ਅਮਰੀਕਾ 'ਚ ਪਤਨੀ ਨੂੰ ਕਾਰ ਸਿਖਾਉਣੀ ਪਈ ਮਹਿੰਗੀ, ਪਲਾਂ 'ਚ ਉਜੜਿਆ ਘਰ

By  Shanker Badra August 27th 2020 12:00 PM

ਅਮਰੀਕਾ 'ਚ ਪਤਨੀ ਨੂੰ ਕਾਰ ਸਿਖਾਉਣੀ ਪਈ ਮਹਿੰਗੀ, ਪਲਾਂ 'ਚ ਉਜੜਿਆ ਘਰ:ਫਰਿਜ਼ਨੋ : ਅਮਰੀਕਾਦੇ ਫਰਿਜ਼ਨੋ ਦੇ ਨੇੜਲੇ ਸ਼ਹਿਰ ਕਲੋਵਸ ਵਿਚ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿੱਚ ਇਕ ਪੰਜਾਬੀ ਜੋੜੇ ਦੀ ਮੌਤ ਹੋ ਗਈ ਹੈ। ਜਿਸ ਤੋਂ ਬਾਅਦ ਪੰਜਾਬੀ ਭਾਈਚਾਰੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ। [caption id="attachment_426423" align="aligncenter" width="300"] ਅਮਰੀਕਾ 'ਚ ਪਤਨੀ ਨੂੰ ਕਾਰ ਸਿਖਾਉਣੀ ਪਈ ਮਹਿੰਗੀ, ਪਲਾਂ 'ਚ ਉਜੜਿਆ ਘਰ[/caption] ਮਿਲੀ ਜਾਣਕਾਰੀ ਅਨੁਸਾਰ ਦਿਲਾਵਰ ਸਿੰਘ ਪਿਛਲੇ ਲੰਮੇ ਸਮੇਂ ਤੋਂ ਅਮਰੀਕਾ ਰਹਿ ਰਹੇ ਸਨ ਅਤੇ 7-8 ਮਹੀਨੇ ਪਹਿਲਾਂ ਹੀ ਉਨ੍ਹਾਂ ਦਾ ਪਰਿਵਾਰ ਪੰਜਾਬ ਤੋਂ ਅਮਰੀਕਾ ਉਨ੍ਹਾਂ ਕੋਲ ਪੱਕੇ ਤੌਰ 'ਤੇ ਆ ਕੇ ਰਹਿਣ ਲੱਗਾ ਸੀ। ਮ੍ਰਿਤਕ ਦੀ ਪਛਾਣ ਸੁਖਜਿੰਦਰ ਕੌਰ ਪਤਨੀ ਦਿਲਾਵਰ ਸਿੰਘਵਜੋਂ ਹੋਈ ਹੈ। [caption id="attachment_426422" align="aligncenter" width="300"] ਅਮਰੀਕਾ 'ਚ ਪਤਨੀ ਨੂੰ ਕਾਰ ਸਿਖਾਉਣੀ ਪਈ ਮਹਿੰਗੀ, ਪਲਾਂ 'ਚ ਉਜੜਿਆ ਘਰ[/caption] ਉਹ ਆਪਣੀ ਪਤਨੀ ਸੁਖਜਿੰਦਰ ਕੌਰ ਨੂੰ ਕਾਰ ਸਿਖਾ ਰਿਹਾ ਸੀ ਕਿ ਸੈਂਟਰਲ ਐਵੇਨਿਊ ਅਤੇ ਟੈਂਪਰਿੰਸ ਸਟ੍ਰੀਟ ਤੇ ਸਟਾਪ ਸਾਈਨ ਮਿੱਸ ਕਰਨ ਕਰਕੇ ਉਨ੍ਹਾਂ ਦੀ ਕਾਰ ਡਲਿਵਰੀ ਟਰੱਕ ਨਾਲ ਜਾ ਟਕਰਾਈ। [caption id="attachment_426423" align="aligncenter" width="300"] ਅਮਰੀਕਾ 'ਚ ਪਤਨੀ ਨੂੰ ਕਾਰ ਸਿਖਾਉਣੀ ਪਈ ਮਹਿੰਗੀ, ਪਲਾਂ 'ਚ ਉਜੜਿਆ ਘਰ[/caption] ਇਸ ਕਰਕੇ ਸੁਖਜਿੰਦਰ ਕੌਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਦਿਲਾਵਰ ਸਿੰਘ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਹਨ। ਉਨ੍ਹਾਂ ਦੀਆਂ ਦੋ ਧੀਆਂ ਜਿਨ੍ਹਾਂ ਦੀ ਉਮਰ 17 ਅਤੇ 26 ਸਾਲ ਹੈ, ਇਸ ਸਮੇਂ ਗਹਿਰੇ ਸਦਮੇ ਵਿਚ ਹਨ। ਦੱਸਣਯੋਗ ਹੈ ਕਿ ਇਸ ਜੋੜੇ ਦਾ ਪਿਛਲਾ ਪਿੰਡ ਰੈਪਹੋਂ ਜ਼ਿਲ੍ਹਾ ਨਵਾਂਸ਼ਹਿਰ ਵਿਚ ਹੈ। -PTCNews

Related Post