ਰੋਡ ਰੇਜ਼ ਮਾਮਲਾ:ਸ਼ਿਕਾਇਤ ਕਰਤਾ ਨੇ ਸੁਪਰੀਮ ਕੋਰਟ 'ਚ ਲਿਖਤੀ ਜਵਾਬ ਕੀਤਾ ਦਾਖਿਲ

By  Shanker Badra April 26th 2018 06:39 PM -- Updated: April 26th 2018 06:49 PM

ਰੋਡ ਰੇਜ਼ ਮਾਮਲਾ:ਸ਼ਿਕਾਇਤ ਕਰਤਾ ਨੇ ਸੁਪਰੀਮ ਕੋਰਟ 'ਚ ਲਿਖਤੀ ਜਵਾਬ ਕੀਤਾ ਦਾਖਿਲ:ਰੋਡ ਰੇਜ਼ ਮਾਮਲਾ ਦੇ ਵਿੱਚ ਪੀੜਤ ਪਰਿਵਾਰ ਨੇ ਨਵਜੋਤ ਸਿੰਘ ਸਿੱਧੂ ਦੇ ਖਿਲਾਫ਼ ਸੁਪਰੀਮ ਕੋਰਟ ਦੇ ਵਿੱਚ ਲਿਖਤੀ ਜਵਾਬ ਦਾਖਿਲ ਕੀਤਾ ਹੈ।ਸ਼ਿਕਾਇਤ ਕਰਤਾ ਨੇ ਅਦਾਲਤ ਦੇ ਵਿੱਚ ਕਿਹਾ ਹੈ ਕਿ ਸਿੱਧੂ ਦੇ ਖਿਲਾਫ ਹੱਤਿਆ ਦਾ ਮਾਮਲਾ ਬਣਦਾ ਹੈ,ਸਿੱਧੂ ਨੂੰ ਦੋਸ਼ੀ ਠਹਿਰਾਇਆ ਜਾਣਾ ਚਾਹੀਦਾ ਹੈ।Road Range case:Complainant Filed written Reply Supreme Courtਸ਼ਿਕਾਇਤ ਕਰਤਾ ਨੇ ਕਿਹਾ ਕਿ ਇਸ ਮਾਮਲੇ ''ਚ ਪੁਲਿਸ ਨੇ ਤੁਰੰਤ ਕੋਈ ਕਾਰਵਾਈ ਨਹੀਂ ਕੀਤੀ।ਸਿੱਧੂ ਦੀ ਜ਼ਮਾਨਤ ਦਾ ਵੀ ਕੋਈ ਖ਼ਾਸ ਵਿਰੋਧ ਨਹੀਂ ਕੀਤਾ ਗਿਆ।ਬੀਤੇ ਦਿਨੀ ਸੁਪਰੀਮ ਕੋਰਟ ਨੇ ਸਿੱਧੂ ਨੂੰ ਅਦਾਲਤ ਦੇ ਵਿੱਚ ਆਪਣਾ ਪੱਖ ਰੱਖਣ ਦਾ ਕਿਹਾ ਸੀ।ਜਿਸ ਦੇ ਵਿੱਚ ਸਿੱਧੂ ਨੇ ਕੱਲ ਸੁਪਰੀਮ ਕੋਰਟ ਦੇ ਵਿੱਚ ਅਰਜ਼ੀ ਦੇ ਕੇ ਕਿਹਾ ਸੀ ਕਿ ਉਸਨੇ ਅਦਾਲਤ ‘ਚ ਮੈਡੀਕਲ ਰਿਪੋਰਟ ਵੀ ਜਮ੍ਹਾ ਕਾਰਵਾਈ ਹੋਈ ਹੈ।ਉਸਨੇ ਕਿਹਾ ਕਿ ਮ੍ਰਿਤਕ ਦੀ ਮੌਤ ਸਿਰ ‘ਚ ਸੱਟਾਂ ਲੱਗਣ ਕਾਰਨ ਨਹੀਂ ਹੋਈ ਸਗੋਂ ਦਿਲ ਦਾ ਦੌਰਾ ਪੈਣ ਕਾਰਨ ਹੋਈ ਸੀ।Road Range case:Complainant Filed written Reply Supreme Courtਦਰਅਸਲ1988 'ਚ ਪਟਿਆਲਾ 'ਚ ਰੋਡ ਰੇਜ਼ ਦੇ ਦੌਰਾਨ ਸਿੱਧੂ ਨਾਲ ਝਗੜੇ ਤੋਂ ਬਾਅਦ ਗੁਰਮਾਨ ਸਿੰਘ ਦੀ ਮੌਤ ਦੇ ਮਾਮਲੇ 2006 'ਚ ਹਾਈਕੋਰਟ ਤੋਂ ਸਿੱਧੂ ਤੇ ਹੋਰ ਮੁਲਜ਼ਮ ਰੁਪਿੰਦਰ ਸਿੱਧੂ ਨੂੰ ਤਿੰਨ ਸਾਲ ਦੀ ਸਜ਼ਾ ਮਿਲੀ ਸੀ।ਇਸ ਦੇ ਖਿਲਾਫ ਸਿੱਧੂ ਨੇ ਸੁਪਰੀਮ ਕੋਰਟ 'ਚ ਅਪੀਲ ਕੀਤੀ ਸੀ।ਸੁਪਰੀਮ ਕੋਰਟ 'ਚ 2007 'ਚ ਦੋਵਾਂ ਨੂੰ ਦੋਸ਼ੀ ਠਹਿਰਾਉਣ ਦੇ ਫੈਸਲੇ 'ਤੇ ਰੋਕ ਲੱਗ ਗਈ ਸੀ।ਹਾਲਾਂਕਿ ਇਸ 'ਚ ਪਹਿਲਾਂ 1999 'ਚ ਟ੍ਰਾਇਲ ਕੋਰਟ 'ਚ ਸਿੱਧੂ ਸਮੇਤ ਦੋਵੇਂ ਮੁਲਜ਼ਮ ਬਰੀ ਹੋ ਗਏ ਸਨ।

-PTCNews

Related Post