕਿਸੇ ਕਾਰਨ ਡੇਂਗੂ ਬੁਖਾਰ ਹੋ ਜਾਵੇ ਤਾਂ ਘਬਰਾਉਣ ਦੀ ਲੋੜ ਨਹੀਂ ਸਗੋਂ ਮਰੀਜ ਨੂੰ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਓ     ਜਿੱਥੇ ਡੇਂਗੂ ਦਾ ਟੈਸਟ ਅਤੇ ਇਲਾਜ ਬਿਲਕੁਲ ਮੁਫਤ ਕੀਤਾ ਜਾਂਦਾ ਹੈ। - ਡੇਂਗੂ ਤੋਂ ਬਚਣ ਲਈ ਤਰਲ ਪਦਾਰਥ ਜਿਵੇਂ ਪਾਣੀ, ਜੂਸ, ਨਿੰਬੂ ਪਾਣੀ, ਨਾਰੀਅਲ ਪਾਣੀ ਆਦਿ ਪੀਓ। - ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਸਿਹਤ ਵਿਭਾਗ ਦੇ ਹੈਲਪਲਾਈਨ ਨੰਬਰ 104 'ਤੇ ਸੰਪਰਕ ਕਰੋ। -PTC News

Related Post